Omicron ਦਾ ਖ਼ਤਰਾ: 31 ਜਨਵਰੀ ਤੱਕ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ

By  Riya Bawa December 9th 2021 07:55 PM

International passenger flights: ਦੇਸ਼ ਵਿੱਚ ਓਮਾਈਕਰੋਨ ਵੇਰੀਐਂਟਸ ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਕੌਮਾਂਤਰੀ ਯਾਤਰੀ ਸੇਵਾਵਾਂ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਦੀਆਂ 31 ਜਨਵਰੀ 2022 ਤੱਕ ਲਾਗੂ ਰਹਿਣਗੀਆਂ। ਸਰਕੂਲਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਉਡਾਣਾਂ ਦੀ ਮੁਅੱਤਲੀ ਕਾਰਗੋ ਅਤੇ ਡੀਜੀਸੀਏ ਦੁਆਰਾ ਮਾਨਤਾ ਪ੍ਰਾਪਤ ਉਡਾਣਾਂ ਨੂੰ ਪ੍ਰਭਾਵਤ ਨਹੀਂ ਕਰੇਗੀ। ਸਰਕੂਲਰ 'ਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਹਵਾਈ ਮਾਰਗਾਂ 'ਤੇ ਸਥਿਤੀ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

When Will International Flights Start From India, To India From Other  Nations? Check Latest Updates – Trak.in – Indian Business of Tech, Mobile &  Startups

ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਐਲਾਨ ਕੀਤਾ ਸੀ ਕਿ 15 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਹਾਲਾਂਕਿ ਉਡਾਣਾਂ ਨੂੰ ਮੁਲਤਵੀ ਕਰਨ ਦੇ ਸਮੇਂ ਦਾ ਐਲਾਨ ਨਹੀਂ ਕੀਤਾ ਗਿਆ ਸੀ। 26 ਨਵੰਬਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਸੀ ਕਿ 15 ਦਸੰਬਰ ਤੋਂ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਆਮ ਵਾਂਗ ਚੱਲਣਗੀਆਂ।

After Delhi detects first Omicron case, minister bats for international  flight ban

ਕੋਵਿਡ-19 ਮਹਾਂਮਾਰੀ ਦੇ ਕਾਰਨ 23 ਮਾਰਚ 2020 ਤੋਂ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ। ਹਾਲਾਂਕਿ, ਪਿਛਲੇ ਸਾਲ ਜੁਲਾਈ ਤੋਂ, ਲਗਭਗ 28 ਦੇਸ਼ਾਂ ਦੇ ਨਾਲ ਏਅਰ ਬਬਲ ਸਮਝੌਤੇ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਸੰਚਾਲਿਤ ਹਨ।

International flights: Tremendous pressure from public for resumption, says  minister; December 15 date under review | Latest News India - Hindustan  Times

-PTC News

Related Post