ਗੱਡੀਆਂ ਦੀ ਰਾਖੀ ਲਈ ਲਗਾਈਆਂ ਸਨ ਬਿਜਲੀ ਦੀ ਤਾਰਾਂ, 8 ਸਾਲਾ ਬੱਚੇ ਨੂੰ ਲੱਗਾ ਕਰੰਟ, ਮੌਤ

By  Joshi August 29th 2018 11:25 AM

ਚੋਰਾਂ ਤੋਂ ਆਪਣੀਆਂ ਗੱਡੀਆਂ ਦੀ ਰਾਖੀ ਕਰਨ ਲਈ ਲਗਾਈਆਂ ਕਰੰਟ ਦੀਆਂ ਤਾਰਾਂ ਨਾਲ ਚਿੰਬੜ ਕੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਵਾਲੇ ਦਿਨ ਰਾਜਸਥਾਨ ਦੇ ਕੋਟਾ 'ਚ ਵਾਪਰਿਆ , ਦਰਅਸਲ ਐਰੋਡਰਮ ਸਥਿਤ ਮੋਟਰ ਮਾਰਕਿਟ 'ਚ ਅਵੈਧ ਤਰੀਕੇ ਨਾਲ ਬਿਜਲੀ ਦੀਆਂ ਤਾਰਾਂ ਲਟਕਾਈਆਂ ਸਨ ਜਿੰਨਾਂ ਨਾਲ ਉਕਤ ਮ੍ਰਿਤਕ ਲੜਕਾ ਗਣੇਸ਼ ਚਿਪਕ ਗਿਆ ਅਤੇ ਉਸਦੀ ਜਾਨ ਚਲੀ ਗਈ। ਹਾਦਸੇ ਤੋਂ ਬਾਅਦ ਲੋਕਾਂ ਵੱਲੋਂ ਮੇਨ ਰੋਡ 'ਤੇ ਜਾਮ ਲਗਾਇਆ ਗਿਆ ।

ਜ਼ਿਕਰਯੋਗ ਹੈ ਕਿ ਇਸ ਮਾਰਕਿਟ 'ਚ ਅੱਗੇ ਵੀ ਕਈ ਵਪਾਰੀ ਅਵੈਧ ਢੰਗ ਨਾਲ ਕਨੈਕਸ਼ਨ ਨਾਲ ਕਾਰੋਬਾਰ ਚਲਾਉਂਦੇ ਹਨ । ਜਿਸ ਜਗ੍ਹਾ ਬੱਚੇ ਦੀ ਮੌਤ ਹੋਈ ਉੱਥੇ ਇੱਕ ਪੋਲ ਲੱਗਾ ਹੋਇਆ ਹੈ ਜਿੱਥੇ ਕਈ ਤਾਰਾਂ ਲੱਗੀਆਂ ਹੋਈਆਂ ਸਨ ।

ਪੁਲਿਸ ਨੇ ਅਵੈਧ ਕੁਨੈਕਸ਼ਨ ਲੈਣ ਵਾਲੇ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post