ਉੱਤਰੀ ਕੋਰੀਆ ਨੇ ਮਿਜ਼ਾਇਲ ਦਾ ਕੀਤਾ ਪਰੀਖਣ, ਜਾਣੋ ਕਿੱਥੋ ਤੱਕ ਮਿਜ਼ਾਇਲ ਦੀ ਹੈ ਮਾਰ

By  Manu Gill January 31st 2022 04:57 PM

ਸਿਓਲ : ਉੱਤਰੀ ਕੋਰੀਆ ਨੇ ਇਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਜੋ ਸੰਯੁਕਤ ਰਾਜ ਅਮਰੀਕਾ ਤੱਕ ਮਾਰ ਕਰ ਸਕਦੀ ਹੈ। ਇਸ ਦੀ ਪੁਸ਼ਟੀ ਉੱਤਰੀ ਕੋਰੀਆ ਨੇ ਕੀਤੀ ਹੈ।ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਹਮੇਸ਼ਾ ਆਧੁਨਿਕ ਹਥਿਆਰਾਂ ਦੇ ਪ੍ਰੀਖਣ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਬਾਰੇ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਹਵਾਸੋਂਗ-12 ਮਿਜ਼ਾਇਲ ਦੇ ਐਤਵਾਰ ਨੂੰ ਪ੍ਰੀਖਣ ਕੀਤਾ ਗਿਆ।ਮਿਜ਼ਾਇਲ ਦਾ ਮੁਲਾਂਕਣ ਕਰਨਾ ਅਤੇ ਇਸ ਦੀ ਪਾਵਰ ਨੂੰ ਜਾਣਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਿਜ਼ਾਈਲ 'ਤੇ ਲੱਗੇ ਕੈਮਰੇ ਨੇ ਪੁਲਾੜ ਤੋਂ ਧਰਤੀ ਦੀ ਤਸਵੀਰ ਖਿੱਚੀ ਅਤੇ ਡਿਫੈਂਸ ਅਕੈਡਮੀ ਆਫ਼ ਸਾਇੰਸਿਜ਼ ਨੇ ਇਸ ਹਥਿਆਰ ਪ੍ਰਣਾਲੀ ਦੀ ਸ਼ੁੱਧਤਾ, ਸੁਰੱਖਿਆ ਅਤੇ ਪ੍ਰਭਾਵ ਦੀ ਪੁਸ਼ਟੀ ਕੀਤੀ। ਉੱਤਰੀ ਕੋਰੀਆ ਨੇ ਕਿਹਾ ਕਿ ਉਸ ਨੇ ਆਪਣੇ ਪੂਰਬੀ ਤੱਟ ਵੱਲ ਮਿਜ਼ਾਈਲ ਦਾਗੀ। ਦੱਖਣੀ ਕੋਰੀਆ ਅਤੇ ਜਾਪਾਨ ਦੇ ਅਨੁਮਾਨਾਂ ਅਨੁਸਾਰ, ਮਿਜ਼ਾਇਲ 2,000 ਕਿਲੋਮੀਟਰ ਉਚਾਈ 'ਤੇ ਪਹੁੰਚ ਗਈ ਅਤੇ ਕੋਰੀਆਈ ਪ੍ਰਾਇਦੀਪ ਅਤੇ ਜਾਪਾਨ ਦੇ ਵਿਚਕਾਰ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ 800 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਦੱਸ ਦਈਏ ਕਿ ਉੱਤਰੀ ਕੋਰੀਆ ਨੇ 2017 ਤੋਂ ਬਾਅਦ ਆਪਣੀ ਸਭ ਤੋਂ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ ਹੈ। 2017 ਵਿੱਚ, ਇਸ ਨੇ ਤਿੰਨ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ, ਜੋ ਅਮਰੀਕਾ ਵਿੱਚ ਮਾਰ ਕਰ ਸਕਦੀ ਹੈ। ਇਥੇ ਪੜ੍ਹੋ ਹੋਰ ਖ਼ਬਰਾਂ: Corona Update : ਦੇਸ਼ 'ਚ ਕੋਰੋਨਾ ਦੇ 2.09 ਲੱਖ ਨਵੇਂ ਮਾਮਲੇ, 956 ਦੀ ਹੋਈ ਮੌਤ -PTC News

Related Post