ਦਾਊਦ ਇਬਰਾਹਿਮ 'ਤੇ NIA ਨੇ 25 ਲੱਖ ਰੁਪਏ ਦਾ ਰੱਖਿਆ ਇਨਾਮ

By  Pardeep Singh September 1st 2022 01:34 PM

ਮੁੰਬਈ: NIA ਨੇ  ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ।  ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੋਟਾ ਸ਼ਕੀਲ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ 25 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ।ਦੱਸ ਦੇਈਏ ਕਿ ਅਨੀਸ ਇਬਰਾਹਿਮ ਸ਼ੇਖ, ਜਾਵੇਦ ਚਿਕਨਾ, ਟਾਈਗਰ ਮੇਨਨ ਲਈ 15-15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।ਐਨਆਈਏ ਵੱਲੋਂ ਦਾਊਦ ਇਬਰਾਹਿਮ ਦੇ ਸਾਥੀਆਂ ਦੇ ਘਰਾਂ ਉਤੇ ਛਾਪੇ

ਦਾਊਦ 1993 ਦੇ ਮੁੰਬਈ ਧਮਾਕਿਆਂ ਸਮੇਤ ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਧਿਆਨਯੋਗ ਹੈ ਕਿ ਦਾਊਦ ਤੋਂ ਇਲਾਵਾ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ, ਹਿਜ਼ਬੁਲ ਮੁਜਾਹਿਦੀਨ ਦੇ ਸਈਅਦ ਸਲਾਹੁਦੀਨ ਅਤੇ ਕਰੀਬੀ ਸਹਿਯੋਗੀ ਅਬਦੁਲ ਰਊਫ ਅਸਗਰ ਵੀ ਭਾਰਤ ਨੂੰ ਮੋਸਟ ਵਾਂਟੇਡ ਦੀ ਸੂਚੀ ਵਿੱਚ ਸ਼ਾਮਲ ਹਨ।

ਐਨਆਈਏ ਵੱਲੋਂ ਦਾਊਦ ਇਬਰਾਹਿਮ ਦੇ ਸਾਥੀਆਂ ਦੇ ਘਰਾਂ ਉਤੇ ਛਾਪੇ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦਾਊਦ ਇਬਰਾਹਿਮ ਦੇ ਕਰੀਬੀ ਸਾਥੀਆਂ 'ਤੇ ਛਾਪੇਮਾਰੀ ਕੀਤੀ ਹੈ। ਮੁੰਬਈ 'ਚ ਕੁੱਲ 29 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਵੱਡੀ ਰਕਮ ਅਤੇ ਹਥਿਆਰ ਜ਼ਬਤ ਕੀਤੇ ਗਏ ਹਨ। ਇੱਕ ਮਾਮਲੇ ਵਿੱਚ ਐਨਆਈਏ ਨੇ ਮੁੰਬਈ ਕਮਿਸ਼ਨਰੇਟ ਸੀਮਾ ਵਿੱਚ 24 ਥਾਵਾਂ ਅਤੇ ਮੀਰਾ-ਭਾਈਂਡਰ ਕਮਿਸ਼ਨਰੇਟ ਸੀਮਾ ਵਿੱਚ 5 ਥਾਵਾਂ ਉੱਤੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ:ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ, ਖੇਤੀਬਾੜੀ ਸੰਦਾਂ 'ਚ ਹੋਏ ਘਪਲੇ ਦੀ ਜਾਂਚ ਮੁਕੰਮਲ

-PTC News

Related Post