ਹੁਣ ਅਹਿਮਦਾਬਾਦ-ਮੁੰਬਈ ਵਿਚਾਲੇ ਵੀ ਦੌੜੇਗੀ ਤੇਜਸ ਟਰੇਨ, ਇਸ ਤਾਰੀਕ ਤੋਂ ਸ਼ੁਰੂ ਹੋਵੇਗੀ ਸੁਵਿਧਾ

By  Jashan A December 29th 2019 10:51 AM

ਹੁਣ ਅਹਿਮਦਾਬਾਦ-ਮੁੰਬਈ ਵਿਚਾਲੇ ਵੀ ਦੌੜੇਗੀ ਤੇਜਸ ਟਰੇਨ, ਇਸ ਤਾਰੀਕ ਤੋਂ ਸ਼ੁਰੂ ਹੋਵੇਗੀ ਸੁਵਿਧਾ,ਨਵੀਂ ਦਿੱਲੀ: ਰੇਲਵੇ ਵਿਭਾਗ ਨੇ ਨਵੇਂ ਸਾਲ 'ਤੇ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਦਰਅਸਲ, ਰੇਲਵੇ ਵਿਭਾਗ ਦੂਜੀ ਤੇਜਸ ਟਰੇਨ ਚਲਾਉਣ ਜਾ ਰਿਹਾ ਹੈ, ਜੋ ਮੁੰਬਈ-ਅਹਿਮਦਾਬਾਦ ਵਿਚਾਲੇ ਚੱਲੇਗੀ। Tejas Trainਮੁੰਬਈ-ਅਹਿਮਦਾਬਾਦ ਤੇਜਸ ਨੂੰ 17 ਜਨਵਰੀ 2020 ਨੂੰ ਹਰੀ ਝੰਡੀ ਦਿਖਾਈ ਜਾਵੇਗੀ,ਉਥੇ ਹੀ ਟਰੇਨ ਦਾ ਵਪਾਰਕ ਸੰਚਾਲਨ 19 ਜਨਵਰੀ ਤੋਂ ਸ਼ੁਰੂ ਹੋਵੇਗਾ। ਹੋਰ ਪੜ੍ਹੋ: ਕੈਨੇਡਾ 'ਚ ਹਰ ਸਾਲ ਕਿਉਂ ਹੁੰਦੈ 31 ਬਿਲੀਅਨ ਡਾਲਰ ਦਾ ਭੋਜਨ ਬਰਬਾਦ, ਜਾਣੋ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇਹ ਟਰੇਨ ਵੀਰਵਾਰ ਛੱਡ ਕੇ ਹਫਤੇ 'ਚ 6 ਦਿਨ ਚੱਲੇਗੀ।ਵਰਲਡ ਕਲਾਸ ਸੁਵਿਧਾਵਾਂ ਦੇ ਨਾਲ ਚੱਲਣ ਵਾਲੀ ਇਸ ਟਰੇਨ ਦੇ ਲੇਟ ਹੋਣ 'ਤੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਦਾ ਪ੍ਰੋਵੀਜ਼ਨ ਹੈ।ਯਾਤਰੀਆਂ ਦੀ ਰਾਹਤ ਨੂੰ ਧਿਆਨ 'ਚ ਰੱਖਦੇ ਹੋਏ ਟਰੇਨ ਸਾਰੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗੀ। Tejas Trainਤੁਹਾਨੂੰ ਦੱਸ ਦੇਈਏ ਕਿ ਰੇਲਵੇ ਵਿਭਾਗ ਵੱਲੋਂ ਪਹਿਲਾਂ ਹੀ ਦਿੱਲੀ-ਲਖਨਊ ਮਾਰਗ 'ਤੇ 'ਤੇਜਸ' ਟਰੇਨ' ਚਲਾਈ ਜਾ ਰਹੀ ਹੈ। ਜਿਸ ਨੂੰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਉਸ ਨੂੰ ਦੇਖਦੇ ਹੋਏ ਹੁਣ ਰੇਲਵੇ ਨੇ ਮੁੰਬਈ-ਅਹਿਮਦਾਬਾਦ ਵਿਚਾਲੇ ਦੂਜੀ ਤੇਜਸ' ਟਰੇਨ' ਚਲਾਉਣ ਦਾ ਫੈਸਲਾ ਕੀਤਾ ਹੈ। -PTC News

Related Post