ਨਾਈਜ਼ੀਰੀਆ 'ਚ ਆਰਮੀ ਬੇਸ 'ਤੇ ਮੁੜ ਹੋਇਆ ਅੱਤਵਾਦੀ ਹਮਲਾ, 40 ਫ਼ੌਜੀ ਸ਼ਹੀਦ

By  Shanker Badra November 24th 2018 07:29 PM

ਨਾਈਜ਼ੀਰੀਆ 'ਚ ਆਰਮੀ ਬੇਸ 'ਤੇ ਮੁੜ ਹੋਇਆ ਅੱਤਵਾਦੀ ਹਮਲਾ, 40 ਫ਼ੌਜੀ ਸ਼ਹੀਦ:ਨਾਈਜ਼ੀਰੀਆ 'ਚ ਇੱਕ ਫ਼ਿਰ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਨਾਈਜੀਰੀਆ ਦੇ ਬੋਰਨ ਸੂਬੇ 'ਚ ਇੱਕ ਫ਼ੌਜੀ ਅੱਡੇ 'ਤੇ ਅੱਤਵਾਦੀ ਸੰਗਠਨ ਬੋਕ’ ਹਰਾਮ ਨੇ ਹਮਲਾ ਕਰ ਦਿੱਤਾ ਹੈ।ਇਸ ਹਮਲੇ 'ਚ ਦੇਸ਼ ਦੇ ਲਗਭਗ 70 ਫ਼ੌਜੀ ਸ਼ਹੀਦ ਹੋ ਗਏ ਹਨ।Nigerian Bourne State military base Terrorist attack 40 soldiers martyredਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਬੋਰਨ ਦੇ ਮੇਲੇਟ ਇਲਾਕੇ `ਚ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਲਾਈਜੀਰੀਆ ਫ਼ੌਜ ਦੀ 157 ਟਾਸਕ ਫੋਰਸ ਬਟਾਲੀਅਨ 'ਤੇ ਅੱਤਵਾਦੀ ਹਮਲਾ ਕਰ ਦਿੱਤਾ ਹੈ।ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਅੰਨ੍ਹੇਵਾਹ ਗੋਲੀਬਾਰੀ ਕਰਦੇ ਹੋਏ ਫੌਜ ਅੱਡੇ 'ਚ ਵੜ ਗਏ ਸਨ।ਜਿਸ ਕਰਕੇ ਇੱਕ ਲੈਫਟੀਨੈਟ ਕਰਨਲ ਸਮੇਤ ਕਈ ਫ਼ੌਜੀ ਸ਼ਹੀਦ ਹੋ ਗਏ ਹਨ।Nigerian Bourne State military base Terrorist attack 40 soldiers martyredਦੱਸ ਦੇਈਏ ਕਿ ਇਸ ਹਮਲੇ ਤੋਂ ਬਾਅਦ ਅੱਤਵਾਦੀ ਉਥੋਂ ਵੱਡੀ ਗਿਣਤੀ 'ਚ ਹਥਿਆਰ, ਗੋਲਾ ਬਾਰੂਦ ਅਤੇ ਫੌਜ ਉਪਕਰਨ ਚੁੱਕ ਕੇ ਲੈ ਗਏ ਹਨ।ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਨਾਈਜ਼ੀਰੀਆ 'ਚ ਅੱਤਵਾਦੀ ਹਮਲਾ ਹੋਇਆ ਸੀ ,ਇਸ ਦੌਰਾਨ ਓਦੋਂ ਵੀ 40 ਦੇ ਕਰੀਬ ਫ਼ੌਜੀ ਸ਼ਹੀਦ ਹੋ ਗਏ ਸਨ। -PTCNews

Related Post