Banknotes 'ਤੇ ਮਹਾਤਮਾ ਗਾਂਧੀ ਦੀ Photo ਬਦਲੇ ਜਾਣ ਦਾ ਪੂਰਾ ਸੱਚ ਆਇਆ ਸਾਹਮਣੇ, RBI ਨੇ ਕਹੀ ਇਹ ਗੱਲ

By  Jasmeet Singh June 6th 2022 06:29 PM

ਮੁੰਬਈ, 6 ਜੂਨ (ਏਜੇਂਸੀ): ਭਾਰਤੀ ਰਿਜ਼ਰਵ ਬੈਂਕ (RBI) ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਕੋਲ ਕਰੰਸੀ ਨੋਟਾਂ (Currency Notes) 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੀ ਤਸਵੀਰ ਨੂੰ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਇਹ ਵੀ ਪੜ੍ਹੋ: ਭਾਰਤ ਦੇ ਨਿਰਯਾਤ ਪਾਬੰਦੀ ਕਾਰਨ ਕਣਕ ਦੁਨੀਆ ਭਰ 'ਚ ਹੋਈ ਮਹਿੰਗੀ

ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿੱਤ ਮੰਤਰਾਲਾ ਅਤੇ ਭਾਰਤੀ ਰਿਜ਼ਰਵ ਬੈਂਕ, ਕਰੰਸੀ ਨੋਟਾਂ 'ਤੇ ਰਾਬਿੰਦਰਨਾਥ ਟੈਗੋਰ ਅਤੇ ਏਪੀਜੇ ਅਬਦੁਲ ਕਲਾਮ ਵਰਗੀਆਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੇ ਹਨ, ਆਰਬੀਆਈ (RBI) ਨੇ ਸਪੱਸ਼ਟ ਕੀਤਾ ਕਿ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।

ਯੋਗੇਸ਼ ਦਿਆਲ, ਚੀਫ਼ ਜਨਰਲ ਮੈਨੇਜਰ ਨੇ ਇੱਕ ਬਿਆਨ ਵਿੱਚ ਕਿਹਾ, "ਮੀਡੀਆ ਦੇ ਕੁਝ ਹਿੱਸਿਆਂ ਵਿੱਚ ਅਜਿਹੀਆਂ ਰਿਪੋਰਟਾਂ ਹਨ ਕਿ ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਦੇ ਚਿਹਰੇ ਨੂੰ ਬਦਲ ਕੇ ਮੌਜੂਦਾ ਕਰੰਸੀ ਅਤੇ ਬੈਂਕ ਨੋਟਾਂ ਵਿੱਚ ਬਦਲਾਵ ਕਰਨ 'ਤੇ ਵਿਚਾਰ ਕਰ ਰਿਹਾ ਹੈ। ਗੌਰਤਲਬ ਹੈ ਕਿ ਰਿਜ਼ਰਵ ਵਿੱਚ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।

ਆਰਬੀਆਈ (RBI) ਦਾ ਇਹ ਬਿਆਨ ਕਈ ਪ੍ਰਕਾਸ਼ਨਾਂ ਵਿੱਚ ਛਪੀਆਂ ਰਿਪੋਰਟਾਂ ਤੋਂ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੇਂਦਰੀ ਬੈਂਕ ਅਤੇ ਵਿੱਤ ਮੰਤਰਾਲਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ (Mahatma Gandhi) ਦੇ ਨਾਲ-ਨਾਲ ਕੁਝ ਹੋਰ ਮਸ਼ਹੂਰ ਹਸਤੀਆਂ ਦੀ ਤਸਵੀਰ ਦੀ ਵਰਤੋਂ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈ-ਸੇਵਾਵਾਂ ਪੋਰਟਲ ਲਾਂਚ, ਇਕ ਮੈਸੇਜ 'ਤੇ ਮਿਲੇਗੀ ਫ਼ਰਦ

ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਾਬਿੰਦਰਨਾਥ ਟੈਗੋਰ (Rabindranath Tagore) ਅਤੇ ਭਾਰਤ ਦੇ ਮਰਹੂਮ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ (APJ Abdul Kalam) ਦੀਆਂ ਵਾਟਰਮਾਰਕ ਤਸਵੀਰਾਂ ਦੇ ਨਾਲ ਕੁਝ ਮੁੱਲਾਂ ਦੇ ਬੈਂਕ ਨੋਟਾਂ ਦੀ ਨਵੀਂ ਲੜੀ ਜਾਰੀ ਕੀਤੀ ਜਾਵੇਗੀ।

-PTC News

Related Post