ਦਿੱਲੀ ਤੋਂ ਲੁਧਿਆਣਾ ਆਏ Air India ਦੇ ਮੁਲਾਜ਼ਮ ਨੂੰ ਹੋਇਆ ਕੋਰੋਨਾ, ਕਰੂ ਮੈਂਬਰ ਤੇ ਸਾਰੇ ਯਾਤਰੀ ਕੁਆਰੰਟੀਨ

By  Shanker Badra May 27th 2020 01:23 PM

ਦਿੱਲੀ ਤੋਂ ਲੁਧਿਆਣਾ ਆਏ Air India ਦੇ ਮੁਲਾਜ਼ਮ ਨੂੰ ਹੋਇਆ ਕੋਰੋਨਾ, ਕਰੂ ਮੈਂਬਰ ਤੇ ਸਾਰੇ ਯਾਤਰੀ ਕੁਆਰੰਟੀਨ:ਲੁਧਿਆਣਾ : ਦੇਸ਼ 'ਚ ਘਰੇਲੂ ਉਡਾਣਾਂ ਦੇ ਸ਼ੁਰੂ ਹੋਣ ਨਾਲ ਜਿੱਥੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ,ਓਥੇ ਹੀ ਕੋਰੋਨਾ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਦੌਰਾਨ ਘਰੇਲੂ ਉਡਾਣਾਂ ਦੇ ਸ਼ੁਰੂ ਹੋਣ ਬਾਅਦ ਯਾਤਰਾ ਕਰਨ ਵਾਲੇ ਦੋ ਲੋਕ ਕੋਰੋਨਾ ਪਾਜ਼ੀਟਿਵ ਮਿਲੇ ਹਨ। ਏਅਰ ਇੰਡੀਆ ਦਾ 50 ਸਾਲਾਂ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦਿੱਲੀ ਤੋਂ ਲੁਧਿਆਣਾ ਆ ਰਹੀ ਉਡਾਣ ਵਿੱਚ ਏਅਰ ਇੰਡੀਆ ਦੇ 11 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ । ਹਾਲਾਂਕਿ, ਹੋਰ ਸਾਰੇ ਕਰਮਚਾਰੀ ਕੋਰੋਨਾ ਨੈਗੇਟਿਵ ਪਾਏ ਗਏ ਹਨ।

ਦਰਅਸਲ 'ਚ ਏਅਰ ਇੰਡੀਆ ਹਵਾਈ ਅੱਡੇ ਦਾ ਸੁਰੱਖਿਆ ਕਰਮਚਾਰੀ ਦਿੱਲੀ ਤੋਂ ਲੁਧਿਆਣਾ ਗਿਆ ਸੀ। ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਦਕਿ ਇੱਕ ਨੌਜਵਾਨ ਇੰਡੀਗੋ ਜਹਾਜ਼ 'ਚ ਚੇਨਈ ਤੋਂ ਕੋਇੰਬਟੂਰ ਗਿਆ ਸੀ, ਜੋ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਦੋਵਾਂ ਉਡਾਣਾਂ ਦੇ ਕਰੂ ਮੈਂਬਰਾਂ ਅਤੇ ਸਾਰੇ ਯਾਤਰੀਆਂ ਨੂੰ 14 ਦਿਨ ਲਈ ਹੋਮ ਕੁਆਰੰਟੀਨ ਰਹਿਣ ਲਈ ਸੂਚਿਤ ਕਰ ਦਿੱਤਾ ਗਿਆ ਹੈ।

ਲੁਧਿਆਣਾ ਦੇ ਸਾਹਨੇਵਾਲ ਹਵਾਈ ਅੱਡੇ 'ਤੇ ਉਕਤ ਮੁਲਾਜ਼ਮ 11 ਕਰੂ ਮੈਂਬਰਾਂ ਨਾਲ 25 ਮਈ ਨੂੰ ਪਹੁੰਚਿਆ ਸੀ। ਦਿੱਲੀ ਵਾਸੀ 50 ਸਾਲਾ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਲੁਧਿਆਣਾ 'ਚ 116 ਲੋਕਾਂ ਦੀ ਜਾਂਚ ਹੋਈ। ਇਨ੍ਹਾਂ 'ਚੋਂ 114 ਦੀ ਰਿਪੋਰਟ ਮਿਲੀ ਹੈ, ਜਿਨ੍ਹਾਂ 'ਚੋਂ ਇੱਕ ਪਾਜ਼ੀਟਿਵ ਮਿਲਿਆ ਹੈ। ਲੁਧਿਆਣਾ ਪਹੁੰਚਿਆ ਕੋਰੋਨਾ ਪਾਜ਼ੀਟਿਵ ਯਾਤਰੀ ਅਲਾਇੰਸ ਏਅਰ ਦੇ ਸੁਰੱਖਿਆ ਵਿਭਾਗ ਵਿੱਚ ਕੰਮ ਕਰਦਾ ਹੈ। ਯਾਤਰੀ ਪੇਡ ਟਿਕਟ 'ਤੇ ਹਵਾਈ ਯਾਤਰਾ ਕਰ ਰਿਹਾ ਸੀ। ਹੁਣ ਇਸ ਉਡਾਣ ਦੇ ਸਾਰੇ ਯਾਤਰੀ ਸੂਬੇ ਦੇ ਨਿਯਮਾਂ ਤਹਿਤ ਕੁਆਰੰਟੀਨ 'ਚ ਹਨ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਚੇਨਈ ਤੋਂ ਕੋਇੰਬਟੂਰ ਜਾ ਰਿਹਾ ਇੱਕ ਯਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਦੇਸ਼ 'ਚ ਘਰੇਲੂ ਹਵਾਈ ਸੇਵਾ ਸ਼ੁਰੂ ਹੋਣ ਤੋਂ ਬਾਅਦ ਹਵਾਈ ਯਾਤਰੀ 'ਚ ਲਾਗ ਦਾ ਇਹ ਪਹਿਲਾ ਕੇਸ ਸੀ। ਇੰਡੀਗੋ ਦੀ ਉਡਾਣ ਰਾਹੀਂ ਕੋਇੰਬਟੂਰ ਪਹੁੰਚੇ 24 ਸਾਲਾ ਇਸ ਨੌਜਵਾਨ ਨੂੰ ਈਐਸਆਈ ਹਸਪਤਾਲ 'ਚ ਬਣੇ ਕੋਵਿਡ ਵਾਰਡ 'ਚ ਸ਼ਿਫ਼ਟ ਕੀਤਾ ਗਿਆ ਹੈ। ਹਾਲਾਂਕਿ ਹੋਰ ਯਾਤਰੀਆਂ 'ਚ ਲਾਗ ਦੇ ਲੱਛਣ ਨਹੀਂ ਮਿਲੇ ਹਨ ਅਤੇ ਉਨ੍ਹਾਂ ਨੂੰ ਵੀ 14 ਦਿਨ  ਲਈ ਹੋਮ ਕੁਆਰੰਟੀਨ ਕੀਤਾ ਗਿਆ ਹੈ।

-PTCNews

Related Post