ਕਾਂਸੀ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਦੇ ਸਵਾਗਤ ਲਈ ਨਹੀਂ ਪੁੱਜਾ ਕੋਈ ਸਰਕਾਰੀ ਅਧਿਕਾਰੀ

By  Joshi April 18th 2018 07:54 AM -- Updated: April 18th 2018 08:02 AM

ਕੌਮਨ ਵੈਲਥ ਖੇਡਾਂ ਚ ਬ੍ਰਾਊਨਜ਼ ਮੈਡਲ ਜਿੱਤਣ ਵਾਲੀ ਨਵਜੋਤ ਕੌਰ ਅੱਜ ਅੰਮ੍ਰਿਤਸਰ ਪੁੱਜੀ। ਕੌਰ ਨੇ ਰਾਸ਼ਟਰ ਮੰਡਲ ਖੇਡਾਂ 'ਚ ਡਿਸਕਸ ਥਰੋ 'ਚ ਬ੍ਰਾਊਨਜ਼ ਮੈਡਲ ਜਿੱਤਿਆ ਸੀ।

ਅੰਮ੍ਰਿਤਸਰ ਹਵਾਈ ਅੱਡੇ ਤੇ ਪੁੱਜਣ ਮੌਕੇ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ ਪਰ ਮੰਦਭਾਗੀ ਗੱਲ ਇਹ ਰਹੀ ਕਿ ਇਸ ਮੌਕੇ ਕੋਈ ਵੀ ਸਰਕਾਰੀ ਅਧਿਕਾਰੀ ਉਥੇ ਮੌਜੂਦ ਨਹੀਂ ਸੀ।

ਦੱਸਣਯੋਗ ਹੈ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਅਣਦੇਖੀ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣੀ ਥਹਰ ਹੈ।

-PTC News

Related Post