ਨਿਹੰਗ ਸਿੰਘਾਂ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਪ੍ਰੋਡਿਊਸਰ DXX ਦਾ ਚਾੜਿਆ ਕੁਟਾਪਾ , ਵੀਡੀਓ ਵਾਇਰਲ

By  Shanker Badra September 6th 2021 12:17 PM

ਬਰਨਾਲਾ : ਸੋਸ਼ਲ ਮੀਡੀਆ 'ਤੇ ਲੱਚਰ ਤੇ ਅਸ਼ਲੀਲ ਵੀਡੀਓ ਪਾਉਣ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇ ਕੋਟਦੁੱਨਾਂ ਪ੍ਰੋਡਿਊਸਰ DXX (Producerdxx ) ਦੀ ਨਿਹੰਗ ਸਿੰਘਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ,ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਨਿਹੰਗ ਪ੍ਰੋਡਿਊਸਰ ਦੀ ਕੁੱਟਮਾਰ ਕਰ ਰਹੇ ਹਨ।

ਨਿਹੰਗ ਸਿੰਘਾਂ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਪ੍ਰੋਡਿਊਸਰ DXX ਦਾ ਚਾੜਿਆ ਕੁਟਾਪਾ , ਵੀਡੀਓ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਪੰਜਾਬ ’ਚ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੀਆਂ ਸਰਕਾਰੀ ਬੱਸਾਂ , ਜਾਣੋਂ ਕਿਉਂ

ਇਹ ਵੀਡੀਓ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾਂ ਦੀ ਸੱਥ ਦੀ ਹੈ ਤੇ ਵਿਵਾਦਤ ਵਿਅਕਤੀ ਪ੍ਰੋਡਿਊਸਰ ਐਕਸ ਐਕਸ ਵੀ ਇਸੇ ਪਿੰਡ ਨਾਲ ਸਬੰਧਤ ਹੈ। ਜਦਕਿ ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਬਰਨਾਲਾ ਤੋਂ ਬਾਹਰੀ ਜ਼ਿਲ੍ਹੇ ਦੇ ਹਨ। ਇਸ ਕੁੱਟਮਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਨਿਹੰਗ ਸਿੰਘਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੇ ਲੱਚਰ ਵੀਡੀਓਜ਼ ਪਾਉਣ ਵਾਲੇ ਵਿਅਕਤੀ ਨੂੰ ਕੁੱਟਿਆ ਹੈ।

ਨਿਹੰਗ ਸਿੰਘਾਂ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਪ੍ਰੋਡਿਊਸਰ DXX ਦਾ ਚਾੜਿਆ ਕੁਟਾਪਾ , ਵੀਡੀਓ ਵਾਇਰਲ

ਦਰਅਸਲ 'ਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਟਦੁੱਨਾਂ ਦੇ ਪ੍ਰੋਡਿਊਸਰ DXX ਦੇ ਪੇਜ 'ਤੇ ਅਸ਼ਲੀਲ ਟੈਲੀ ਫ਼ਿਲਮਾਂ ਬਣਾ ਕੇ ਅਪਲੋਡ ਕਰਨ ਵਾਲੇ ਪ੍ਰੋਡਿਊਸਰ ਹਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦਾ ਐਤਵਾਰ ਦੁਪਹਿਰ ਬਾਅਦ ਨਿਹੰਗ ਸਿੰਘਾਂ ਵੱਲੋਂ ਕੁਟਾਪਾ ਚਾੜ੍ਹਨ ਦੀਆਂ ਵੀਡੀਓ ਵਾਇਰਲ ਹੋਈਆਂ ਹਨ।

ਨਿਹੰਗ ਸਿੰਘਾਂ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਪ੍ਰੋਡਿਊਸਰ DXX ਦਾ ਚਾੜਿਆ ਕੁਟਾਪਾ , ਵੀਡੀਓ ਵਾਇਰਲ

ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਵੱਲੋਂ ਇੱਕ ਹੋਰ ਵੀਡੀਓ ਵਿੱਚ ਕੁੱਟਣ ਦੀ ਸ਼ਰੇਆਮ ਜ਼ਿੰਮੇਵਾਰੀ ਲਈ ਗਈ ਹੈ। ਨਿਹੰਗ ਵੱਲੋਂ ਕਿਹਾ ਗਿਆ ਕਿ ਪ੍ਰੋਡਿਊਸਰ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ ਤੇ ਅਸ਼ਲੀਲਤਾ ਵੱਲ ਲਿਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਜੇਕਰ ਧਨੌਲਾ ਥਾਣੇ ਦੀ ਪੁਲਿਸ ਨੇ ਉਨ੍ਹਾਂ 'ਤੇ ਕਾਰਵਾਈ ਕਰਨੀ ਹੈ ਤਾਂ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਉਨ੍ਹਾਂ 'ਤੇ ਕਾਰਵਾਈ ਜ਼ਰੂਰ ਕਰੇ।

ਨਿਹੰਗ ਸਿੰਘਾਂ ਨੇ ਅਸ਼ਲੀਲ ਵੀਡੀਓ ਬਣਾਉਣ ਵਾਲੇ ਪ੍ਰੋਡਿਊਸਰ DXX ਦਾ ਚਾੜਿਆ ਕੁਟਾਪਾ , ਵੀਡੀਓ ਵਾਇਰਲ

ਜ਼ਿਕਰਯੋਗ ਹੈ ਕਿ ਪ੍ਰੋਡਿਊਸਰ DXX ਵੱਲੋਂ ਫੇਸਬੁੱਕ, ਯੂਟਿਊਬ 'ਤੇ ਲੱਚਰ ਵੀਡੀਓਜ਼ ਬਣਾ ਕੇ ਪਾਈਆਂ ਜਾਂਦੀਆਂ ਹਨ ,ਜਿਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਉਕਤ ਪ੍ਰੋਡਿਊਸਰ 'ਤੇ ਪਹਿਲਾਂ ਵੀ ਅਸ਼ਲੀਲਤਾ ਵਾਲੀਆਂ ਵੀਡੀਓ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਯੂ-ਟਿਊਬ 'ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਬਣਾਉਣ ਲਈ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਸੀ।

-PTCNews

Related Post