Thu, May 2, 2024
Whatsapp

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ

Written by  Shanker Badra -- July 11th 2019 04:51 PM -- Updated: July 11th 2019 04:52 PM
550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ

550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਉਣ ਦੀ ਵੀ ਯੋਜਨਾ ਬਣਾਈ ਗਈ ਹੈ। ਬੇਸ਼ੱਕ ਇਸ ਤੋਂ ਪਹਿਲਾਂ ਕੁਝ ਸੈਮੀਨਾਰ ਕਰਵਾਏ ਵੀ ਜਾ ਚੁੱਕੇ ਹਨ, ਪਰੰਤੂ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਕੁਝ ਸੈਮੀਨਾਰ ਅਗਲੇ ਦਿਨਾਂ ਵਿਚ ਕਰਵਾਏ ਜਾਣਗੇ। ਇਸ ਸਬੰਧੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਕ ਵਿਸ਼ੇਸ਼ ਸਬ-ਕਮੇਟੀ ਗਠਤ ਕੀਤੀ ਗਈ ਹੈ, ਜਿਸ ਦੀ ਪਲੇਠੀ ਮੀਟਿੰਗ ਭਲਕੇ 12 ਜੁਲਾਈ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ, ਪਟਿਆਲਾ ਵਿਖੇ ਰੱਖੀ ਗਈ ਹੈ। [caption id="attachment_317256" align="aligncenter" width="300"]550th Prakash Purab Regarding seminars 12 July sub-committee meeting 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ[/caption] ਇਸ ਸਬ-ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ ਕੁਲਦੀਪ ਕੌਰ ਟੌਹੜਾ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਸ਼ਾਮਲ ਹਨ। ਕਮੇਟੀ ਦੇ ਕੋਆਰਡੀਨੇਟਰ ਵਜੋਂ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ ਡਾਇਰੈਕਟਰ ਵਿੱਦਿਆ ਡਾ. ਤੇਜਿੰਦਰ ਕੌਰ ਧਾਲੀਵਾਲ ਨੂੰ ਜ਼ੁੰਮੇਵਾਰੀ ਦਿੱਤੀ ਗਈ ਹੈ। [caption id="attachment_317255" align="aligncenter" width="300"]550th Prakash Purab Regarding seminars 12 July sub-committee meeting 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੈਮੀਨਾਰਾਂ ਦੀ ਰੂਪ ਰੇਖਾ ਲਈ 12 ਜੁਲਾਈ ਨੂੰ ਹੋਵੇਗੀ ਸਬ-ਕਮੇਟੀ ਦੀ ਮੀਟਿੰਗ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਨਿੰਦਰਪਾਲ ਸਿੰਘ ਨੇ 1942 ਤੋਂ ਕਿਰਾਏ ’ਤੇ ਲਈ ਸ੍ਰੀ ਦਰਬਾਰ ਸਾਹਿਬ ਦੀ ਮਲਕੀਅਤੀ ਜਗ੍ਹਾ ਕੀਤੀ ਵਾਪਸ ਸਬ-ਕਮੇਟੀ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਹੈ ਕਿ ਭਲਕੇ ਹੋਣ ਵਾਲੀ ਇਕੱਤਰਤਾ ਵਿਚ ਸੈਮੀਨਾਰਾਂ ਸਬੰਧੀ ਮੁਕੰਮਲ ਰੂਪ-ਰੇਖਾ ਤਿਆਰ ਕੀਤੀ ਜਾਵੇਗੀ, ਜਿਸ ਅਨੁਸਾਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੈਮੀਨਾਰ ਹੋਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਬ-ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਚਰਨਜੀਤ ਸਿੰਘ ਕਾਲੇਵਾਲ, ਜੈਪਾਲ ਸਿੰਘ ਮੰਡੀਆਂ ਅਤੇ ਸੁਖਹਰਪ੍ਰੀਤ ਸਿੰਘ ਰੋਡੇ ਨੂੰ ਵੀ ਸੱਦਾ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਵਿਖੇ ਵੀ ਕੁਝ ਸੈਮੀਨਾਰ ਕਰਵਾਉਣ ਦੀ ਯੋਜਨਾ ਹੈ। -PTCNews


Top News view more...

Latest News view more...