ਕਾਲਜ ਦੇ ਚੇਅਰਮੈਨ ਵੱਲੋਂ ਦਿਆਲ ਸਿੰਘ ਕਾਲਜ ਨਾਮ ਬਦਲਣ ਦੇ ਫੈਸਲੇ 'ਤੇ ਮੁੜ ਵਿਚਾਰ ਤੋਂ ਕੋਰੀ ਨਾਂਹ

By  Joshi November 24th 2017 02:57 PM -- Updated: November 24th 2017 02:59 PM

No backtracking on renaming Dyal Singh college, says governing body: ਦਿਆਲ ਸਿੰਘ ਕਾਲਜ (ਈਵਨਿੰਗ) ਦੇ ਨਾਂਅ 'ਤੇ ਉਠ ਰਹੇ ਵਿਰੋਧ ਤੋਂ ਬਾਅਦ ਕਾਲਜ ਦੀ ਪ੍ਰਬੰਧਕ ਸਭਾ ਨੇ ਕਿਹਾ ਕਿ ਇਸ ਫੈਸਲੇ' ਤੇ ਕੋਈ ਹੁਣ ਕੋਈ ਮੁੜ ਵਿਚਾਰ ਨਹੀਂ ਹੋ ਸਕਦਾ।

ਦੱਸਣਯੋਗ ਹੈ ਕਿ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਰੱਖਣ ਦਾ ਕਰੜਾ ਵਿਰੋਧ ਹੋ ਰਿਹਾ ਹੈ।

"ਇਹ ਹੋਰ ਐਂਵੇ ਹੀ ਰੱਖਿਆ ਕੋਈ ਵੀ ਨਾਮ ਨਹੀਂ ਹੈ। ਇਹ ਰਾਸ਼ਟਰਵਾਦ ਦਾ ਸੁਨੇਹਾ ਦਿੰਦਾ ਹੈ ਅਤੇ ਇਸ ਮਾਮਲੇ 'ਤੇ ਮੁੜ ਵਿਚਾਰ ਕਰਨ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ।" ਕਾਲਜ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਕਿਹਾ।

No backtracking on renaming Dyal Singh college, says governing bodyਉਹਨਾਂ ਨੇ ਕਾਲਜ ਦਾ ਨਾਂ ਮੁੜ ਬਦਲਣ ਦੀ ਕੀਤੀ ਜਾ ਰਹੀ ਮੰਗ ਤੋਂ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਇਹ "ਕੁਝ ਲੋਕਾਂ ਦੁਆਰਾ ਉਠਾਇਆ ਗਿਆ "ਮੁੱਦਾ" ਹੈ।"

"ਬੇਲੋੜੇ ਲੋਕ ਅੱਜਕਲ ਆਪਣੀ ਨਿਰਾਸ਼ਾ ਅਤੇ ਗੁੱਸਾ ਬਾਹਰ ਕੱਢਣ ਲਈ ਇਸ ਮੁੱਦੇ ਦਾ ਸਹਾਰਾ ਲੈ ਰਹੇ ਹਨ" ਉਹਨਾਂ ਨੇ ਕਿਹਾ।

ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਇਸ ਮੁੱਦੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਕਦਮ ਨੇ ਸਿੱਖ ਯੋਧਿਆਂ ਅਤੇ ਆਗੂਆਂ ਦੁਆਰਾ ਦੇਸ਼ ਦੀਆਂ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆ ਯੋਧਿਆਂ ਅਤੇ ਇਤਿਹਾਸ ਦਾ ਨਿਰਾਦਰ ਕੀਤਾ ਹੈ।

—PTC News

Related Post