Yudh Nashian Virudh : ਵਿਵਾਦਾਂ ਚ ਯੁੱਧ ਨਸ਼ਿਆਂ ਵਿਰੁੱਧ ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ
Punjab Police : ਆਸ਼ਾ ਕੁਮਾਰੀ ਨਾਮ ਦੀ ਇੱਕ ਔਰਤ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਉਸ ਦਾ ਘਰ ਢਾਹ ਦਿੱਤਾ ਹੈ, ਜਿਸ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
Yudh Nashian Virudh : ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਵਿਵਾਦਾਂ 'ਚ ਘਿਰਦੀ ਨਜ਼ਰ ਆ ਰਹੀ ਹੈ। ਆਸ਼ਾ ਕੁਮਾਰੀ ਨਾਮ ਦੀ ਇੱਕ ਔਰਤ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ (Punjab Government) ਨੇ ਬਿਨਾਂ ਨੋਟਿਸ ਦਿੱਤੇ ਉਸ ਦਾ ਘਰ ਢਾਹ ਦਿੱਤਾ ਹੈ, ਜਿਸ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ 3 ਸਾਲ ਬਾਅਦ ਹੁਣ ਨਸ਼ੇ ਖਿਲਾਫ਼ ਇਕਦਮ ਇਹ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਛੇੜੀ ਗਈ ਹੈ, ਜਿਸ ਤਹਿਤ ਯੂਪੀ ਸਰਕਾਰ ਦੀ ਨਕਲ ਕਰਦੇ ਹੋਏ ਪੰਜਾਬ ਵਿੱਚ ਵੀ ਘਰ ਢਾਹੁਣ ਦੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਜਿਥੇ ਪਹਿਲਾਂ ਹੀ ਸਵਾਲ ਖੜੇ ਕਰ ਰਹੀਆਂ ਸਨ ਅਤੇ ਇਸ ਨੂੰ ਗੈਰ-ਕਾਨੂੰਨੀ ਦੱਸ ਰਹੀਆਂ ਸਨ, ਉਥੇ ਹੁਣ ਇਹ ਮਾਮਲਾ ਹਾਈਕੋਰਟ ਪਹੁੰਚ ਗਿਆ ਹੈ।
ਵੇਖੋ ਵੀਡੀਓ : Muktsar News : ਢਾਹ ’ਤਾ ਨਸ਼ਾ ਤਸਕਰ ਦਾ ਘਰ, Bulldozer Action in Punjab
ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸ਼ਿਕਾਰ ਹੋਈ ਰੋਪੜ ਦੀ ਆਸ਼ਾ ਰਾਣੀ ਨੇ ਹਾਈਕੋਰਟ ਵਿੱਚ ਮਾਣਹਾਨੀ ਪਟੀਸ਼ਨ ਦਾਖਲ ਕੀਤੀ ਹੈ। ਉਸ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਦਿਆਂ ਕਿਹਾ ਕਿ ਉਸ ਖਿਲਾਫ਼ ਸਿਰਫ਼ 20 ਗ੍ਰਾਮ ਹੀਰੋਇਨ ਨੂੰ ਲੈ ਕੇ ਐਨਡੀਪੀਐਸ ਐਕਟ ਤਹਿਤ ਹੀ ਕੇਸ ਦਰਜ ਹੈ, ਪਰ ਸਰਕਾਰ ਨੇ ਉਸ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਅਚਾਨਕ ਬੁਲਡੋਜ਼ਰ ਕਾਰਵਾਈ (Bulldozer action) ਕਰਦੇ ਹੋਏ ਉਸ ਦਾ ਘਰ ਢਾਹ ਦਿੱਤਾ, ਜੋ ਕਿ ਸਿੱਧੇ ਤੌਰ 'ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ।
ਆਸ਼ਾ ਕੁਮਾਰੀ ਦੀ ਇਸ ਪਟੀਸ਼ਨ 'ਤੇ ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।