ਪੰਜਾਬ ਤੇ ਹਰਿਆਣਾ ਸੂਬੇ ਦੇ ਕੈਬ (OLA ਤੇ UBER)ਡਰਾਈਵਰਾਂ ਨੂੰ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮ

By  Ravinder Singh February 25th 2022 01:49 PM -- Updated: February 25th 2022 01:51 PM

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਸ਼ਹਿਰ ਵਿਚ ਚੱਲ ਰਹੀਆਂ ਦੂਜੇ ਸੂਬਿਆਂ ਦੀਆਂ ਕੈਬ (ਓਲਾ ਤੇ ਓਬੇਰ) ਡਰਾਈਵਰਾਂ ਨੂੰ ਬਕਾਇਆ ਫ਼ੀਸ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਤੇ ਹਰਿਆਣਾ ਸੂਬੇ ਦੇ ਕੈਬ (OLA ਤੇ UBER)ਡਰਾਈਵਰਾਂ ਨੂੰ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਕਿਹਾ ਕਿ ਸਟੇਟ ਟਰਾਂਸਪੋਰਟ ਅਥਾਰਿਟੀ ਦੇ ਅਮਲੇ ਵੱਲੋਂ ਚਲਾਈ ਗਈ ਇਨਫੋਰਸਮੈਂਟ ਮੁਹਿੰਮ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਅਤੇ ਹਰਿਆਣਾ ਸੂਬੇ ਵਿਚ ਰਜਿਸਟਰਡ ਕੈਬ ਚੰਡੀਗੜ੍ਹ ਵਿਚ ਚੱਲ ਰਹੀਆਂ ਹਨ ਜੋ ਕਿ ਆਲ ਇੰਡੀਆ ਟੂਰਿਸਟ ਪਰਮਿਟ ਲੈ ਕੇ ਚੱਲ ਰਹੀਆਂ ਹਨ। ਇਹ ਕੈਬ OLA ਤੇ UBER ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਕੰਪਨੀਆਂ ਨੇ ਐਗਰੀਗੇਟਰ ਰੂਲਜ਼ 2017 ਅਨੁਸਾਰ ਪ੍ਰਤੀ ਤਿਮਾਹੀ 1000 ਰੁਪਏ ਐਂਟਰੀ ਫੀਸ ਜਮ੍ਹਾਂ ਨਹੀਂ ਕਰਵਾਈ ਹੈ।

ਪੰਜਾਬ ਤੇ ਹਰਿਆਣਾ ਸੂਬੇ ਦੇ ਕੈਬ (OLA ਤੇ UBER)ਡਰਾਈਵਰਾਂ ਨੂੰ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮਇਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਚੂਨਾ ਲੱਗ ਰਿਹਾ ਹੈ। ਉਨ੍ਹਾਂ ਨੇ ਕੈਬ ਦੇ ਮਾਲਕਾਂ ਜਾਂ ਡਰਾਈਵਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸੈਕਟਰੀ ਸਟੇਟ ਟਰਾਂਸਪੋਰਟ ਅਥਾਰਿਟੀ ਚੰਡੀਗੜ੍ਹ ਦੇ ਦਫ਼ਤਰ ਵਿਚ ਬਕਾਇਆ ਫ਼ੀਸ ਜਮ੍ਹਾਂ ਜਲਦ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕ ਮਿੱਥੀ ਹੋਈ ਤਾਰੀਕ ਤੋਂ ਪਹਿਲਾਂ-ਪਹਿਲਾਂ ਇਹ ਫੀਸ ਜਮ੍ਹਾਂ ਕਰਵਾ ਦਿੱਤੀ ਜਾਵੇ। ਸਮੇਂ ਉਤੇ ਫੀਸ ਜਮ੍ਹਾਂ ਕਰਵਾਉਣ ਕਾਰਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਆਮ ਜਨਾ ਨੂ ਵੀ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਦੇਖਣ ਕਿ ਉਕਤ ਟੈਕਸੀ ਡਰਾਈਵਰਾਂ ਨੇ ਰਜਿਸਟਰਡ ਫੀਸ ਭਰੀ ਹੋਈ ਤਾਂ ਕਿ ਉਨ੍ਹਾਂ ਨੂੰ ਵੀ ਕੋਈ ਸੁਵਿਧਾ ਨਾ ਹੋਵੇ।

ਪੰਜਾਬ ਤੇ ਹਰਿਆਣਾ ਸੂਬੇ ਦੇ ਕੈਬ (OLA ਤੇ UBER)ਡਰਾਈਵਰਾਂ ਨੂੰ ਬਕਾਇਆ ਫੀਸ ਜਮ੍ਹਾਂ ਕਰਵਾਉਣ ਦੇ ਦਿੱਤੇ ਹੁਕਮਦੂਜੇ ਸੂਬਿਆਂ ਦੇ ਕੈਬ ਡਰਾਈਵਰਾਂ ਵੱਲੋਂ ਫੀਸ ਨਾ ਜਮ੍ਹਾਂ ਕਰਵਾਏ ਜਾਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਉਤੇ ਪ੍ਰਸ਼ਾਸਨ ਨੇ ਸਖ਼ਤ ਰਵੱਈਆ ਵਰਤਦੇ ਹੋਏ ਕੈਬ ਮਾਲਕਾਂ ਅਤੇ ਡਰਾਈਵਰਾਂ ਨੂੰ ਬਕਾਇਆ ਫ਼ੀਸ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਚੰਨੀ ਦੇ ਭਾਣਜੇ ਹਨੀ ਦੀ ਹੋਈ ਸੁਣਵਾਈ, ਅਗਲੀ ਪੇਸ਼ੀ ਹੋਵੇਗੀ 10 ਮਾਰਚ ਨੂੰ

Related Post