ਕੱਪੜੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ,ਹੋਇਆ ਭਾਰੀ ਨੁਕਸਾਨ

By  Jagroop Kaur November 4th 2020 06:44 PM

Ahmedabad : ਅਹਿਮਦਾਬਾਦ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕੱਪੜੇ ਦੇ ਵੱਡੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ 'ਤੇ ਇਕ ਧਮਾਕਾ ਵੀ ਹੋ ਗਿਆ, ਜਿਸ ਕਾਰਨ ਇਮਾਰਤ ਦੀ ਛੱਤ ਤੱਕ ਢਹਿ ਗਈ। ਇਸ ਹਾਦਸੇ 'ਚ 9 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਲਬੇ ਹੇਠਾਂ 5 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਉਥੇ ਹੀ ਸੂਚਨਾ ਮਿਲਦੇ ਹੀ ਮੌਕੇ 'ਤੇ ਅੱਗ ਬੁਝਾਉ ਦਸਤਾ ਮੌਕੇ 'ਤੇ ਪਹੁੰਚਿਆ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।fire in ahmedabad

fire in ahmedabadਅੱਗ ਲੱਗਣ ਦੀ ਇਹ ਘਟਨਾ  Piplaj Road ਦੇ ਨਾਨੂਕਾਕਾ ਅਸਟੇਟ 'ਚ ਸਥਿਤ ਇਕ ਗੋਦਾਮ ਵਿਚ ਲੱਗੀ। ਮਲਬੇ ਹੇਠਾਂ ਦੱਬੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਪ੍ਰਸ਼ਾਸਨ ਨੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ahmedabad fire, ahmedabad news, pm modi

PM Modi expresses anguish

ਉਥੇ ਹੀ ਇਸ ਘਟਨਾ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਦੁਖ ਪ੍ਰਗਟ ਕੀਤਾ। PM Modi ਨੇ ਆਪਣੇ ਟਵੀਟ ਵਿੱਚ ਪ੍ਰਭਾਵਤ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੋਗ ਦੀ ਪ੍ਰਗਟਾਉਂਦਿਆਂ ਕਿਹਾ ਕਿ ਸਥਾਨਕ ਅਧਿਕਾਰੀਆਂ ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੁਖੀ ਪਰਿਵਾਰਾਂ ਨੂੰ ਦਿਲਾਸਾ ,ਜ਼ਖਮੀਆਂ ਨਾਲ ਅਰਦਾਸਾਂ, ਅਧਿਕਾਰੀ ਪ੍ਰਭਾਵਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇ ਰਹੇ ਹਨ।fire in ahmedabadfire in ahmedabad

Related Post