ਵੱਡੀ ਖੁਸ਼ਖਬਰੀ ! ਅੱਜ ਤੋਂ ਸਸਤਾ ਹੋਇਆ LPG ਰਸੋਈ ਗੈਸ ਸਿਲੰਡਰ , ਜਾਣੋਂ ਕਿੰਨੀ ਹੈ ਕੀਮਤ

By  Shanker Badra May 1st 2020 04:17 PM

ਵੱਡੀ ਖੁਸ਼ਖਬਰੀ ! ਅੱਜ ਤੋਂ ਸਸਤਾ ਹੋਇਆ LPG ਰਸੋਈ ਗੈਸ ਸਿਲੰਡਰ , ਜਾਣੋਂ ਕਿੰਨੀ ਹੈ ਕੀਮਤ:ਨਵੀਂ ਦਿੱਲੀ : ਕੋਰੋਨਾ ਵਾਇਰਸ ਤੇ ਲਾਕਡਾਊਨ ਦੌਰਾਨ ਆਮ ਲੋਕਾਂ ਦੇ ਲਈ ਰਾਹਤ ਭਰੀ ਖ਼ਬਰ ਹੈ। ਰਸੋਈ ਗੈਸ ਦੀਆਂ ਕੀਮਤਾਂ ਘਟਣ ਨਾਲ ਦੇਸ਼ ਦੇ ਡੇਢ ਕਰੋੜ ਗਾਹਕਾਂ ਨੂੰ ਫਾਇਦਾ ਹੋਵੇਗਾ। ਅੱਜ ਬਿਨਾਂ ਸਬਸਿਡੀ ਵਾਲਾ LPG Cylinder (ਰਸੋਈ ਗੈਸ ਸਿਲੰਡਰ) ਸਸਤਾ ਹੋ ਗਿਆ ਹੈ। ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ LPG Cylinder ਦੇ ਭਾਅ ਰਿਵਿਊ ਕਰਦੀਆਂ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ 14.2 ਕਿੱਲੋ ਗੈਰ ਸਬਸਿਡੀ ਵਾਲਾ ਐਲਪੀਜੀ ਸਿਲੰਡਰ 162.50 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 581.50 ਰੁਪਏ ਹੋ ਗਈ ਹੈ, ਜੋ ਪਹਿਲਾਂ 744 ਰੁਪਏ ਸੀ। ਕੋਲਕਾਤਾ 'ਚ ਇਸ ਦੀ ਕੀਮਤ 774.50 ਰੁਪਏ ਤੋਂ ਘੱਟ ਕੇ 584.50 ਰੁਪਏ' ਤੇ ਆ ਗਈ ਹੈ, ਮੁੰਬਈ 'ਚ ਇਹ 714.50 ਰੁਪਏ ਤੋਂ ਹੇਠਾਂ 579 ਰੁਪਏ' ਤੇ ਆ ਗਈ ਹੈ। ਜਦੋਂਕਿ ਚੇਨਈ ਵਿਚ ਪਹਿਲਾਂ ਇਹ 761.50 ਰੁਪਏ ਸੀ ਜੋ ਅੱਜ ਤੋਂ 569.50 ਰੁਪਏ ਬਣ ਗਿਆ ਹੈ।

ਦਿੱਲੀ ਵਿਚ 19 ਕਿੱਲੋ ਵਾਲਾ ਸਿਲੰਡਰ 256 ਰੁਪਏ ਸਸਤਾ ਹੋ ਗਿਆ ਹੈ। ਇਸ ਤੋਂ ਬਾਅਦ ਇਸ ਦੀ ਕੀਮਤ 1029.50 ਰੁਪਏ ਰੱਖੀ ਗਈ ਹੈ, ਜੋ ਪਹਿਲਾਂ 1285.50 ਰੁਪਏ ਸੀ। ਕੋਲਕਾਤਾ ਵਿਚ ਇਸ ਦੀ ਕੀਮਤ 1348.50 ਰੁਪਏ ਤੋਂ ਘਟਾ ਕੇ 1086 ਰੁਪਏ, ਮੁੰਬਈ ਵਿਚ ਇਹ 1234.50 ਰੁਪਏ ਤੋਂ ਹੇਠਾਂ 978 ਰੁਪਏ 'ਤੇ ਆ ਗਈ ਹੈ। ਚੇਨਈ ਵਿਚ ਪਹਿਲਾਂ ਇਹ 1402 ਰੁਪਏ ਸੀ ਜੋ ਅੱਜ ਤੋਂ 1144.50 ਰੁਪਏ ਬਣ ਗਈ ਹੈ।

ਇਸ ਸਮੇਂ ਸਰਕਾਰ ਇਕ ਸਾਲ ਵਿਚ ਹਰੇਕ ਘਰ ਲਈ 14.2 ਕਿਲੋਗ੍ਰਾਮ ਦੇ 12 ਸਿਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਜੇ ਗਾਹਕ ਇਸ ਤੋਂ ਵੱਧ ਸਿਲੰਡਰ ਲੈਣਾ ਚਾਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਮਾਰਕੀਟ ਕੀਮਤ 'ਤੇ ਖਰੀਦਦੇ ਹਨ।  ਇੱਕ ਗੈਸ ਸਿਲੰਡਰ ਦੀ ਕੀਮਤ ਹਰ ਮਹੀਨੇ ਬਦਲਦੀ ਹੈ। ਇਸ ਦੀਆਂ ਕੀਮਤਾਂ ਔਸਤਨ ਅੰਤਰਰਾਸ਼ਟਰੀ ਮਾਪਦੰਡ ਅਤੇ ਵਿਦੇਸ਼ੀ ਮੁਦਰਾ ਦਰਾਂ ਵਿੱਚ ਤਬਦੀਲੀਆਂ ਵਰਗੇ ਕਾਰਕ ਨਿਰਧਾਰਤ ਕਰਦੀਆਂ ਹਨ।

-PTCNews

Related Post