ਕਿਰਸਾਨੀ ਸੰਦ/ਵਾਹਨ ਜਾਂ ਜ਼ਮੀਨ ਕੁਰਕੀ ਖਤਮ ਕਰਨ ਦੀ ਕੋਈ ਲੋੜ ਨਹੀਂ - ਪੰਜਾਬ ਸਰਕਾਰ

By  Joshi March 14th 2018 04:27 PM -- Updated: March 14th 2018 04:34 PM

No need of abolishing provision for kurki of land and tractor : pb govt files affidavit in HC: ਕਿਸਾਨੀ ਕਰਜ਼ੇ ਸੰਬੰਧੀ ਅਦਾਲਤ 'ਚ ਦਾਇਰ ਕੀਤੇ ਗਏ ਇੱਕ ਹਲਫਨਾਮੇ  'ਚ ਪੰਜਾਬ ਸਰਕਾਰ ਦਾ ਜਵਾਬ ਸੁਣ ਕੇ ਅਚੰਭਾ ਹੋਣਾ ਸੁਭਾਵਿਕ ਹੈ।

ਹਰੀ ਚੰਦ ਵਕੀਲ ਮੁਤਾਬਕ ਉਹਨਾਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਕਰਜ਼ੇ ਦੇ ਸਬੰਧ ਵਿਚ ਅਦਾਲਤ 'ਚ ਦਾਇਰ ਕੀਤੀ ਪੀ.ਆਈ.ਐੱਲ ਦੇ ਜਵਾਬ 'ਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ "ਅਸੀਂ ਪਹਿਲਾਂ ਹੀ ਕਿਸਾਨਾਂ ਨੂੰ ਕਰਜ਼ਾ ਰਾਹਤ / ਮੁਆਫ ਕਰ ਰਹੇ ਹਾਂ- ਇਸ ਲਈ, ਜ਼ਮੀਨਾਂ ਅਤੇ ਕਿਸਾਨਾਂ ਦੇ ਟਰੈਕਟਰਾਂ ਦੀ ਕੁਰਕੀ ਦੇ ਸੰਬੰਧ 'ਚ ਅਦਾਲਤੀ ਫੈਸਲੇ ਦੇ ਮੌਜੂਦਾ ਪ੍ਰਬੰਧਾਂ ਨੂੰ ਖਤਮ ਕਰਨ ਦੀ ਕੋਈ ਲੋੜ ਨਹੀਂ ਹੈ।

ਸਰਕਾਰ ਮੁਤਾਬਕ, ਉਹਨਾਂ ਵੱਲੋਂ ਦਿੱਤੀ ਜਾ ਰਹੀ ਕਰਜ਼ਾ ਮੁਆਫੀ ਅਤੇ ਰਾਹਤ ਸਕੀਮਾਂ ਪੰਜਾਬ ਦੇ ਕਿਸਾਨਾਂ ਲਈ ਕਾਫੀ ਹਨ, ਜਿਸ ਦੇ ਚੱਲਦਿਆਂ ਜ਼ਮੀਨ ਕੁਰਕੀ ਨੂੰ ਖਤਮ ਕਰਨ ਦੀ ਫਿਲਹਾਲ ਕੋਈ ਵੀ ਜ਼ਰੂਰਤ ਨਹੀਂ ਹੈ।

ਦੱਸ ਦੇਈਏ ਕਿ ਸਰਕਾਰ ਨੇ "ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ" ਕਹਿ ਕੇ ਚੋਣ ਪ੍ਰਚਾਰ ਕੀਤਾ ਹੈ, ਜਿਸ ਤੋਂ ਬਾਅਦ ਦਾਇਰ ਹਲਫਨਾਮੇ 'ਚ ਅਜਿਹਾ ਜਵਾਬ ਦੇਣਾ ਚੁਣਾਵੀ ਵਾਅਦਿਆਂ ਤੋਂ ਮੁਕਰਨ ਦੇ ਸਿਲਸਿਲੇ 'ਚ ਇੱਕ ਹੋਰ ਵਾਅਦੇ ਨੂੰ ਸ਼ਾਮਿਲ ਕਰਦਾ ਦਿਖਾਈ ਦਿੰਦਾ ਹੈ।

—PTC News

Related Post