Nirbhaya Case: 22 ਜਨਵਰੀ ਨੂੰ ਨਹੀਂ ਹੋਵੇਗੀ ਦੋਸ਼ੀਆਂ ਨੂੰ ਫਾਂਸੀ, ਜਾਣੋ ਵਜ੍ਹਾ

By  Jashan A January 15th 2020 02:27 PM -- Updated: January 15th 2020 02:46 PM

Nirbhaya Case: 22 ਜਨਵਰੀ ਨੂੰ ਨਹੀਂ ਹੋਵੇਗੀ ਦੋਸ਼ੀਆਂ ਨੂੰ ਫਾਂਸੀ, ਜਾਣੋ ਵਜ੍ਹਾ,ਨਵੀਂ ਦਿੱਲੀ: ਨਿਰਭਿਆ ਗੈਂਗਰੇਪ ਕੇਸ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ, ਕਿਉਂਕਿ ਮਾਮਲੇ ਦੇ ਇੱਕ ਦੋਸ਼ੀ ਮੁਕੇਸ਼ ਨੇ ਕਿਉਰੇਟਿਵ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਕੋਲ ਦਇਆ ਪਟੀਸ਼ਨ ਦਾਖਲ ਕੀਤੀ ਹੈ।

ਸਰਕਾਰੀ ਵਕੀਲਾਂ ਦੇ ਮੁਤਾਬਕ ਦਯਾ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀ 14 ਦਿਨ ਦਾ ਸਮਾਂ ਮਿਲਦਾ ਹੈ।ਅਜਿਹੀ ਸਥਿਤੀ ਵਿੱਚ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।

ਹੋਰ ਪੜ੍ਹੋ: ਕਠੂਆ ਜਬਰ-ਜਨਾਹ ਕੇਸ ਸੁਪਰੀਮ ਕੋਰਟ ਨੇ ਹੁਣ ਪਠਾਨਕੋਟ ਅਦਾਲਤ ਦੇ ਹਵਾਲੇ ਕੀਤਾ

ਤੁਹਾਨੂੰ ਦੱਸ ਦਈਏ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਨਿਰਭਿਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਵਿਨੈ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਉਰੇਟਿਵ ਪਟੀਸ਼ਨ ਖਾਰਜ ਕਰ ਦਿੱਤੀ ਸੀ।

-PTC News

Related Post