ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼

By  Jashan A December 7th 2018 07:12 PM

ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼,ਨਵਾਂ ਸ਼ਹਿਰ: ਨਵਾਂ ਸ਼ਹਿਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ। ਦਰਅਸਲ ਮਾਮਲਾ ਇਹ ਹੈ ਕਿ ਕੁਝ ਅਨਸਰਾਂ ਵੱਲੋਂ ਮੋਬਾਇਲ ਕੰਪਨੀ ਦੇ ਲੱਕੀ ਡਰਾਅ ਅਤੇ 50.40 ਲੱਖ ਰੁਪਏ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਗਭਗ 16 ਲੱਖ ਰੁਪਏ ਦੀ ਠੱਗੀ ਮਾਰੀ ਹੈ। [caption id="attachment_226288" align="aligncenter" width="300"]fraud ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼[/caption] ਪੁਲਿਸ ਨੇ ਬਾਇਲ ਕੰਪਨੀ ਅਤੇ ਬੈਂਕ ਦੇ ਅਧਿਕਾਰੀ ਦੱਸੇ ਜਾਣ ਵਾਲੇ 9 ਵਿਅਕਤੀਆਂ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। [caption id="attachment_226287" align="aligncenter" width="300"]fraud ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼[/caption] ਇੰਸਪੈਕਟਰ ਜਨਰਲ ਆਫ ਪੁਲਸ ਨੂੰ ਭੇਜੀ ਸ਼ਿਕਾਇਤ 'ਚ ਰਾਮ ਮੂਰਤੀ ਭੱਟੀ ਨੇ ਦੱਸਿਆ ਕਿ ਉਸ ਨੂੰ 20 ਅਕਤੂਬਰ 2016 ਨੂੰ ਏਅਰਟੈੱਲ ਕੰਪਨੀ ਦੇ ਸੀਨੀਅਰ ਸੁਪਰਵਾਈਜ਼ਰ ਐੱਮ. ਡੀ. ਦੇ ਤੌਰ 'ਤੇ ਜਾਣ-ਪਹਿਚਾਣ ਕਰਨ ਵਾਲੇ ਆਕਾਸ਼ ਵਰਮਾ ਨੇ ਮੋਬਾਇਲ 'ਤੇ ਫੋਨ ਕਰਕੇ ਦੱਸਿਆ ਕਿ ਉਸ ਦੇ ਫੋਨ 'ਤੇ ਏਅਰਟੈੱਲ ਕੰਪਨੀ ਵੱਲੋਂ ਕੱਢੇ ਗਏ ਡਰਾਅ ਦਾ ਪਹਿਲਾ ਇਨਾਮ 50.40 ਲੱਖ ਰੁਪਏ ਦਾ ਨਿਕਲਿਆ ਹੈ। [caption id="attachment_226286" align="aligncenter" width="300"]fraud ਨਵਾਂ ਸ਼ਹਿਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼[/caption] ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਇਨਾਮ ਦੀ ਰਾਸ਼ੀ ਲੈਣ ਲਈ ਉਕਤ ਅਧਿਕਾਰੀ ਨੇ ਉਸ ਕੋਲੋਂ ਵੱਖ-ਵੱਖ ਤਰੀਕਾਂ 'ਤੇ ਕਰੀਬ 15.78 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰਵਾ ਲਈ ਅਤੇ ਹੁਣ ਵੀ ਉਹ 80 ਹਜ਼ਾਰ ਰੁਪਏ ਦੀ ਹੋਰ ਰਾਸ਼ੀ ਦੀ ਮੰਗ ਕਰ ਰਿਹਾ ਹੈ, ਜਿਹੜੇ ਕਿ ਉਹ ਦੇਣ 'ਚ ਅਸਮਰੱਥ ਹੈ।ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News

Related Post