ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ 'ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ

By  Shanker Badra July 11th 2019 06:08 PM

ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ 'ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ:ਨਵੀਂ ਦਿੱਲੀ : ਲੋਕਾਂ ਨੂੰ ਘੁੰਮਣ ਅਤੇ ਵਿਦੇਸ਼ ਜਾਣ ਲਈ ਪਾਸਪੋਰਟ ਦੀ ਲੋੜ ਹੁੰਦੀ ਹੈ ਅਤੇ ਅਕਸਰ ਹੀ ਪੁਲਿਸ ਵੈਰੀਫਿਕੇਸ਼ਨ ਕਾਰਨ ਇਸ ਪ੍ਰੀਕ੍ਰਿਆ ‘ਚ ਦੇਰੀ ਹੋ ਜਾਂਦੀ ਹੈ। ਇਸੇ ਦੇ ਮੱਦੇਨਜਰ ਹੁਣ ਵਿਦੇਸ਼ ਮੰਤਰਾਲੇ ਵਲੋਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਹੈ ,ਜਿਸ ਨਾਲ ਆਮ ਹਾਲਾਤ 'ਚ 11 ਦਿਨਾਂ ਦੇ ਅੰਦਰ ਪਾਸਪੋਰਟ ਬਣ ਸਕਦਾ ਹੈ। ਸਰਕਾਰ ਮੁਤਾਬਕ ਤਤਕਾਲ ਸ਼੍ਰੇਣੀ ਦੇ ਪਾਸਪੋਰਟ ਇਕ ਦਿਨ ਵਿਚ ਹੀ ਜਾਰੀ ਕੀਤੇ ਜਾ ਰਹੇ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਲੋਕ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ ਹੈ।

normal passport just 11 days And Tatkal passport a day issued
ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ 'ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ

ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਲਦੀ ਮੁਹੱਈਆ ਕਰਵਾਉਣ ਤੇ ਇਸ ਵਿਚ ਆਉਂਦੇ ਅੜਿੱਕਿਆਂ ਨੂੰ ਦੂਰ ਕਰਨ ਦੇ ਮੰਤਵ ਨਾਲ ਇਹ ਯਕੀਨੀ ਬਣਾਉਣ ਦਾ ਫ਼ੈਸਲਾ ਲਿਆ ਹੈ ਕਿ ਜੇ 11 ਦਿਨਾਂ ਦੇ ਮਿੱਥੇ ਸਮੇਂ ਅੰਦਰ ਪੁਲੀਸ ਵੈਰੀਫ਼ਿਕੇਸ਼ਨ ਰਿਪੋਰਟ (ਪੀਵੀਆਰ) ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਅਰਜ਼ੀਕਰਤਾ ਨੂੰ ਇਸ ਤੋਂ ਬਿਨਾਂ ਹੀ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ।ਇਹ ਹੀ ਨਹੀਂ ਜਿਹੜੇ ਪੁਲਿਸ ਅਧਿਕਾਰੀ ਵਲੋਂ ਰਿਪੋਰਟ ਨਹੀਂ ਜਮ੍ਹਾਂ ਹੋਵੇਗੀ , ਉਹਨਾਂ ਨੂੰ 150 ਰੁਪਏ ਦੀ ਫ਼ੀਸ ਵੀ ਨਹੀਂ ਮਿਲੇਗੀ।

normal passport just 11 days And Tatkal passport a day issued
ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ 'ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ

ਉਥੇ ਹੀ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਪੁੱਛਿਆ ਸੀ ਕਿ ਲੋਕਾਂ ਨੂੰ ਪਾਸਪੋਰਟ ਹਾਸਲ ਕਰਨ 'ਚ ਪਰੇਸ਼ਾਨੀ ਕਿਉਂ ਹੋ ਰਹੀ ਹੈ ? ਇਸਦੇ ਜਵਾਬ 'ਚ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ "ਦੇਸ਼ 'ਚ 36 ਪਾਸਪੋਰਟ ਸੇਵਾ ਕੇਂਦਰ ਹਨ। ਇਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰਾਂ ਦੇ ਸੰਚਾਲਨ 'ਚ ਕੋਈ ਨਿੱਜੀ ਸੰਸਥਾ ਸ਼ਾਮਲ ਨਹੀਂ ਹੈ।

normal passport just 11 days And Tatkal passport a day issued
ਵਿਦੇਸ਼ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ ! ਹੁਣ ਸਿਰਫ਼ 11 ਦਿਨਾਂ 'ਚ ਮਿਲੇਗਾ ਪਾਸਪੋਰਟ , ਜਾਣੋ ਹੋਰ ਵੀ ਅਹਿਮ ਗੱਲਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ

ਰਾਜ ਸਭਾ ਵਿਚ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਕਿਹਾ ਕਿ ਫ਼ਰਜ਼ੀ ਪਾਸਪੋਰਟਾਂ ਦੀ ਵਰਤੋਂ ਰੋਕਣ ਲਈ ਮੰਤਰਾਲਾ ਕਈ ਕਦਮ ਚੁੱਕ ਰਿਹਾ ਹੈ।ਪਾਸਪੋਰਟਾਂ ਵਿਚ ‘ਮਸ਼ੀਨ ਰੀਡੇਬਲ ਜ਼ੋਨ’ ਸ਼ਾਮਲ ਕਰ ਲਿਆ ਗਿਆ ਹੈ ਤੇ ਇਹ ਨਕਲੀ ਪਾਸਪੋਰਟਾਂ ਨੂੰ ਠੱਲ੍ਹ ਪਾਵੇਗਾ।ਇਸ ਤੋਂ ਇਲਾਵਾ ਪਾਸਪੋਰਟ ਦਾ ਡਿਜ਼ਾਈਨ ਵੀ ਬਦਲਿਆ ਜਾ ਰਿਹਾ ਹੈ।

-PTCNews

Related Post