ਭਗਵੰਤ ਮਾਨ ਨੂੰ ਅਧਿਕਾਰੀਆਂ ਨੇ ਗਲਤ ਕਿਤਾਬ ਪੜ੍ਹਾਈ : ਅਨਿਲ ਵਿੱਜ

By  Ravinder Singh October 15th 2022 08:50 PM

ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਐਸਵਾਈਐਲ ਮੁੱਦੇ 'ਤੇ ਟਿੱਪਣੀ ਕਰਦਿਆਂ ਪੰਜਾਬ ਸਰਕਾਰ ਤੇ ਦਿੱਲੀ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਦੇ ਅਧਿਕਾਰੀਆਂ ਨੇ ਗਲਤ ਕਿਤਾਬ ਪੜ੍ਹੀ ਦਿੱਤੀ ਹੈ। ਭਗਵੰਤ ਮਾਨ ਨੂੰ ਅਧਿਕਾਰੀਆਂ ਨੇ ਗਲਤ ਕਿਤਾਬ ਪੜ੍ਹਾਈ : ਅਨਿਲ ਵਿੱਜਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਸਰਕਾਰ (ਐਸਵਾਈਐਲ) ਦਰਮਿਆਨ ਮੀਟਿੰਗ ਨਹਿਰ ਦੀ ਉਸਾਰੀ ਲਈ ਹੋਈ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਪਾਣੀ ਦੀ ਦੁਹਾਈ ਦੇ ਰਹੇ ਹਨ। ਉਹ ਕੌਣ ਹਨ, ਪਾਣੀ ਦੇਣ ਵਾਲੇ? ਪਾਣੀ ਹਿਮਾਚਲ ਤੋਂ ਆ ਰਿਹਾ ਹੈ। ਹਿਮਾਚਲ ਤੋਂ ਕਿੰਨਾ ਪਾਣੀ ਮਿਲੇਗਾ, ਇਸ ਲਈ ਟ੍ਰਿਬਿਊਨਲ ਹੈ। ਜਿੰਨਾ ਪਾਣੀ ਹਿਮਾਚਲ ਹਰਿਆਣਾ ਨੂੰ ਦਿੰਦਾ ਹੈ, ਓਨਾ ਹੀ ਲੈ ਲਵਾਂਗੇ ਪਰ ਗੱਲਬਾਤ ਜਾਰੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਉਨ੍ਹਾਂ (ਸੀਐੱਮ ਭਗਵੰਤ ਮਾਨ) ਨੂੰ ਐੱਸਵਾਈਐੱਲ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ ਉਹ ਇਸ ਦਾ ਕੋਈ ਹੋਰ ਨਾਂ ਰੱਖਣ ਪਰ ਸਾਨੂੰ ਰਸਤਾ ਚਾਹੀਦਾ ਹੈ। ਇਹ ਵੀ ਪੜ੍ਹੋ : ਕੇਂਦਰੀ ਸਿੱਖ ਅਜਾਇਬ ਘਰ 'ਚ ਨਵਾਬ ਰਾਏ ਬੁਲਾਰ, ਭਾਈ ਬਲਵਿੰਦਰ ਸਿੰਘ ਜਟਾਣਾ ਤੇ ਹੋਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਰਿਆਣਾ ਨੇ ਵੀ ਪੰਜਾਬ ਨੂੰ ਕਈ ਰਾਹ ਦਿੱਤੇ ਹਨ। ਵਿਜ ਨੇ ਕਿਹਾ ਕਿ ਜਿਸ ਜ਼ਮੀਨ ਨੂੰ ਡੀਨੋਟੀਫਾਈ ਕਰਨ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ, ਉਹ ਹਰਿਆਣਾ ਦੀ ਜ਼ਮੀਨ ਹੈ। ਹਰਿਆਣਾ ਸਰਕਾਰ ਨੇ ਉਸ ਦੇ ਪੈਸੇ ਦਿੱਤੇ ਹਨ। ਪੰਜਾਬ ਸਰਕਾਰ ਨੂੰ ਉਸ ਜ਼ਮੀਨ ਨੂੰ ਡੀਨੋਟੀਫਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹ ਜ਼ਮੀਨ ਸਾਨੂੰ ਵਾਪਸ ਦੇ ਦਿੱਤੀ ਜਾਵੇ ਤੇ ਇਹ ਬਿਹਤਰ ਹੈ ਕਿ ਉਹ ਸਾਨੂੰ ਰਸਤਾ ਦੇਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਨ੍ਹਾਂ ਸਾਰਿਆਂ ਦੇ ਆਕਾ ਹਨ। ਜੋ ਕੇਜਰੀਵਾਲ ਕਹਿੰਦਾ ਹੈ ਉਹ ਹੀ ਇਹ ਸਾਰੇ ਕਹਿੰਦੇ ਹਨ। -PTC News  

Related Post