ਓਡੀਸ਼ਾ ਦੇ ਤੱਟ ਨਾਲ ਟਕਰਾਇਆ ਫਾਨੀ ਤੂਫ਼ਾਨ , ਚੱਲ ਰਹੀਆਂ ਨੇ ਤੇਜ਼ ਹਵਾਵਾਂ

By  Shanker Badra May 3rd 2019 01:14 PM -- Updated: May 3rd 2019 01:16 PM

ਓਡੀਸ਼ਾ ਦੇ ਤੱਟ ਨਾਲ ਟਕਰਾਇਆ ਫਾਨੀ ਤੂਫ਼ਾਨ , ਚੱਲ ਰਹੀਆਂ ਨੇ ਤੇਜ਼ ਹਵਾਵਾਂ:ਓਡੀਸ਼ਾ : ਫਾਨੀ ਤੂਫ਼ਾਨ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ।ਇਹ ਚੱਕਰਵਾਤੀ ਤੂਫ਼ਾਨ ਫਾਨੀ ਓਡੀਸ਼ਾ ਦੇ ਪੁਰੀ ਤੱਟ ਨਾਲ ਟਕਰਾਅ ਗਿਆ ਹੈ।ਉੜੀਸਾ ਦੇ ਪੁਰੀ ਸਮੇਤ ਕਈ ਇਲਾਕਿਆਂ ਵਿਚ ਹਵਾਵਾਂ 250 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀਆਂ ਹਨ ਅਤੇ ਤੇਜ਼ ਹਵਾਵਾਂ ਨਾਲ ਮੀਂਹ ਵੀ ਪੈ ਰਿਹਾ ਹੈ।ਓਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। [caption id="attachment_290682" align="aligncenter" width="300"]Odisha FANI cyclone hits Puri coast with wind speed of above 175km/per hour ਓਡੀਸ਼ਾ ਦੇ ਤੱਟ ਨਾਲ ਟਕਰਾਇਆ ਫਾਨੀ ਤੂਫ਼ਾਨ , ਚੱਲ ਰਹੀਆਂ ਨੇ ਤੇਜ਼ ਹਵਾਵਾਂ[/caption] ਜਾਣਕਾਰੀ ਅਨੁਸਾਰ ਫਾਨੀ ਤੂਫ਼ਾਨ ਦੇ ਕਾਰਨ ਓਡੀਸ਼ਾ ਦੇ ਲਗਭਗ 10,000 ਪਿੰਡ ਅਤੇ 52 ਸ਼ਹਿਰ ਪ੍ਰਭਾਵਿਤ ਹਨ।ਇਸ ਤਰ੍ਹਾਂ 11 ਲੱਖ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ।ਉਨ੍ਹਾਂ ਦੇ ਰਿਹਾਇਸ਼ ਲਈ 5000 ਆਸਰਾ-ਘਰ ਤਿਆਰ ਕੀਤੇ ਗਏ ਹਨ। [caption id="attachment_290683" align="aligncenter" width="300"]Odisha FANI cyclone hits Puri coast with wind speed of above 175km/per hour ਓਡੀਸ਼ਾ ਦੇ ਤੱਟ ਨਾਲ ਟਕਰਾਇਆ ਫਾਨੀ ਤੂਫ਼ਾਨ , ਚੱਲ ਰਹੀਆਂ ਨੇ ਤੇਜ਼ ਹਵਾਵਾਂ[/caption] ਫਾਨੀ ਤੂਫ਼ਾਨ ਦਾ ਕਹਿਰ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ 'ਚ ਵੀ ਦੇਖਣ ਨੂੰ ਮਿਲਿਆ ਹੈ।ਚੰਦੌਲੀ ਜ਼ਿਲ੍ਹੇ ਚ ਹਨੇਰੀ, ਤੇਜ਼ ਮੀਂਹ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਬੱਚੇ ਸਮੇਤ ਹੁਣ ਤੱਕ 5 ਲੋਕਾਂ ਦੀ ਮੌਤ ਹੋ ਗਈ ਹੈ।ਇਸ ਤੂਫਾਨ ਦੇ ਮੱਦੇਨਜ਼ਰ ਫੌਜ ਅਲਰਟ 'ਤੇ ਹੈ ਅਤੇ ਖਤਰੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।ਇਸ ਖਤਰੇ ਨੂੰ ਦੇਖਦੇ ਹੋਏ 223 ਟਰੇਨਾਂ ਰੱਦ ਕਰ ਦਿੱਤੀਆਂ ਹਨ। [caption id="attachment_290681" align="aligncenter" width="300"]Odisha FANI cyclone hits Puri coast with wind speed of above 175km/per hour ਓਡੀਸ਼ਾ ਦੇ ਤੱਟ ਨਾਲ ਟਕਰਾਇਆ ਫਾਨੀ ਤੂਫ਼ਾਨ , ਚੱਲ ਰਹੀਆਂ ਨੇ ਤੇਜ਼ ਹਵਾਵਾਂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਵੱਲੋਂ ਦੂਜੇ ਦਿਨ ਰੋਡ ਸ਼ੋਅ , ਉਮੜੀ ਭੀੜ ਇਸ ਬਾਰੇ ਸੂਬੇ ਦੇ ਪਾਰਾਦੀਪ ਮੌਸਮ ਵਿਭਾਗ ਦੇ ਅਧਿਕਾਰੀ ਆਰ. ਸ਼ੁਕਲਾ ਨੇ ਦੱਸਿਆ ਕਿ ਫਾਨੀ ਦੇ ਪੁਰੀ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਲਗਭਗ ਸਵੇਰੇ 8 ਵਜੇ ਸ਼ੁਰੂ ਹੋ ਗਈ ਸੀ ਅਤੇ ਲਗਭਗ ਦੋ ਘੰਟਿਆਂ 'ਚ ਪੁਰੀ ਹੋ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਦੇ ਉੱਤਰ ਤੇ ਉੱਤਰ-ਪੂਰਬ ਦੀ ਦਿਸ਼ਾ 'ਚ ਵਧਣ ਦੇ ਆਸਾਰ ਹਨ ਅਤੇ ਓਡੀਸ਼ਾ ਦੇ ਸਾਰੇ ਜ਼ਿਲ੍ਹਿਆਂ 'ਚੋਂ ਗੁਜ਼ਰਦਾ ਹੋਇਆ ਇਹ ਪੱਛਮੀ ਬੰਗਾਲ ਵੱਲ ਵੱਧ ਜਾਵੇਗਾ।ਇਸੇ ਨੂੰ ਦੇਖਦਿਆਂ ਕੋਲਕਾਤਾ ਹਵਾਈ ਅੱਡੇ ਨੂੰ ਅੱਜ ਸ਼ਾਮੀਂ 4 ਵਜੇ ਤੋਂ ਬਾਅਦ ਕੱਲ੍ਹ ਸਵੇਰੇ 8 ਵਜੇ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post