Zila Parishad And Block Samiti Polls Live Updates : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਸੰਮਤੀ ਲਈ ਵੋਟਿੰਗ ਖ਼ਤਮ; ਪੰਜਾਬ ’ਚ 2 ਵਜੇ ਤੱਕ 30.21 ਫੀਸਦ ਹੋਈ ਵੋਟਿੰਗ

ਪੰਜਾਬ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 123 ਬਲਾਕ ਕਮੇਟੀਆਂ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ। ਇਸ ਚੋਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ, ਜਿਸ ਨਾਲ ਰਾਜਨੀਤਿਕ ਪਾਰਟੀਆਂ ਦੀ ਭਰੋਸੇਯੋਗਤਾ ਦਾਅ 'ਤੇ ਲੱਗ ਗਈ ਹੈ।

By  Aarti December 14th 2025 07:00 AM -- Updated: December 14th 2025 04:07 PM

Dec 14, 2025 04:07 PM

17 ਦਸੰਬਰ ਨੂੰ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ



Dec 14, 2025 03:51 PM

ਦਹਿਸ਼ਤ ਦੇ ਮਾਹੌਲ ‘ਚ ਪੰਜਾਬ ‘ਚ ਚੋਣਾਂ, ਸੱਤਾਧਾਰੀ ‘ਆਪ’ ‘ਤੇ ਗੰਭੀਰ ਆਰੋਪ !



Dec 14, 2025 03:50 PM

ਅੱਖਾਂ ਖੋਲ ਕੇ ਦੇਖੋ Bhagwant Mann ਸਾਬ੍ਹ, ਵੋਟਾਂ ‘ਚ ਇਹ ਹੋ ਕੀ ਰਿਹਾ ਹੈ, ਵੋਟਰ ਲਿਸਟ ‘ਤੇ ਉੱਠੇ ਸਵਾਲ ?



Dec 14, 2025 03:49 PM

ਅੰਮ੍ਰਿਤਸਰ ਤੋਂ ਹੰਗਾਮੇ ਦੀਆਂ ਤਸਵੀਰਾਂ ਆਈਆਂ ਸਾਹਮਣੇ

  • ਵੋਟਿੰਗ ਦੇ ਆਖਰੀ ਸਮੇਂ ’ਚ ਵੋਟਿੰਗ ਬੂਥਾਂ ਤੇ ਹੰਗਾਮਾ
  • ਸਵੇਰ ਤੋਂ ਹੀ ਵੱਖ-ਵੱਖ ਥਾਵਾਂ ਤੋਂ ਧੱਕੇਸ਼ਾਹੀ ਦੀਆਂ ਜਾ ਰਹੀਆਂ ਖ਼ਬਰਾਂ
  • ਵੋਟਿੰਗ ਦੇ ਆਖਰੀ ਸਮੇਂ ’ਚ ਵੋਟਿੰਗ ਬੂਥਾਂ ਤੇ ਹੰਗਾਮਾ

Dec 14, 2025 03:35 PM

ਦੁਪਹਿਰ 2 ਵਜੇ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟ ਫੀਸਦ

1 ਅੰਮ੍ਰਿਤਸਰ 24

2 ਬਰਨਾਲਾ 28.8

3 ਬਠਿੰਡਾ 33.85

4 ਫਿਰੋਜ਼ਪੁਰ 37.6

5 ਫਰੀਦਕੋਟ 34.48

6 ਫਾਜ਼ਿਲਕਾ 35.5

7 ਫਤਿਹਗੜ੍ਹ ਸਾਹਿਬ 38

8 ਗੁਰਦਾਸਪੁਰ 32.8

9 ਹੁਸ਼ਿਆਰਪੁਰ 29.78

10 ਜਲੰਧਰ 29.2

11 ਕਪੂਰਥਲਾ 30.1

12 ਲੁਧਿਆਣਾ 29.8

13 ਮੋਗਾ 0

14 ਮਾਨਸਾ 36

15 ਮਲੇਰਕੋਟਲਾ 34.46

16 ਮੁਕਤਸਰ 35.35

17 ਪਟਿਆਲਾ 31.3

18 ਪਠਾਨਕੋਟ 38.51

19 ਰੂਪਨਗਰ 36.04

20 ਐਸ ਬੀ ਐਸ ਨਗਰ 31

21 ਐਸ.ਏ.ਐਸ. ਨਗਰ 38.5

22 ਸੰਗਰੂਰ 32.35

23 ਤਰਨ ਤਾਰਨ 27.5

ਔਸਤ 30.21%

Dec 14, 2025 03:32 PM

ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਬਲਾਕ ਦੇ ਇੱਕ ਬੂਥ 'ਤੇ ਵੋਟਿੰਗ ਰੱਦ

ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਬਲਾਕ ਦੇ ਇੱਕ ਬੂਥ 'ਤੇ ਵੋਟਿੰਗ ਰੱਦ ਕਰ ਦਿੱਤੀ ਗਈ। ਬਲਾਕ ਦੇ ਰਾਏਸਰ ਪਟਿਆਲਾ ਪਿੰਡ ਵਿੱਚ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਕਾਰਨ ਵਿਵਾਦ ਸ਼ੁਰੂ ਹੋ ਗਿਆ। ਬਲਾਕ ਕਮੇਟੀ ਦੇ ਇਸ ਜ਼ੋਨ ਦੇ ਬੂਥ ਨੰਬਰ 20 'ਤੇ ਬੈਲਟ ਪੇਪਰ 'ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਕਾਰਨ ਹੰਗਾਮਾ ਹੋ ਗਿਆ। ਅਕਾਲੀ ਦਲ ਨੇ ਇਸ ਬੂਥ 'ਤੇ ਪੋਸਟਲ ਬੈਲਟ ਪੇਪਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੀ ਅਣਹੋਂਦ ਦਾ ਵਿਰੋਧ ਕੀਤਾ ਅਤੇ ਚੋਣ ਪ੍ਰਕਿਰਿਆ 'ਤੇ ਸਵਾਲ ਉਠਾਏ।

ਐਸਡੀਐਮ ਮਹਿਲ ਕਲਾਂ ਬੇਅੰਤ ਸਿੰਘ, ਡੀਐਸਪੀ ਜਸਪਾਲ ਸਿੰਘ, ਏਡੀਸੀ ਜਨਰਲ ਅਮਿਤ ਬੰਬੀ ਅਤੇ ਚੋਣ ਆਬਜ਼ਰਵਰ ਬਲਦੀਪ ਕੌਰ ਮੌਕੇ 'ਤੇ ਪਹੁੰਚੇ। ਇਸ ਤੋਂ ਬਾਅਦ, ਐਸਡੀਐਮ ਨੇ ਇਸ ਬੂਥ 'ਤੇ ਵੋਟਿੰਗ ਰੱਦ ਕਰਨ ਦੀ ਸਿਫਾਰਸ਼ ਕੀਤੀ ਐਸਡੀਐਮ ਨੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।ਉੱਥੋਂ ਦੇ ਅਕਾਲੀ ਆਗੂਆਂ ਨੇ ਚੋਣ ਰੱਦ ਕਰਨ ਦੀ ਬਜਾਏ ਚੋਣ ਕਰਵਾਉਣ ਦੀ ਮੰਗ ਕੀਤੀ, ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

Dec 14, 2025 03:23 PM

ਪੰਜਾਬ ’ਚ 26 % ਪੋਲਿੰਗ 2 ਵਜੇ ਤੱਕ ਹੋਈ


Dec 14, 2025 02:58 PM

ਜ਼ਿਲ੍ਹਾ ਮਾਨਸਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ 2 ਵਜੇ ਤੱਕ ਵੋਟਿੰਗ ਫੀਸਦ 36% ਹੈ।

ਬੁਢਲਾਡਾ - 36.95%

ਝੁਨੀਰ- 36.85 %

ਮਾਨਸਾ - 35.15%

ਸਰਦੂਲਗੜ੍ਹ - 34.41 %

Dec 14, 2025 02:52 PM

ਬਠਿੰਡਾ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁਕੰਮਲ ਤੌਰ ਦੇ ਉੱਤੇ ਬਾਈਕਾਟ

ਦੇਸ਼ ਆਜ਼ਾਦ ਹੋਇਆਂ ਨੂੰ ਅੱਜ 78 ਸਾਲ ਬੀਤ ਚੁੱਕੇ ਨੇ ਪਰ ਕਈ ਇਲਾਕੇ ਅਜੇ ਵੀ ਸੜਕਾਂ ਨਾਲੀਆਂ ਗਲੀਆਂ ਲਾਈਟਾਂ ਤੋਂ ਵਾਂਝੇ ਨੇ ਇਸ ਨੂੰ ਲੈ ਕੇ ਬਠਿੰਡਾ ਜਿਲ੍ਹੇ ਦੇ ਪਿੰਡ ਨਈਆ ਵਾਲਾ ਦੇ ਵਿੱਚ ਬਣੀ ਇੱਕ ਚਿੜੀਆ ਬਸਤੀ ਦੇ ਵਸਨੀਕਾਂ ਦੇ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਮੁਕੰਮਲ ਤੌਰ ਦੇ ਉੱਤੇ ਬਾਈਕਾਟ ਕੀਤਾ ਗਿਆ ਹੈ। 

ਆਪਣੀਆਂ ਮੰਗਾਂ ਨੂੰ ਲੈ ਕੇ ਚਿੜੀਆ ਬਸਤੀ ਦੇ ਲੋਕਾਂ ਦੇ ਵੱਲੋਂ ਕੀਤੇ ਗਏ ਬਾਈਕਾਟ ਦੇ ਦੌਰਾਨ ਆਪਣਾ ਰੋਸ ਜਾਹਰ ਕੀਤਾ ਗਿਆ ਦੌਰਾਨ ਸਹਿਮਤੀ ਬਣਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਵੀ ਮੌਕੇ ਦੇ ਉੱਤੇ ਪਹੁੰਚਿਆ। 

ਫਿਲਹਾਲ ਬਸਤੀ ਦੇ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਪ੍ਰਸ਼ਾਸਨ ਦੇ ਨਾਲ ਕੋਈ ਸਹਿਮਤੀ ਤਾਂ ਨਹੀਂ ਬਣੀ ਹੈ ਪਰ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਉਹਨਾਂ ਦੇ ਬਸਤੀ ਦਾ ਵਿਕਾਸ ਕਾਰਜ ਸ਼ੁਰੂ ਹੋ ਜਾਵੇਗਾ। 

ਪਰ ਪਿੰਡ ਦੀ ਬਸਤੀ ਵਾਰਡ ਨੰਬਰ ਇੱਕ ਦੇ ਵਿੱਚ ਰਹਿਣ ਵਾਲੇ ਲੋਕ ਗੰਦੇ ਪਾਣੀ ਦੇ ਨਿਕਾਸ ਤੇ ਲਈ ਅੱਜ ਵੀ ਤਰਸ ਰਹੇ ਨੇ ਜਿਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇਹਨਾਂ ਚੋਣਾਂ ਦੇ ਬਾਈਕਾਟ ਕਰਨ ਦੇ ਲਈ ਪਿੰਡ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਸੋਹ ਖਾਧੀ ਹੈ  ਉਹ ਕਿਸੇ ਵੀ ਕੀਮਤ ਤੇ ਵੋਟ ਨਹੀਂ ਪਾਉਣਗੇ 

ਇਸ ਮੌਕੇ ਤੇ ਪਹੁੰਚੇ ਡੀਐਸਪੀ ਪ੍ਰਿਤਪਾਲ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਪਿੰਡ ਦੀ ਬਸਤੀ ਦੇ ਲੋਕਾਂ ਦਾ ਰੋਸ ਹੈ ਕਿ ਉਹਨਾਂ ਦੀਆਂ ਸੜਕਾਂ ਨਾਲੀਆਂ ਗਲੀਆਂ ਨਹੀਂ ਬਣੀਆਂ ਹਨ ਇਸ ਕਰਕੇ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। 

ਇੱਕ ਜੁੱਟ ਹੋਏ ਪਿੰਡ ਦੀ ਬਸਤੀ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਬਸਤੀ ਦੇ 200 ਦੇ ਕਰੀਬ ਕਾਰ ਹਨ ਅਤੇ 600 ਤੋਂ ਵੱਧ ਵੋਟਰ ਹਨ, ਉਨ੍ਹਾਂ ਵੱਲੋਂ ਮੁਕੰਮਲ ਬਾਈਕਾਟ ਕੀਤਾ ਗਿਆ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀ ਬਸਤੀ ਦਾ ਫਿਰ ਵੀ ਵਿਕਾਸ ਨਹੀਂ ਹੋਇਆ ਤਾਂ ਆਗਾਮੀ ਚੋਣਾਂ ਦਾ ਵੀ ਬਾਈਕਾਟ ਕਰਨਗੇ। 

Dec 14, 2025 02:40 PM

ਸੰਗਰੂਰ ’ਚ ਮੁੱਖ ਮੰਤਰੀ ਮਾਨ ਨੇ ਕੀਤਾ ਵੋਟ

ਸੀਐੱਮ ਮਾਨ ਨੇ ਪਿੰਡ ਮੰਗਵਾਲ ’ਚ ਪਤਨੀ ਸਮੇਤ ਕੀਤੀ ਵੋਟਿੰਗ 


Dec 14, 2025 02:13 PM

ਹਲਕਾ ਸੰਗਰੂਰ ਦੇ ਪਿੰਡ ਭਿੰਡਰਾਂ ਵਿਖੇ ਵੋਟਾਂ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਹੋਈ ਧੱਕਾ ਮੁੱਕੀ

ਭਿੰਡਰਾਂ ਪਿੰਡ ਦੇ ਵਿੱਚ ਉਸ ਸਮੇਂ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਦੋਸ਼ ਲਗਾਏ ਕਿ ਧੱਕੇ ਦੇ ਨਾਲ ਵੋਟਾਂ ਪਵਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਮਾਹੌਲ ਤਨਾ ਪੂਰਨ ਹੋ ਗਿਆ 

ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਕੈਲੂ ਨੇ ਦੋਸ਼ ਲਗਾਏ ਕਿ ਇਸ ਤੋਂ ਪਹਿਲਾਂ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧੱਕੇ ਨਾਲ ਵੋਟਾਂ ਪਾਉਣ ਦੀਆਂ ਕੋਸ਼ਿਸ਼ ਕੀਤੀ ਗਈ। ਜੋ ਕਿ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵਾਂਗੇ 

ਜਦੋਂ ਇਸਦਾ ਪਤਾ ਪੁਲਿਸ ਪ੍ਰਸ਼ਾਸਨ ਨੂੰ ਲੱਗਿਆ ਤਾਂ ਮੌਕੇ ਤੇ ਇੰਸਪੈਕਟਰ ਰਮਨਦੀਪ ਸਿੰਘ ਨੇ ਉਥੇ ਖੜੇ ਆਊਟਸਾਈਡਰਾਂ ਨੂੰ ਭਜਾਇਆ ਤੇ ਉਹਨਾਂ ਨੇ ਕਿਹਾ ਕਿ ਸਥਿਤੀ ਕਾਬੂ ਦੇ ਵਿੱਚ ਹੈ ਅਤੇ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਇਕੱਠ ਕਰਨ ਤੇ ਪੂਰਨ ਤੌਰ ਤੇ ਮਨਾਹੀ ਹੈ। 

ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਇੱਕ ਦੂਜੇ ਦੇ ਉੱਤੇ ਧੱਕਾ ਮੁੱਕੀ ਅਤੇ ਗਾਲੀ ਗਲੋਚ ਕਰਦੇ ਹੋਏ ਦਿਖਾਈ ਦਿੱਤੇ

Dec 14, 2025 01:57 PM

ਚੋਣਾਂ ‘ਚ ਪੈ ਗਿਆ ਰੌਲਾ, ਕੱਟ ਦਿੱਤੀਆਂ ਲੋਕਾਂ ਦੀਆਂ ਵੋਟਾਂ, ਵਾਇਰਲ ਹੋ ਰਹੀ ਵੀਡੀਓ !

Dec 14, 2025 01:56 PM

PTC News ਦੀ ਖ਼ਬਰ ਦਾ ਅਸਰ

  • ਆਦਮਪੁਰ ਦੇ ਪਿੰਡ ਸਿਕੰਦਰ ’ਚ 3 ਘੰਟੇ ਬਾਅਦ ਮੁੜ ਸ਼ੁਰੂ ਹੋਈ ਵੋਟਿੰਗ 
  • ਪ੍ਰਸ਼ਾਸਨ ਨੇ 14 ਵੋਟਾਂ ਰੱਦ ਕਰ ਕੇ ਨਵੇਂ ਸਿਰੇ ਤੋਂ ਕਰਵਾਈ ਵੋਟਿੰਗ 

Dec 14, 2025 01:48 PM

ਸੰਗਰੂਰ ਦੇ ਪਿੰਡ ਭਿੰਡਰਾਂ ਚ ਵੋਟਾਂ ਨੂੰ ਲੈ ਕੇ ਨੋਜਵਾਨ ਹੋਏ ਅਹਮੋ-ਸਾਹਮਣੇ


Dec 14, 2025 01:41 PM

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਿਲ੍ਹਾ ਪ੍ਰੀਸ਼ਦ  ਅਤੇ ਪੰਚਾਇਤ ਸੰਮਤੀ ਦੀਆਂ  ਚੋਣਾਂ ਦੌਰਾਨ 12 ਵਜੇ ਤੱਕ 22.5% ਵੋਟਾਂ ਭੁਗਤਾਈਆਂ ਜਾ ਚੁੱਕੀਆਂ ਹਨ।

Dec 14, 2025 01:04 PM

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਈ ਵੋਟ

  • ਪਿੰਡ ਬਾਦਲ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕੀਤਾ ਮਤਦਾਨ 
  • ਲੋਕਾਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ 
  • ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

Dec 14, 2025 12:54 PM

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

  • ਪੂਰੇ ਪੰਜਾਬ ’ਚ 12 ਵਜੇ ਤੱਕ 19.1% ਮਤਦਾਨ
  • ਗੁਰਦਾਸਪੁਰ ’ਚ 12 ਵਜੇ ਤੱਕ 22% ਵੋਟਿੰਗ
  • ਫਰੀਦਕੋਟ ’ਚ 12 ਤੱਕ 22.70% ਵੋਟਿੰਗ
  • ਸ੍ਰੀ ਫਤਹਿਗੜ੍ਹ ਸਾਹਿਬ ’ਚ 12 ਵਜੇ ਤੱਕ 20% ਪੋਲਿੰਗ
  • ਐਸਬੀਐਸ ’ਚ 12 ਵਜੇ ਤੱਕ 17.90 % ਵੋਟਿੰਗ 

Dec 14, 2025 12:46 PM

ਮੋਗਾ ਤੋਂ ਸਾਹਮਣੇ ਆਈ ਮੰਦਭਾਗੀ ਖ਼ਬਰ

  • ਚੋਣ ਡਿਊਟੀ ’ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਮੌਤ
  • ਕਾਰ ਸੂਏ ’ਚ ਡਿੱਗਣ ਕਾਰਨ ਵਾਪਰਿਆ ਹਾਦਸਾ 

Dec 14, 2025 12:40 PM

ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਗਾਇਬ, ਨਾਅਰੇਬਾਜ਼ੀ

ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਪਿੰਡ ਰਾਏਸਰ, ਪਟਿਆਲਾ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਿਵਾਦ ਪੈਦਾ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ 'ਤੇ ਧੱਕੇਸ਼ਾਹੀ ਅਤੇ ਧਾਂਦਲੀ ਦਾ ਦੋਸ਼ ਲਗਾਇਆ ਹੈ। ਇਸ ਬਲਾਕ ਕਮੇਟੀ ਜ਼ੋਨ ਦੇ ਬੂਥ ਨੰਬਰ 20 'ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਬੈਲਟ ਪੇਪਰ 'ਤੇ ਨਾ ਦਿਖਾਏ ਜਾਣ ਕਾਰਨ ਹੰਗਾਮਾ ਹੋਇਆ।

ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ਨੇ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਜ਼ਬਰਦਸਤੀ ਕੀਤੀ ਹੈ। ਇਸੇ ਕਰਕੇ ਅਕਾਲੀ ਦਲ ਨੂੰ ਵੋਟਾਂ ਪ੍ਰਾਪਤ ਕਰਨ ਤੋਂ ਰੋਕਣ ਲਈ ਪੋਸਟਲ ਬੈਲਟ ਪੇਪਰ ਤੋਂ ਅਕਾਲੀ ਦਲ ਨੂੰ ਹਟਾ ਦਿੱਤਾ ਗਿਆ ਹੈ।

ਮਾਮਲਾ ਵਧਣ ਤੋਂ ਬਾਅਦ, ਮਹਿਲ ਕਲਾਂ ਦੇ ਐਸਡੀਐਮ ਬੇਅੰਤ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਇਸ ਸਮੇਂ ਅਕਾਲੀ ਦਲ ਦੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।

Dec 14, 2025 12:33 PM

ਕੁਝ ਸਮੇਂ ’ਚ ਸੰਗਰੂਰ ਪਹੁੰਚ ਸਕਦੇ ਹਨ ਮੁੱਖ ਮੰਤਰੀ ਭਗਵੰਤ ਮਾਨ

  • ਪਿੰਡ ਮੰਗਵਾਲ ਪੁਲਿਸ ਛਾਉਣੀ ’ਚ ਕੀਤਾ ਗਿਆ ਤਬਦੀਲ 

Dec 14, 2025 12:19 PM

ਲੁਧਿਆਣਾ ਵਿਖੇ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਿਤੀ ਦੀਆਂ ਚੋਣਾਂ ਨੂੰ ਲੈ ਅਕਾਲੀ ਦਲ ਨੇ ਚੁੱਕੇ ਸਰਕਾਰ ਤੇ ਸਵਾਲ।

Dec 14, 2025 11:55 AM

ਰਾਜਪੁਰਾ ਦੇ ਪਿੰਡ ਸ਼ਾਮ ਨੂੰ ਕੈਂਪ ਬਲਾਕ ਸੰਮਤੀ ਦੇ ਉਮੀਦਵਾਰ ਦੇ ਸੱਤਾਧਾਰੀ ਪਾਰਟੀ ਨੇ ਚੁੱਕੀਆਂ ਵੋਟਰ ਲਿਸਟਾਂ

ਰਾਜਪੁਰਾ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਸੰਨੀ ਜੋ ਸ਼ਾਮ ਤੋਂ ਕੈਂਪ ਤੋਂ ਖੜੇ ਹਨ ਅਤੇ ਸੱਤਾਧਾਰੀ ਪਾਰਟੀ ਦੇ ਕੁਝ ਲੋਕ ਉਹਨਾਂ ਦੇ ਵੋਟਰ ਲਿਸਟਾਂ ਚੁੱਕ ਕੇ ਲੈ ਗਏ ਹਨ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਕੁਝ ਬੰਦੇ ਸਾਡੀਆਂ ਵੋਟਰ ਲਿਸਟਾਂ ਚੁੱਕ ਕੇ ਲੈ ਗਏ ਹਨ। ਉਨ੍ਹਾਂ ਨੀਨਾ ਮਿੱਤਲ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਹੈ। ਇਸ ਮੌਕੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਦ ਵੀ ਪਹੁੰਚ ਗਏ ਅਤੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦਾ ਗੱਲ ਆਖੀ ਹੈ 

Dec 14, 2025 11:46 AM

ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੱਕ 6.71 ਫੀਸਦ ਵੋਟਿੰਗ


Dec 14, 2025 11:42 AM

ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ 10 ਵਜੇ ਤੱਕ ਦੀ ਪੋਲ ਫੀਸਦ

  • ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੋਗਾ- 7.04 ਫੀਸਦੀ
  •  ਪੰਚਾਇਤ ਸੰਮਤੀ ਬਾਘਾਪੁਰਾਣਾ- 7.74 ਫੀਸਦੀ
  • ਬਲਾਕ ਸੰਮਤੀ ਕੋਟ ਈਸੇ ਖਾਂ- 8.81 ਫੀਸਦੀ  
  • ਪੰਚਾਇਤ ਸੰਮਤੀ ਧਰਮਕੋਟ- 8.01 ਫੀਸਦੀ
  • ਪੰਚਾਇਤ ਸੰਮਤੀ ਨਿਹਾਲ ਸਿੰਘ ਵਾਲਾ - 6.36
  • ਕੁੱਲ ਪੋਲਿੰਗ - 7.52 ਫੀਸਦੀ

Dec 14, 2025 11:36 AM

ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਅਕਲੀਆ ਦੇ ਵਿੱਚ ਵੋਟਾਂ ਦਾ ਬਾਈਕਾਟ

ਪੰਜਾਬ ਦੇ ਵਿੱਚੋਂ ਹੋ ਰਹੀਆਂ ਜ਼ਿਲ੍ਹ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ ਸਵੇਰ ਤੋਂ ਹੀ ਵੋਟਿੰਗ ਪ੍ਰਕਿਰਿਆ ਚੱਲ ਰਹੀ ਹੈ ਪਰ ਮਾਨਸਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਆ ਕਲੀਆ ਦੇ ਵਿੱਚ ਸਰਬ ਸੰਮਤੀ ਦੇ ਨਾਲ ਪਿੰਡ ਵਾਸੀਆਂ ਵੱਲੋਂ ਇਹਨਾਂ ਵੋਟਾਂ ਦਾ ਬਾਈਕਾਟ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਵਿੱਚ ਲੱਗ ਰਹੀ ਸੀਮੈਂਟ ਫੈਕਟਰੀ ਨੂੰ ਰੋਕਿਆ ਜਾਵੇ। 

Dec 14, 2025 11:31 AM

ਪੰਜਾਬ ’ਚ ਸਵੇਰੇ 10 ਵਜੇ ਤੱਕ 8 ਫੀਸਦ ਹੋਈ ਵੋਟਿੰਗ

  • ਗੁਰਦਾਸਪੁਰ ’ਚ 6 ਫੀਸਦ ਹੋਈ ਵੋਟਿੰਗ
  • ਅਜਨਾਲਾ ’ਚ 6 ਫੀਸਦ ਹੋਈ ਵੋਟਿੰਗ
  • ਬਰਨਾਲਾ ’ਚ 8.3 ਫੀਸਦ ਤੇ ਮੋਗਾ ’ਚ 7.52 ਫੀਸਦ ਹੋਈ ਵੋਟਿੰਗ 
  • ਤਰਨਤਾਰਨ ’ਚ 7 ਫੀਸਦ ਹੋਈ ਵੋਟਿੰਗ

Dec 14, 2025 11:27 AM

ਸੰਗਰੂਰ ਦੇ ਨੇੜਲੇ ਪਿੰਡ ਮੰਗਵਾਲ ਵਿਖੇ ਪਹੁੰਚ ਸਕਦੇ ਹਨ ਸੀਐਮ ਭਗਵੰਤ ਮਾਨ

  •  ਐਸਐਸਪੀ ਸਰਤਾਜ ਸਿੰਘ ਚਾਹਲ ਵੱਲੋਂ ਕੀਤਾ ਗਿਆ ਮੰਗਵਾਲ ਪਿੰਡ ਦੇ ਸਕੂਲ ਦਾ ਦੌਰਾ 
  • ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ 
  • ਐਸਐਸਪੀ ਸੰਗਰੂਰ ਨੇ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਨਹੀਂ ਕਰਨ ਦਿੱਤੀ ਜਾਵੇਗੀ ਫੁੱਲੜਬਾਜੀ
  • ਸਾਰੇ ਸੰਵੇਦਨਸ਼ੀਲ ਬੂਥਾਂ ਉੱਤੇ ਰੱਖੀ ਜਾ ਰਹੀ ਹੈ ਪੈਣੀ ਨਜ਼ਰ 

Dec 14, 2025 11:26 AM

ਬਠਿੰਡਾ ’ਚ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

  • ਬਲਾਕ ਰਾਮਪੁਰਾ 8% ਪੋਲਿੰਗ ਹੋਈ।
  • ਬਲਾਕ ਬਠਿੰਡਾ 7.8 % ਵੋਟਿੰਗ ਹੋਈ।
  • ਬਲਾਕ ਮੌੜ 07 % ਪੋਲਿੰਗ ਹੋਈ।

Dec 14, 2025 11:25 AM

ਹਲਕਾ ਘਨੌਰ ’ਚ ਵੇਖਣ ਨੂੰ ਮਿਲੀਆਂ ਲੋਕਤੰਤਰ ਦੀਆਂ ਖੂਬਸੂਰਤ ਤਸਵੀਰਾਂ

  • ਬਰਾਤ ਚੜ੍ਹਨ ਤੋਂ ਪਹਿਲਾਂ ਵੋਟਿੰਗ ਕਰਨ ਪਹੁੰਚਿਆ ਲਾੜਾ
  • ਜਲਾਲਾਬਾਦ ’ਚ ਪੂਰੀ ਬਰਾਤ ਪੋਲਿੰਗ ਬੂਥ ’ਤੇ ਪਹੁੰਚੀ 
  • ਬੂਥ ਦੇ ਬਾਹਰ ਪਏ ਭੰਗੜੇ, ਲਾੜੇ ਨੇ ਪਾਈ ਵੋਟ 

Dec 14, 2025 11:00 AM

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਮ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਚ ਭਾਰੀ ਉਤਸਾਹ ਵੱਡੇ ਪੱਧਰ ਤੇ ਲੋਕ ਕਰ ਰਹੇ ਹਨ ਆਪਣੀ ਵੋਟ ਦਾ ਇਸਤੇਮਾਲ ਉਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਵੀ ਕੀਤਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਧੰਨਵਾਦ

Dec 14, 2025 10:48 AM

ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਚੋਣਾਂ ਲਈ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ

ਪੰਜਾਬ ਭਰ ਵਿੱਚ, ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ: ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸੰਮਤੀ ਚੋਣਾਂ ਲਈ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਵੋਟਰ ਅੱਜ ਸਵੇਰੇ ਆਪਣੀ ਵੋਟ ਪਾ ਰਹੇ ਹਨ।

ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਹਨ, ਜਿੱਤ ਦਾ ਦਾਅਵਾ ਕਰ ਰਹੇ ਹਨ। ਬਰਨਾਲਾ ਦੇ ਸ਼ਹਿਣਾ, ਮਹਿਲ ਕਲਾਂ ਅਤੇ ਬਰਨਾਲਾ ਬਲਾਕਾਂ ਵਿੱਚ ਕੁੱਲ 3,1554 ਵੋਟਰ ਹਨ, ਜਿਨ੍ਹਾਂ ਵਿੱਚੋਂ 166,681 ਪੁਰਸ਼ ਅਤੇ 147,872 ਔਰਤਾਂ ਹਨ। ਤਿੰਨਾਂ ਬਲਾਕਾਂ ਵਿੱਚ ਵੋਟਰਾਂ ਲਈ 369 ਪੋਲਿੰਗ ਬੂਥ ਬਣਾਏ ਗਏ ਹਨ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੇਪਰ ਬੈਲਟ ਦੀ ਵਰਤੋਂ ਕਰਕੇ ਵੋਟਿੰਗ ਕੀਤੀ ਜਾ ਰਹੀ ਹੈ। ਪੋਲਿੰਗ ਬੂਥਾਂ 'ਤੇ ਲੰਬੀਆਂ ਕਤਾਰਾਂ ਦਿਖਾਈ ਦੇ ਰਹੀਆਂ ਹਨ। ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੋਟਿੰਗ ਪ੍ਰਕਿਰਿਆ ਲਈ ਵਿਸਤ੍ਰਿਤ ਪ੍ਰਬੰਧ ਕਰ ਰਿਹਾ ਹੈ। ਵੋਟਿੰਗ ਦੇ ਸੀਜ਼ਨ ਦੌਰਾਨ ਪਿੰਡਾਂ ਵਿੱਚ ਤਿਉਹਾਰ ਦਾ ਮਾਹੌਲ ਬਣਿਆ ਹੋਇਆ ਹੈ। ਨੌਜਵਾਨ, ਬਜ਼ੁਰਗ ਅਤੇ ਅਪਾਹਜ ਵੋਟਰ ਵੱਡੀ ਗਿਣਤੀ ਵਿੱਚ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਹਨ।

Dec 14, 2025 10:47 AM

ਬਰਨਾਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਸਵੇਰੇ 10:00 ਵਜੇ ਤੱਕ ਵੋਟਿੰਗ ਫੀਸਦ ਇਸ ਪ੍ਰਕਾਰ ਹੈ:

  • ਬਰਨਾਲਾ - 8.30%
  • ਮਹਿਲ ਕਲਾਂ - 6.68%
  • ਸ਼ਹਾਣਾ - 5.85%

Dec 14, 2025 10:23 AM

ਪੱਟੀ 'ਚ ਚੋਣਾਂ ਦੌਰਾਨ 'AAP' ਤੇ ਧੱਕੇਸ਼ਾਹੀ ਦੇ ਇਲਜ਼ਾਮ, Akali Dal ਦਾ ਪੋਲਿੰਗ ਏਜੰਟ ਗਾਇਬ ?

Dec 14, 2025 10:23 AM

AAP ਉਮੀਦਵਾਰ ਨੇ ਚੋਣਾਂ ਤੋਂ ਪਹਿਲਾਂ Social Media 'ਤੇ ਪਾਈ ਬੈਲਟ ਪੇਪਰ ਦੀ ਤਸਵੀਰ

Dec 14, 2025 10:16 AM

ਅੰਮ੍ਰਿਤਸਰ ’ਚ ਬੇਲੇਟ ਪੇਪਰ ਦੀ ਛਪਾਈ ’ਚ ਹੋਈ ਵੱਡੀ ਗਲਤੀ

  • ਨਹੀਂ ਛਪਿਆ AAP ਉਮੀਦਵਾਰ ਦਾ ਨਾਮ ਤੇ ਚੋਣ ਨਿਸ਼ਾਨ
  • ਖ਼ਾਸਾ ਦੇ 4 ਬੂਥਾਂ ਤੇ ਗਲਤੀ ਪਾਏ ਜਾਣ ਤੇ ਬਲਾਕ ਸੰਮਤੀ ਦੀ ਚੋਣ ਹੋਈ ਮੁਲਤਵੀ
  • ਖ਼ਾਸਾ ਦੇ ਇਨ੍ਹਾਂ 4 ਬੂਥਾਂ ਤੇ ਸਿਰਫ ਜਿਲਾ ਪ੍ਰੀਸ਼ਦ ਲਈ ਪੈਣਗੀਆਂ ਵੋਟਾਂ
  • ਬਲਾਕ ਸੰਮਤੀ ਲਈ ਬਾਅਦ ਚ ਦੁਬਾਰਾ ਪਾਈਆਂ ਜਾਣਗੀਆਂ ਵੋਟਾਂ

Dec 14, 2025 10:14 AM

ਕੁਲਦੀਪ ਧਾਲੀਵਾਲ ਨੇ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਪਾਈ ਵੋਟ


Dec 14, 2025 10:14 AM


Dec 14, 2025 10:07 AM

ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਰੱਦ

ਭਾਜਪਾ ਨੇ ਚੋਣ ਕਮਿਸ਼ਨ ਪਾਸੋਂ ਹਲਕਾ ਅਟਾਰੀ ਦੇ ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਰੱਦ ਕਰਨ ਦੀ ਮੰਗ ਕੀਤੀ। ਬੈਲੇਟ ਪੇਪਰ ’ਚ ਭਾਜਪਾ ਉਮੀਦਵਾਰ ਦੇ ਨਾਮ ਅਤੇ ਚੋਣ ਨਿਸ਼ਾਨ ਨਹੀਂ ਛਾਪੇ ਗਏ। 

Dec 14, 2025 09:14 AM

ਪੱਟੀ ’ਚ ਪ੍ਰੀਸ਼ਦ ਚੋਣਾਂ ਦੌਰਾਨ AAP ’ਤੇ ਧੱਕੇਸ਼ਾਹੀ ਦੇ ਇਲਜ਼ਾਮ

  • ਕੈਰੋਂ ਜ਼ੋਨ ਦੇ ਪਿੰਡ ਚੀਮਾ ’ਚ ਅਕਾਲੀ ਦਲ ਦਾ ਪੋਲਿੰਗ ਏਜੰਟ ਗਾਇਬ
  • ਅਕਾਲੀ ਉਮੀਦਵਾਰ ਹਰਬੀਰ ਸਿੰਘ ਨੇ ਸੱਤਾ ਧਿਰ ’ਤੇ ਲਾਏ ਗੰਭੀਰ ਇਲਜ਼ਾਮ 
  • 'ਆਪ' ਮੁਤਾਬਿਕ ਅਜੇ ਤੱਕ ਅਕਾਲੀ ਦਲ ਦਾ ਪੋਲਿੰਗ ਏਜੰਟ ਪੁੱਜਾ ਹੀ ਨਹੀਂ

Dec 14, 2025 09:12 AM

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

  •  ਕਈ ਥਾਵਾਂ ’ਤੇ ਲੱਗੀਆਂ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ
  • 1,36,04,650 ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ
  • ਸੰਘਣੀ ਧੁੰਦ ਦੇ ਬਾਵਜੂਦ ਵੀ ਪਹੁੰਚ ਰਹੇ ਨੇ ਵੋਟਰ 

Dec 14, 2025 09:10 AM

ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਪਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ।


Dec 14, 2025 08:56 AM

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਾਈ ਵੋਟ

ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਗੰਭੀਰਪੁਰ ’ਚ ਕੀਤਾ ਮਤਦਾਨ 


Dec 14, 2025 08:53 AM

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮੀਤੀ ਚੋਣਾਂ ਅੱਜ, ਚੋਣਾਂ ਤੋਂ ਪਹਿਲਾਂ ਦੋਖੇ ਗੁਰਦਾਸਪੁਰ 'ਚ ਕੀ ਨੇ ਹਾਲ ?

Dec 14, 2025 08:46 AM

Zila Parishad ਤੇ Panchayat Samiti ਚੋਣਾਂ

Dec 14, 2025 08:45 AM

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਜਾਰੀ

  • ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਵੋਟਿੰਗ
  • 13,395 ਪੋਲਿੰਗ ਸਟੇਸ਼ਨਾਂ ’ਤੇ 18,718 ਪੋਲਿੰਗ ਬੂਥ ਕੀਤੇ ਗਏ ਸਥਾਪਤ
  • 860 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਤੇ 3,405 ਸੰਵੇਦਨਸ਼ੀਲ ਐਲਾਨੇ ਗਏ
  • 23 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਤੇ 153 ਪੰਚਾਇਤ ਸੰਮਤੀਆਂ ਦੇ 2,838 ਜ਼ੋਨਾਂ ਲਈ ਮਤਦਾਨ 

Dec 14, 2025 08:40 AM

ਜਾਣੋ ਅੰਮ੍ਰਿਤਸਰ ਦੀਆਂ ਸੀਟਾਂ ਦਾ ਹਾਲ

ਜਿਲਾ ਅੰਮ੍ਰਿਤਸਰ ’ਚ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ 195 ਸੀਟਾਂ ਲਈ ਕੁਲ 444 ਉਮੀਦਵਾਰ ਮੈਦਾਨ ’ਚ ਹਨ। ਵੋਟਾਂ ਲਈ ਜ਼ਿਲ੍ਹੇ ਭਰ ’ਚ ਕੁੱਲ 1191 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਚੋ 466 ਸੰਵੇਦਨਸ਼ੀਲ ਅਤੇ 80 ਬੂਥ ਅਤਿ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਵੋਟਾਂ ਦਾ ਕੱਮ ਨੇਪਰੇ ਚੜਾਉਣ ਲਈ ਕੁੱਲ 11500 ਕਰਮਚਾਰੀ ਤਾਇਨਾਤ ਕੀਤੇ ਗਏ ਹਨ

ਜਿਲਾ ਅੰਮ੍ਰਿਤਸਰ ਚ ਜਿਲਾ ਪ੍ਰੀਸ਼ਦ ਦੀਆਂ ਕੁੱਲ 24 ਸੀਟਾਂ ਹਨ ਜਿਨ੍ਹਾਂ ਚੋ 3 ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ ਜਦਕਿ 10 ਬਲਾਕਾਂ ਚ ਬਲਾਕ ਸੰਮਤੀ ਦੀਆਂ ਕੁਲ 195 ਚੋ 61 ਤੇ ਆਪ ਅਤੇ ਇੱਕ ਤੇ ਕਾਂਗਰਸੀ ਉਮੀਦਵਾਰ ਦੇ ਬਿਨਾ ਮੁਕਾਬਲਾ ਜਿੱਤਣ ਤੇ ਬਾਕੀ ਬਚੀਆਂ 133 ਸੀਟਾਂ ਲਈ 378 ਉਮੀਦਵਾਰ ਮੈਦਾਨ ਚ ਹਨ


ਜਿਲੇ ਚ 7 ਸਟਰਾਂਗ ਰੂਮ ਅਤੇ 7 ਗਿਣਤੀ ਕੇਂਦਰ ਬਣਾਏ ਗਏ ਹਨ

Dec 14, 2025 08:29 AM

ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸ਼ੁਰੂ

ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਪੰਜ ਜੋਨਾ ਵਿੱਚ ਹੋਵੇਗੀ ਬਲਾਕ ਸੰਮਤੀ ਚੋਣਾਂ ਜ਼ਿਲਾ ਪ੍ਰੀਸ਼ਦ ਦੀਆਂ ਚਾਰ ਸੀਟਾਂ ਤੇ ਬਾਕੀ ਪਾਰਟੀਆਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ  ਜੇਤੂ ਰਹੇ ਹਨ। ਜ਼ਿਲ੍ਹੇ ਵਿੱਚ 67 ਜੋਨਾ ਵਿੱਚ ਬਲਾਕ ਸੰਮਤੀ ਅਤੇ 7 ਥਾਵਾਂ ’ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਵੇਗੀ। 

Zila Parishad And Block Samiti Elections Voting Live Updates :  ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀਆਂ ਦੀਆਂ ਚੋਣਾਂ ਹੋ ਰਹੀਆਂ ਹਨ। ਪੰਚਾਇਤ ਚੋਣਾਂ ਅੱਜ ਹੋ ਰਹੀਆਂ ਹਨ, ਜਿਸ ਲਈ ਰਾਜਨੀਤਿਕ ਪਾਰਟੀਆਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਚੋਣਾਂ ਤੋਂ ਬਾਅਦ ਸਿੱਧੇ ਵਿਧਾਨ ਸਭਾ ਚੋਣਾਂ ਹੋਣਗੀਆਂ, ਜਿਨ੍ਹਾਂ ਨੂੰ 2027 ਲਈ ਸੈਮੀਫਾਈਨਲ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ। 

ਇਹ ਚੋਣਾਂ ਰਾਜ ਦੀਆਂ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਕਮੇਟੀਆਂ ਲਈ ਹੋਣਗੀਆਂ। 23 ਜ਼ਿਲ੍ਹਾ ਪ੍ਰੀਸ਼ਦਾਂ ਲਈ 357 ਜ਼ਿਲ੍ਹਾ ਪੰਚਾਇਤ ਮੈਂਬਰਾਂ ਅਤੇ 154 ਬਲਾਕਾਂ ਲਈ 2,863 ਖੇਤਰੀ ਪੰਚਾਇਤ ਮੈਂਬਰ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਜ਼ਿਲ੍ਹਾ ਪੰਚਾਇਤ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਦੀ ਚੋਣ ਕਰਨਗੇ। ਇਸੇ ਤਰ੍ਹਾਂ, 2,863 ਬਲਾਕ ਕਮੇਟੀ ਮੈਂਬਰ 154 ਬਲਾਕ ਮੁਖੀਆਂ ਦੀ ਚੋਣ ਕਰਨਗੇ।

ਪੰਜਾਬ ਦੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੇ ਹਿੱਸੇ ਵਜੋਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਸਥਾਨਕ ਸੰਸਥਾਵਾਂ ਦੀਆਂ ਪੰਜਾਹ ਪ੍ਰਤੀਸ਼ਤ ਸੀਟਾਂ ਔਰਤਾਂ ਲਈ ਰਾਖਵੀਆਂ ਹਨ।

ਛੇ ਮਹੀਨਿਆਂ ਦੀ ਦੇਰੀ ਤੋਂ ਬਾਅਦ, 357 ਜ਼ਿਲ੍ਹਾ ਪ੍ਰੀਸ਼ਦ ਅਤੇ 2,863 ਪੰਚਾਇਤ ਸੰਮਤੀ ਸੀਟਾਂ ਲਈ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ, ਜਿਸ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੇਂਡੂ ਵਿਕਾਸ ਆਮ ਵਾਂਗ ਹੋ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਪਿੰਡਾਂ ਨੂੰ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ 'ਤੇ ਢੁਕਵੀਂ ਪ੍ਰਤੀਨਿਧਤਾ ਮਿਲੇਗੀ। ਇਨ੍ਹਾਂ ਚੋਣਾਂ ਨਾਲ, ਪੇਂਡੂ ਵਿਕਾਸ ਸੰਬੰਧੀ ਰਾਜਨੀਤਿਕ ਦ੍ਰਿਸ਼ ਇੱਕ ਵਾਰ ਫਿਰ ਗਰਮ ਹੋ ਗਿਆ ਹੈ। 

ਮੰਨਿਆ ਜਾ ਰਿਹਾ 2027 ਦਾ ਸੈਮੀਫਾਈਨਲ ?

ਜ਼ਿਲ੍ਹਾ ਚੋਣਾਂ ਪਹਿਲਾਂ ਹੀ ਦੇਰੀ ਨਾਲ ਹੋ ਰਹੀਆਂ ਹਨ, ਕਿਉਂਕਿ ਇਹ ਮਈ 2025 ਵਿੱਚ ਹੋਣੀਆਂ ਸਨ। ਪੰਚਾਇਤ ਸੰਮਤੀ ਲਈ 8,098 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 1,249 ਉਮੀਦਵਾਰ ਚੋਣ ਲੜ ਰਹੇ ਹਨ। ਜ਼ਿਲ੍ਹਾ ਪੰਚਾਇਤ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਰਿਹਰਸਲ ਮੰਨਿਆ ਜਾ ਰਿਹਾ ਹੈ।

ਜ਼ਿਲ੍ਹਾ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਨੂੰ 2027 ਲਈ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਪੰਚਾਇਤ ਚੋਣਾਂ ਤੋਂ ਤੁਰੰਤ ਬਾਅਦ ਹੋਣਗੀਆਂ। ਪੰਜਾਬ ਦੀਆਂ ਦੋ ਤਿਹਾਈ ਵਿਧਾਨ ਸਭਾ ਸੀਟਾਂ ਪੇਂਡੂ ਖੇਤਰਾਂ ਵਿੱਚ ਸਥਿਤ ਹਨ, ਜਿੱਥੇ ਪੰਚਾਇਤ ਚੋਣਾਂ ਹੁੰਦੀਆਂ ਹਨ।

ਇਹ ਵੀ ਪੜ੍ਹੋ : Jalandhar ਪੱਛਮੀ ਹਲਕੇ ਤੋਂ ਸਾਬਕਾ MLA ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਬੇਰਹਿਮੀ ਨਾਲ ਕਤਲ

Related Post