ਅਮਰੀਕਾ ਦੀ ਨਰਸ ਵੱਲੋਂ ਚੌਂਕਾ ਦੇਣ ਵਾਲਾ ਖ਼ੁਲਾਸਾ , ਕੋਰੋਨਾ ਪੀੜਤਾਂ ਨੂੰ ਉਤਾਰਿਆ ਜਾ ਰਿਹਾ ਹੈ ਮੌਤ ਦੇ ਘਾਟ

By  Kaveri Joshi April 29th 2020 02:28 PM

ਅਮਰੀਕਾ ਦੀ ਨਰਸ ਵੱਲੋਂ ਚੌਂਕਾ ਦੇਣ ਵਾਲਾ ਖ਼ੁਲਾਸਾ , ਕੋਰੋਨਾ ਪੀੜਤਾਂ ਨੂੰ ਉਤਾਰਿਆ ਜਾ ਰਿਹਾ ਹੈ ਮੌਤ ਦੇ ਘਾਟ : ਨਿਊਯਾਰਕ ਕੋਰੋਨਾਵਾਇਰਸ ਮਰੀਜ਼ਾਂ ਦਾ ਮੂਹਰੇ ਹੋ ਕੇ ਇਲਾਜ਼ ਕਰਨ ਵਾਲੀ ਇੱਕ ਫਰੰਟਲਾਈਨ ਵਰਕਰ ਨੇ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ , ਨਰਸ ਦੇ ਅਨੁਸਾਰ ਸ਼ਹਿਰ 'ਚ ਕੋਵਿਡ-19 ਪੀੜਤਾਂ ਨੂੰ ਵੈਂਟੀਲੇਟਰ 'ਤੇ ਰੱਖ ਕੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ । ਹਾਲਾਂਕਿ ਫਰੰਟਲਾਈਨ ਤੇ ਕੰਮ ਕਰਨ ਵਾਲੀ ਨਰਸ ਨੇ ਆਪਣੀ ਸਹੇਲੀ ਜ਼ਰੀਏ ਇਸ ਖੌਫ਼ਨਾਕ ਸੱਚ ਨੂੰ ਜ਼ਾਹਰ ਕੀਤਾ ਹੈ ।

ਉਕਤ ਨਰਸ ਦੀ ਸਹੇਲੀ ਨਰਸ ਨੇ ਇਸ ਡਰਾਵਣੀ ਕਹਾਣੀ ਨੂੰ ਦੱਸਦਿਆਂ ਕਿਹਾ ਹੈ ਕਿ 'ਮਰੀਜ਼ ਬਿਮਾਰੀ ਕਾਰਨ ਨਹੀਂ ਮਰ ਰਹੇ , ਬਲਕਿ ਜਿਸ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਹੋ ਰਹੀ ਹੈ ਉਹਨਾਂ ਦੇ ਮਰਨ ਦੀ ਅਸਲ ਵਜ੍ਹਾ ਉਹ ਹੈ ।

ਨਰਸ , ਜਿਸਨੂੰ ਕਿ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਸਿੱਧੇ ਤੌਰ 'ਤੇ ਲਗਾਇਆ ਗਿਆ ਹੈ , ਨੇ ਆਪਣੀ ਸਹੇਲੀ ਨੂੰ ਮਨਾਇਆ -( ਜਿਹੜੀ ਕਿ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਹੀ ਹੈ ) ਕਿ ਉਹ ਇਸ ਸੱਚਾਈ ਨੂੰ ਦੁਨੀਆਂ ਤੱਕ ਇਕ ਵੀਡੀਓ ਰਾਹੀਂ ਪਹੁੰਚਾਵੇ ਕਿ ਆਖ਼ਿਰਕਾਰ ਹਸਪਤਾਲਾਂ 'ਚ ਹੋ ਕੀ ਰਿਹਾ ਹੈ ।

https://media.ptcnews.tv/wp-content/uploads/2020/04/9c8502ce-6937-4cc2-b7f1-eeb9431a4095.jpg

'ਫਰੰਟਲਾਈਨ ਨਰਸ ਨੇ ਆਪਣੀ ਦੋਸਤ , ਜਿਸਦਾ ਨਾਮ ਸਾਰਾ ਐੱਨ.ਪੀ ਹੈ,  ਨੇ ਬਿਆਨਿਆ ਹੈ ਕਿ ਇਹ ਮੌਤ ਦਾ ਤਾਂਡਵ ਬਹੁਤ ਹੀ ਭਿਆਨਕ ਹੈ । ਸਾਰਾ ਨੇ ਕਿਹਾ ਕਿ ਕੋਵਿਡ -19 ਮਰੀਜ਼ ਵਾਇਰਸ ਫੈਲਣ ਦੇ ਡਰ ਕਾਰਨ ਸੀਪੀਏਪੀ ਜਾਂ ਬੀਆਈਪੀਏਪੀ ਮਸ਼ੀਨਾਂ ਦੀ ਬਜਾਏ ਵੈਂਟੀਲੇਟਰਾਂ 'ਤੇ ਰੱਖੇ ਜਾਂਦੇ ਹਨ, ਜਦਕਿ 'ਵੈਂਟੀਲੇਟਰਾਂ ਦਾ ਉੱਚ ਦਬਾਅ ਹੁੰਦਾ ਹੈ, ਜੋ ਫੇਰ ਬਾਰੋਟ੍ਰੌਮਾ ਦਾ ਕਾਰਨ ਬਣਦਾ ਹੈ, ਇਹ ਫੇਫੜਿਆਂ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾਉਂਦਾ ਹੈ ।

ਸਾਰਾ ਨੇ ਕਿਹਾ ਕਿ ਉਹ ਆਪਣੀ ਸਹੇਲੀ ਦੀ ਆਵਾਜ਼ ਬਣ ਕੇ ਆਈ ਹੈ । ਉਸਦੀ ਸਹੇਲੀ ਦੇ ਅਨੁਸਾਰ ਹਸਪਤਾਲਾਂ 'ਚ ਅੰਨਾ ਹੀ ਅੰਨ੍ਹੇ ਦੀ ਅਗਵਾਈ ਕਰ ਰਿਹਾ ਹੈ । ਕਿਸੇ ਨੂੰ ਮਰੀਜ਼ਾਂ ਦੀ ਪ੍ਰਵਾਹ ਨਹੀਂ ਹੈ ਲੋਕ ਬਿਮਾਰ ਹਨ, ਉਹ ਉਨ੍ਹਾਂ ਨੂੰ ਮਾਰ ਰਹੇ ਹਨ, ਉਹ ਉਨ੍ਹਾਂ ਦੀ ਮਦਦ ਨਹੀਂ ਕਰ ਰਹੇ, '' ਫਰੰਟਲਾਈਨ ਨਰਸ ਅਨੁਸਾਰ ਉੱਥੇ ਮਰੀਜ਼ਾਂ ਨੂੰ ਮੌਤ ਦਿੱਤੀ ਜਾ ਰਹੀ ਹੈ ।

ਸਾਰਾ ਐੱਨ.ਪੀ ਨੇ ਯੂ-ਟਿਊਬ ਵੀਡੀਓ ਜ਼ਰੀਏ ਆਪਣੀ ਸਹੇਲੀ ਦੀ ਗੱਲ ਸਭ ਦੇ ਸਾਹਮਣੇ ਰੱਖੀ ਹੈ ਜਦਕਿ ਵੀਡੀਓ 'ਚ ਨਾ ਤਾਂ ਉਸਦੀ ਸਹੇਲੀ ਦੇ ਨਾਮ ਦਾ ਖੁਲਾਸਾ ਕੀਤਾ ਹੈ ਅਤੇ ਨਾ ਹੀ ਜਿੱਥੇ ਇਹ ਸਭ ਵਾਪਰ ਰਿਹਾ ਹੈ ਉਸ ਹਸਪਤਾਲ ਦਾ ਜ਼ਿਕਰ ਕੀਤਾ ਹੈ ।

ਦੱਸ ਦੇਈਏ ਕਿ ਨਿਊਯਾਰਕ ਇਸ ਵੇਲੇ ਮੌਤਾਂ ਦਾ ਗੜ੍ਹ ਬਣ ਚੁੱਕਾ ਹੈ , ਘਾਤਕ ਵਾਇਰਸ ਕੋਰੋਨਾ ਨਾਲ ਉੱਥੇ ਸਭ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Related Post