ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ

By  Shanker Badra December 1st 2020 11:02 AM

ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ:ਚੰਡੀਗੜ੍ਹ : ਪੰਜਾਬ 'ਚ ਮੰਗਲਵਾਰ ਯਾਨੀ ਅੱਜ ਰਾਤ ਤੋਂ ਇੱਕ ਵਾਰ ਫ਼ਿਰ ਨਾਈਟ ਕਰਫਿਊ ਲੱਗਣ ਜਾ ਰਿਹਾ ਹੈ। ਇਸਨਾਈਟ ਕਰਫਿਊ ਦੌਰਾਨ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਹੋਵੇਗੀ। ਪੰਜਾਬ ਸਰਕਾਰ ਨੇ ਇਹ ਕਦਮ ਕੋਰੋਨਾ ਦੀ ਦੂਜੀ ਲਹਿਰ ਨੂੰ ਦੇਖਦਿਆਂ ਚੁੱਕੇ ਹਨ। [caption id="attachment_453856" align="aligncenter" width="700"]Night curfew to be imposed in Punjab from December 1 due to corona cases ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ[/caption] ਪੰਜਾਬ 'ਚ ਨਾਈਟ ਕਰਫਿਊ ਲਗਾਉਣ ਪਿੱਛੇ ਦੂਜਾ ਵੱਡਾ ਕਾਰਨ ਵਿਆਹ ਤੇ ਹੋਰ ਸਮਾਰੋਹਾਂ 'ਚ ਵੱਧ ਰਹੀ ਭੀੜ ਹੈ। ਇਸ ਦੌਰਾਨ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9.30 ਵਜੇ ਤੱਕ ਹੀ ਖੁੱਲ੍ਹੇ ਰਹਿ ਸਕਣਗੇ। ਕਰਫਿਊ 'ਚ ਢਿੱਲ ਦੇਣ ਜਾਂ ਇਸ ਨੂੰ ਵਧਾਉਣ ਦਾ ਅਗਲਾ ਫੈਸਲਾ 15 ਦਸੰਬਰ ਨੂੰ ਲਿਆ ਜਾਵੇਗਾ।ਨਾਈਟ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ 'ਚ ਰਾਹਤ ਰਹੇਗੀ। [caption id="attachment_453855" align="aligncenter" width="700"]Night curfew to be imposed in Punjab from December 1 due to corona cases ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ[/caption] ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਕਰਫਿਊ ਨੂੰ ਲੈ ਕੇ ਜਾਰੀ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਤਹਿਤ ਕਰਫਿਊ ਦੌਰਾਨ ਐਮਰਜੈਂਸੀ ਸੇਵਾਵਾਂ ,ਜਿਵੇਂ :ਐਂਬੂਲੈਂਸ ਸੇਵਾ ,ਸਬਜ਼ੀ ਦੀ ਸਪਲਾਈ ,ਦੁੱਧ ਦੀ ਸਪਲਾਈ , ਫ਼ਸਲ ਦੀ ਸਪਲਾਈ , ਮੈਡੀਸਨ ਸਪਲਾਈ ਨੂੰ ਛੱਡ ਕੇ ਬਿਨ੍ਹਾਂ ਕਿਸੇ ਕਾਰਨ ਦੇ ਸੜਕ 'ਤੇ ਘੁੰਮਦੇ ਨਜ਼ਰ ਆਉਣ 'ਤੇ ਧਾਰਾ 144 ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਤੇ ਜੇਲ੍ਹ ਜਾਣਾ ਪੈ ਸਕਦਾ ਹੈ। [caption id="attachment_453854" align="aligncenter" width="700"]Night curfew to be imposed in Punjab from December 1 due to corona cases ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ[/caption] ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੇ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਹੋਟਲ ਤੋਂ ਲੈ ਕੇ ਰੈਸਤਰਾਂ ਤੇ ਦੁਕਾਨਾਂ ਤੋਂ ਲੈ ਕੇ ਆਵਾਜਾਈ ਨੂੰ ਲੈ ਕੇ ਨਿਯਮ ਨਿਰਧਾਰਤ ਕੀਤੇ ਗਏ ਹਨ। ਰਾਤ 10 ਵਜਦੇ ਹੀ ਸ਼ਹਿਰ ਦੇ ਨਾਕਿਆਂ 'ਤੇ ਪੁਲਿਸ ਫੋਰਸ ਦੀ ਤਾਇਨਾਤੀ ਯਕੀਨੀ ਕੀਤੀ ਜਾਵੇਗੀ ਤੇ ਸਾਰੇ ਨਾਕਿਆਂ ਤੋਂ ਲੰਘਣ ਵਾਲੇ ਲੋਕਾਂ ਤੋਂ ਪੁੱਛਗਿੱਛ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। [caption id="attachment_453857" align="aligncenter" width="700"]Night curfew to be imposed in Punjab from December 1 due to corona cases ਪੰਜਾਬ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਨਾਈਟ ਕਰਫਿਊ , ਨਿਯਮ ਤੋੜਨ 'ਤੇ ਹੋਵੇਗੀ ਸਖ਼ਤ ਕਾਰਵਾਈ[/caption] ਦੱਸ ਦੇਈਏ ਕਿ ਪਿਛਲੇ ਲਗਭਗ 7 ਦਿਨਾਂ 'ਚ ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਦੀਵਾਲੀ ਤੋਂ ਬਾਅਦ ਪੰਜਾਬ 'ਚ ਦੁਬਾਰਾ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸੂਬੇ 'ਚ ਸਭ ਤੋਂ ਵੱਧ ਕੋਰੋਨਾ ਮਰੀਜ਼ ਲੁਧਿਆਣੇ ਤੋਂ ਹਨ। ਲੁਧਿਆਣੇ 'ਚ ਪਿਛਲੇ 9 ਮਹੀਨਿਆਂ ਦੌਰਾਨ 22734 ਮਰੀਜ਼ ਸਾਹਮਣੇ ਆਏ। ਦੂਜੇ ਨੰਬਰ 'ਤੇ ਜਲੰਧਰ ਹੈ। -PTCNews

Related Post