YouTuber ਜਸਬੀਰ ਸਿੰਘ ਦੇ ਖੁਲਾਸਿਆਂ ਨੇ ਉਡਾਏ ਹੋਸ਼ , ਪਾਕਿ ਤੋਂ ਜਾਸੂਸੀ ਰੈਕੇਟ ਦੇ ਮਾਸਟਰਮਾਈਂਡ ਨਾਸਿਰ ਢਿੱਲੋਂ ਨਾਲ ਜੁੜੇ ਤਾਰ

YouTuber Jasbir Singh : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਰੋਪੜ ਜ਼ਿਲ੍ਹੇ ਦੇ ਪਿੰਡ ਮਹਾਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। YouTuber ਜਸਬੀਰ ਸਿੰਘ ਦੇ ਖੁਲਾਸਿਆਂ ਨੇ ਹੋਸ਼ ਉਡਾ ਦਿੱਤੇ ਹਨ। ਜਾਸੂਸੀ ਰੈਕੇਟ ਦਾ ਇੱਕ ਹੋਰ ਮਾਸਟਰਮਾਈਂਡ ਪਾਕਿਸਤਾਨ ਦੀ ਪੰਜਾਬ ਪੁਲਿਸ ਦਾ ਸਾਬਕਾ ਸਬ-ਇੰਸਪੈਕਟਰ ਹੈ

By  Shanker Badra June 7th 2025 01:46 PM

YouTuber Jasbir Singh : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਰੋਪੜ ਜ਼ਿਲ੍ਹੇ ਦੇ ਪਿੰਡ ਮਹਾਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। YouTuber ਜਸਬੀਰ ਸਿੰਘ ਦੇ ਖੁਲਾਸਿਆਂ ਨੇ ਹੋਸ਼ ਉਡਾ ਦਿੱਤੇ ਹਨ। ਜਾਸੂਸੀ ਰੈਕੇਟ ਦਾ ਇੱਕ ਹੋਰ ਮਾਸਟਰਮਾਈਂਡ ਪਾਕਿਸਤਾਨ ਦੀ ਪੰਜਾਬ ਪੁਲਿਸ ਦਾ ਸਾਬਕਾ ਸਬ-ਇੰਸਪੈਕਟਰ ਹੈ। ਪਾਕਿਸਤਾਨ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਦਾ ਨਾਮ ਨਾਸਿਰ ਢਿੱਲੋਂ ਹੈ, ਜੋ ਪੰਜਾਬ ਤੋਂ ਗਏ ਯੂਟਿਊਬਰਾਂ ਦੀ ਮਹਿਮਾਨਬਾਜੀ ਕਰਦਾ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਬਲੌਗਰ ਨਾਸਿਰ ਢਿੱਲੋਂ ਨੇ ਪਾਕਿਸਤਾਨ 'ਚ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਨਾਲ ਨੇ ਮੁਲਾਕਾਤ ਕੀਤੀ ਸੀ। ਨਾਸਿਰ ਢਿੱਲੋਂ ਨੇ ਜਸਬੀਰ ਸਿੰਘ ਨੂੰ ਲਾਹੌਰ ਵਿੱਚ ਪਾਕਿਸਤਾਨੀ ISI ਅਧਿਕਾਰੀਆਂ ਨਾਲ ਮਿਲਾਇਆ ਸੀ। ਨਾਸਿਰ ਢਿੱਲੋਂ ਨੇ ਹੀ ਜਸਬੀਰ ਸਿੰਘ ਦੀ ਦਾਨਿਸ਼ ਨਾਲ ਮੁਲਾਕਾਤ ਕਰਵਾਈ ਸੀ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਪਾਕਿਸਤਾਨ ਪੁਲਿਸ ਦੇ ਸੈਂਕੜੇ ਸਾਬਕਾ ਪੁਲਿਸ ਕਰਮਚਾਰੀ ਜਾਸੂਸੀ ਰੈਕੇਟ ਦਾ ਹਿੱਸਾ ਹਨ, ਜੋ ਭਾਰਤੀ ਯੂਟਿਊਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਦੱਸ ਦੇਈਏ ਕਿ ਨਾਸਿਰ ਢਿੱਲੋਂ ਪੇਸ਼ੇ ਤੋਂ ਇੱਕ ਪਾਕਿਸਤਾਨੀ ਯੂਟਿਊਬਰ ਹੈ। ਨਾਸਿਰ ਢਿੱਲੋਂ ਜੋਤੀ ਮਲਹੋਤਰਾ ਨੂੰ ਵੀ ਜਾਣਦਾ ਹੈ। ਜਸਵੀਰ ਅਤੇ ਜੋਤੀ ਮਲਹੋਤਰਾ ਲਾਹੌਰ ਵਿੱਚ 10 ਦਿਨ ਇਕੱਠੇ ਰਹੇ ਸਨ। ਨਾਸਿਰ ਢਿੱਲੋਂ ਪਾਕਿਸਤਾਨ ਜਾਣ ਵਾਲੇ ਭਾਰਤੀ ਯੂਟਿਊਬਰਾਂ ਨੂੰ ਦਾਨਿਸ਼ ਨਾਲ ਮਿਲਵਾਉਂਦਾ ਸੀ, ਫਿਰ ਦਾਨਿਸ਼ ਉਨ੍ਹਾਂ ਨੂੰ ਜਾਸੂਸੀ ਦੇ ਕੰਮ ਸੌਂਪਦਾ ਸੀ ਅਤੇ ਉਨ੍ਹਾਂ ਨੂੰ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਮਹਿਮਾਨ ਵਜੋਂ ਬੁਲਾਉਂਦਾ ਸੀ। 

Related Post