ਕਿਸਾਨ ਦੋ ਲੱਖ ਤੋਂ ਵੱਧ ਕਰਜ਼ਾ ਮੁਆਫੀ ਦੀ ਆਸ ਨਾ ਰੱਖਣ: ਮਨਪ੍ਰੀਤ 

By  Joshi September 15th 2017 08:22 PM -- Updated: September 15th 2017 09:31 PM

No farmer loan waiver more than 2 lakh: Manpreet Badal ਲੋਂਕਾਂ ਨਾਲ ਝੂਠੇ ਵਾਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪੋਲ ਖੁੱਲਦੀ ਨਜਰ ਆ ਰਹੀਂ ਹੈ|ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਰੋਪੜ ਅਤੇ ਹੁਸਿਆਰਪੁਰ ਜਿਲਿਆਂ ਵਿੰਚ ਕਿਸਾਨਾਂ ਨੂੰ ਮੱਕੀ ਦਾ ਘੱਟੋਂ ਘੱਟ ਭਾਅ ਤੈਅ ਕਰਨ ਦੀ ਵੀ ਤਿਆਰੀ ਕਰ ਰਹੀ ਹੈ ਤਾਂ ਜੋ ਝੋਨੇ ਹੇਠ ਰਕਬਾ ਘਟਾਇਆ ਜਾ ਸਕੇ| No farmer loan waiver more than 2 lakh: Manpreet Badalਉਨ੍ਹਾਂ ਨੇ ਕਿ ਦੋ ਲੱਖ ਰੁਪਏ ਤੱਕ ਦਾ ਕਰਜ ਹੀ ਮੁਆਫ ਕੀਤਾ ਜਾਵੇਗਾ ਤੇ ਕਿਸਾਨ ਇਸ ਤੋ ਵੱਧ ਆਸ ਨਾ ਰੱਖਣ|ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਹੈਸੀਅਤ ਤੋਂ ਵੱਧ ਕਿਸਾਨਾਂ ਦਾ ਕਰਜ ਮੁਆਫ ਕਰ ਰਹੀ ਹੈ ਤੇ ਇਸ ਦੇ ਲਈ ਕਾਂਗਰਸ ਸਰਕਾਰ ਖੁਦ ਕਰਜ ਲੈ ਰਹੀ ਹੈ|ਇਸ ਲਈ ਕਿਸਾਨ ਦੋ ਲੱਖ ਤੋਂ ਵੱਧ ਕਰਜ ਮੁਆਫੀ ਦੀ ਆਸ ਨਾ ਰੱਖਣ|ਉਨ੍ਹਾਂ ਨੇ ਕਿਹਾ ਕਿ ਫ.ਸਲੀ ਚੱਕਰ ਬਦਲਣ ਦੇ ਯਤਨ ਕੀਤੇ ਜਾ ਰਹੇ ਹਨ| No farmer loan waiver more than 2 lakh: Manpreet Badalਇਸ ਤਹਿਤ ਝੋਨੇ ਦਾ ਰਕਬਾ ਘਟਾ ਕੇ ਮੱਕੀ ਅਤੇ ਹੋਰ ਫਸਲਾਂ ਹੇਠ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ|ਕਿਸਾਨਾਂ ਲਈ ਮੱਕੀ ਦਾ ਘੱਟੋਂ ਘੱਟ ਭਾਅ ਤੈਅ ਕਰਨ ਦੀ ਵੀ ਤਿਆਰੀ ਹੈ|ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਗਲੀ ਵਾਰ ਮੁਲਾ੦ਮਾਂ ਨੂੰ ਤਨਖਾਹਾਂ ਵੇਲੇ ਸਿਰ ਦੇਣ ਲਈ ਮਾਮਲਾ ਕੇਂਦਰੀ ਮੰਤਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਉਠਾਇਆ ਗਿਆ ਹੈ| No farmer loan waiver more than 2 lakh: Manpreet Badalਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ 31000 ਕਰੋੜ ਰੁਪਏ ਦੇ ਕਰਜੇ. ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਹੈ ਅਤੇ ਕੇਂਦਰ ਸਰਕਾਰ ਇਸ ਮਾਮਲੇ ਨੂੰ ਮੁੜ ਖੋਲ੍ਹਣ ਲਈ ਤਿਆਰ ਹੋ ਗਈ ਹੈ| ਇਸ ਰਕਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆਂ ਜਾਵੇਗਾ|ਜਿਸਦਾ ਇੱਕ ਹਿੱਸਾ ਰਾਜ ਸਰਕਾਰ ,ਇੱਕ ਹਿੱਸਾ ਕੇਂਦਰ ਸਰਕਾਰ ਅਤੇ ਇੱਕ ਹਿੱਸਾ ਕਰਜ ਬੈਂਕ ਸਹਿਣ ਕਰਨਗੇ|ਇਸ ਲਈ ਪੰਜਾਬ ਸਰਕਾਰ ਨੂੰ ਆਸ ਹੈ ਕਿ ਇਸ ਸਬੰਧੀ ਕੇਂਦਰ ਸਰਕਾਰ ਛੇਤੀ ਫੈਸਲਾ ਕਰੇਗੀ| —PTC News

Related Post