ਸਕਿਆਂ ਨੇ ਠੁਕਰਾਇਆ ਬਜ਼ੁਰਗ ਬੇਬੇ ਨੂੰ , ਬੇਗਾਨੇ ਬਾਂਹ ਫੜਨ ਲਈ ਆਏ ! ਵੇਖੋ ਵੀਡਿਓ

By  Joshi August 5th 2018 12:51 PM -- Updated: August 5th 2018 12:52 PM

ਕਿਸੇ ਨੇ ਠੀਕ ਹੀ ਕਿਹਾ ਹੈ ਕਿ " ਜਿਊਂਦਿਆਂ ਦੀਆਂ ਸਿੱਠਣੀਆਂ , ਮੋਇਆਂ ਦੀਆਂ ਪਿੱਟਣੀਆਂ" ਜਿਊਂਦੇ ਜੀਅ ਕੋਈ ਘਰੇ ਨਾ ਵੜੇ 'ਤੇ ਮਰ ਗਿਆਂ 'ਤੇ ਰੋਣਾ ਅੱਗੇ ਧਰਿਆ ਹੁੰਦਾ ਕਈ ਬੇਗੈਰਤ ਲੋਕਾਂ ਨੇ । ਅਜਿਹੀ ਸਥਿਤੀ ਵਿੱਚ ਆਪਣਿਆਂ 'ਤੇ ਮਾਣ ਕਾਹਦਾ ਜੇ ਕੋਈ ਕਦੇ ਵਾਤ ਨਾ ਪੁੱਛਣ ਆਵੇ।

ਇੰਸਟਾਗ੍ਰਾਮ 'ਤੇ ਕੁਲਵਿੰਦਰ ਬਿੱਲਾ ਨਾਮਕ ਵਿਅਕਤੀ ਵੱਲੋਂ ਇੱਕ ਬਜ਼ੁਰਗ ਬੇਸਹਾਰਾ ਔਰਤ ਦੀ ਤਰਸਯੋਗ ਹਾਲਤ ਦੀ ਵੀਡਿਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਸਦੇ ਹਾਲ ਦੀ ਤਸਵੀਰ ਲੋਕਾਂ ਨੂੰ ਦਿਖਾਈ ਗਈ ਹੈ।ਜਿਸਨੇ ਵੀਡਿਓ ਬਣਾਈ ਹੈ ਉਸਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ।  ਇਹ ਵੀਡਿਓ ਇੰਸਟਾਗ੍ਰਾਮ 'ਤੇ ਬਹੁਤ ਵਾਇਰਲ ਹੋ ਰਹੀ ਹੈ 'ਤੇ ਇਸ 'ਤੇ ਬਹੁਤ ਲੋਕਾਂ ਵੱਲੋਂ ਇਸਦੀ ਮਦਦ ਲਈ ਕਮੈਂਟ ਵੀ ਆ ਰਹੇ ਹਨ ।

ਵੀਡਿਓ ਦੇ ਹੇਠਾਂ ਸ਼ੇਅਰ ਕਰਨ ਵਾਲੇ ਨੇ ਆਪਣੇ ਨੰਬਰ ਵੀ ਦਿੱਤੇ ਹਨ ਤਾਂ ਕਿ ਬੇਬੇ ਤੱਕ ਪਹੁੰਚਿਆ ਜਾ ਸਕੇ ਅਤੇ ਉਸਦੀ ਮਦਦ ਹੋ ਸਕੇ।

ਇਹ ਬੇਬੇ ਵਿਚਾਰੀ ਬਿਨ੍ਹਾਂ ਘਰ ਦੇ ਬਿਨ੍ਹਾਂ ਕਿਸੇ ਸਹੂਲਤ ਦੇ ਇਸ ਕੋਠੜੀ ਵਿੱਚ ਰਹਿ ਰਹੀ ਹੈ ਜਿੱਥੇ ਨਾ ਤਾਂ ਕੋਈ ਬਿਜਲੀ ਦੀ ਵਿਵਸਥਾ ਹੈ ਤੇ ਨਾ ਹੀ ਪਾਣੀ ਦੀ। ਇੱਥੋਂ ਤੱਕ ਕਿ ਜਿੱਥੇ ਇਹ ਰਹਿ ਰਹੀ ਹੈ ਉੱਥੋਂ ਦੀਆਂ ਛੱਤਾਂ ਦਾ ਵੀ ਇਨ੍ਹਾਂ ਮਾੜਾ ਹਾਲ ਹੈ ਕਿ ਕਿਸੇ ਵੇਲੇ ਵੀ ਡਿੱਗ ਸਕਦੀਆਂ ਹਨ ।

ਜਾਣਕਾਰੀ ਅਨੁਸਾਰ ਇਹ ਬਜ਼ੁਰਗ ਬੇਬੇ ਨੂੰ ਆਪਣਿਆਂ ਦਾ ਕੋਈ ਸਾਥ ਨਹੀਂ , ਜੋ ਕੁਝ ਇਦੇ ਕੋਲ ਸੀ ਸਭ ਇਸਦੇ ਸਕੇ ਵੇਚ ਵੱਟ ਕੇ ਖਾ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਮਾਨਸਾ ਦੇ ਧਰਮਪੁਰੇ ਦੀ ਰਹਿਣ ਵਾਲੀ ਹੈ। ਬੇਸ਼ੱਕ ਇਸਦੇ ਆਪਣਿਆਂ ਵੱਲੋਂ ਹੀ ਇਸਦੇ ਨਾਲ ਦਗਾ ਕਮਾਇਆ ਗਿਆ ਹੈ ਪਰ ਇਸਦੇ ਦਿਲ ਦੀ ਅਮੀਰੀ ਵੇਖੋ  ਵੀਡਿਓ ਵਿੱਚ ਇਹ ਇਸਦੇ ਘਰ ਆਏ ਲੋਕਾਂ ਲਈ ਚਾਹ ਲਈ ਦੁੱਧ ਮੰਗ ਕੇ ਲਿਆਈ ਹੈ।

ਆਪਣੇ ਘਰ ਬੇਸ਼ੱਕ ਦਾਣਾ ਨਾ ਹੋਵੇ ਖਾਣ ਨੂੰ ਪਰ ਘਰ ਆਏ ਦਾ ਸਤਿਕਾਰ ਇਸਦੇ ਦਿਲ ਵਿੱਚ ਅਥਾਹ ਹੈ ।

ਕਿੰਨੀ ਬੇਦਰਦ ਹੈ ਦੁਨੀਆਂ ਜੋ ਅਜਿਹੀਆਂ ਰੂਹਾਂ ਨਾਲ ਦਗਾ ਕਮਾਉਂਦੀ ਹੈ। ਤੇ ਕਿੰਨੇ ਮਾੜੇ ਨੇ ਇਸਦੇ ਸਕੇ ਜੋ ਇਸਨੂੰ ਅਜਿਹੇ ਰਾਹ 'ਤੇ ਵਿਲਕਣ ਲਈ ਛੱਡ ਗਏ।

Related Post