#Budget2020: ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ

By  Shanker Badra February 1st 2020 05:17 PM -- Updated: February 1st 2020 05:30 PM

#Budget2020: ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਦੂਜਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਸਿਹਤ ਵਿਗੜਦੀ ਨਜ਼ਰ ਆਈ ਹੈ। ਹਾਲਾਂਕਿ ਜਦੋਂ ਬਜਟ ਭਾਸ਼ਣ ਦੌਰਾਨ ਸੀਤਾਰਮਨ ਦੀ ਸਿਹਤ ਥੋੜੀ ਖਰਾਬ ਹੋਈ ਤਾਂ ਬਜਟ ਭਾਸ਼ਣ ਦੇ ਸਿਰਫ ਦੋ ਪੰਨੇ ਬਚੇ ਸਨ। ਉਹ ਆਪਣੇ ਸੰਬੋਧਨ ਦੌਰਾਨ ਮੱਥੇ ਤੋਂ ਪਸੀਨਾ ਪੂੰਝਦੀ ਵੀ ਦਿਖਾਈ ਦਿੱਤੀ। [caption id="attachment_385550" align="aligncenter" width="300"]Nirmala Sitharaman #Budget2020 speech During feeling unwell #Budget2020: ਬਜਟ ਭਾਸ਼ਣ ਦੌਰਾਨਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ[/caption] ਦਰਅਸਲ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਇੰਨਾ ਲੰਬਾ ਸੀ ਕਿ ਉਹ ਆਪਣਾ ਪੂਰਾ ਭਾਸ਼ਣ ਵੀ ਨਹੀਂ ਪੜ੍ਹ ਸਕੀ ਅਤੇ ਵਿਚਕਾਰ ਹੀ ਬੈਠ ਗਈ। ਲਗਾਤਾਰ ਸਾਢੇ ਤਿੰਨ ਘੰਟੇ (160 ਮਿੰਟ) ਸੰਸਦ ਵਿਚ ਭਾਸ਼ਣ ਦੇਣ ਤੋਂ ਬਾਅਦ ਉਸ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਕਾਰਨ ਉਹ ਆਪਣਾ ਪੂਰਾ ਬਜਟ ਭਾਸ਼ਣ ਵੀ ਨਹੀਂ ਪੜ੍ਹ ਸਕੀ। ਉਨ੍ਹਾਂ ਦੀ ਆਵਾਜ਼ ਲੜਖੜਾਉਂਦੀ ਨਜ਼ਰ ਆਈ। [caption id="attachment_385549" align="aligncenter" width="300"]Nirmala Sitharaman #Budget2020 speech During feeling unwell #Budget2020: ਬਜਟ ਭਾਸ਼ਣ ਦੌਰਾਨਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ[/caption] ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਸਿਹਤ ਵਿਗੜਨ ਅਤੇ ਬਜਟ ਦੇ ਦੋ ਪੰਨੇ ਛੱਡਣ ਤੋਂ ਬਾਅਦ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਭਾਸ਼ਣ ਦਿੱਤਾ ਹੈ। 160 ਮਿੰਟ ਲੰਬੇ  ਭਾਸ਼ਣ ਦੇਣ ਤੋਂ ਬਾਅਦ ਉਸ ਦੇ ਗਲੇ ਵਿਚ ਖਰਾਸ਼ ਹੋਣ ਲਗ ਗਈ, ਜਿਸ ਤੋਂ ਬਾਅਦ ਉਸਨੇ ਆਪਣੀ ਬਾਕੀ ਬਚੇ ਭਾਸ਼ਣ ਨੂੰ ਸਦਨ ਦੇ ਫਰਸ਼ 'ਤੇ ਰੱਖ ਦਿੱਤਾ। [caption id="attachment_385551" align="aligncenter" width="300"]Nirmala Sitharaman #Budget2020 speech During feeling unwell #Budget2020: ਬਜਟ ਭਾਸ਼ਣ ਦੌਰਾਨਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ[/caption] ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉੱਠ ਕੇ ਉਨ੍ਹਾਂ ਕੋਲ ਆਈ ਅਤੇ ਪੀਣ ਲਈ ਪਾਣੀ ਦਿੱਤਾ। ਬਜਟ ਭਾਸ਼ਣ ਦੌਰਾਨ ਨਿਰਮਲਾ ਸੀਤਾਰਮਨ ਨੂੰ ਸਾਥੀ ਮੰਤਰੀਆਂ ਦੁਆਰਾ ਚਾਕਲੇਟ ਦੀ ਪੇਸ਼ਕਸ਼ ਕੀਤੀ ਗਈ ਪਰ ਉਸਨੇ ਇੰਨਕਾਰ ਕਰ ਦਿੱਤਾ।ਨਿਰਮਲਾ ਸਿਤਾਰਮਨ ਨੇ ਆਪਣੇ 2017 ਦੇ ਬਜਟ ਭਾਸ਼ਣ ਦਾ ਰਿਕਾਰਡ ਤੋੜ ਦਿੱਤਾ ਹੈ।ਉਸ ਸਮੇਂ, ਉਸਨੇ 2 ਘੰਟੇ 17 ਮਿੰਟ ਦਾ ਭਾਸ਼ਣ ਦਿੱਤਾ। [caption id="attachment_385549" align="aligncenter" width="300"]Nirmala Sitharaman #Budget2020 speech During feeling unwell #Budget2020: ਬਜਟ ਭਾਸ਼ਣ ਦੌਰਾਨਵਿੱਤ ਮੰਤਰੀ ਸੀਤਾਰਮਨ ਦੀ ਵਿਗੜੀ ਸਿਹਤ, ਫ਼ਿਰ ਵੀ ਕਾਇਮ ਕੀਤਾ ਨਵਾਂ ਰਿਕਾਰਡ[/caption] ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਬੈਠ ਜਾਣ। ਇਸ ਦੇ ਜਵਾਬ 'ਚ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਦੋ ਹੀ ਪੇਜ ਬਚੇ ਹਨ, ਮੈਂ ਪੜ੍ਹ ਲਵਾਂਗੀ ਪਰ ਕੁਝ ਦੇਰ ਬਾਅਦ ਉਹ ਸਪੀਕਰ ਦੀ ਆਗਿਆ ਮੰਗ ਕੇ ਬੈਠ ਗਈ। ਇਹ ਬਜਟ ਭਾਸ਼ਣ ਕਾਫ਼ੀ ਲੰਬਾ ਸੀ, ਜਿਹੜਾ ਕਿ ਕਰੀਬ 2 ਘੰਟੇ 20 ਮਿੰਟ ਤੱਕ ਚੱਲਿਆ ਹੈ।ਇਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਬਾਕੀ ਭਾਸ਼ਣ ਪੜ੍ਹਿਆ ਅਤੇ ਸਦਨ ਦੇ ਮੇਜ਼ 'ਤੇ ਰੱਖ ਦਿੱਤਾ। -PTCNews

Related Post