ਇਸ ਦੇਸ਼ ਨੇ ਕੋਰੋਨਾ ਕਾਰਨ ਕੀਤੀ ਸਖ਼ਤੀ 'ਚ ਦਿੱਤੀ ਵੱਡੀ ਢਿੱਲ, ਜਿੰਮ, ਰੈਸਟੋਰੈਂਟਾਂ, ਸਿਨੇਮਾ ਖੁੱਲ੍ਹਣ ਨੂੰ ਮਿਲੀ ਮਨਜ਼ੂਰੀ

By  Shanker Badra July 17th 2020 06:26 PM

ਇਸ ਦੇਸ਼ ਨੇ ਕੋਰੋਨਾ ਕਾਰਨ ਕੀਤੀ ਸਖ਼ਤੀ 'ਚ ਦਿੱਤੀ ਵੱਡੀ ਢਿੱਲ, ਜਿੰਮ, ਰੈਸਟੋਰੈਂਟਾਂ, ਸਿਨੇਮਾ ਖੁੱਲ੍ਹਣ ਨੂੰ ਮਿਲੀ ਮਨਜ਼ੂਰੀ:ਓਟਾਵਾ : ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਲਈ ਇਕ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਕੋਰੋਨਾ ਨੇ ਦੁਨੀਆ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਕੋਰੋਨਾ ਵਾਇਰਸ ਦੇ ਖਤਰੇ ਕਰਕੇ ਪੂਰੀ ਦੁਨੀਆ ਇਕਦਮ ਰੁਕ ਗਈ ਸੀ। [caption id="attachment_418623" align="aligncenter" width="300"] ਇਸ ਦੇਸ਼ ਨੇ ਕੋਰੋਨਾ ਕਾਰਨ ਕੀਤੀ ਸਖ਼ਤੀ 'ਚ ਦਿੱਤੀ ਵੱਡੀ ਢਿੱਲ, ਜਿੰਮ, ਰੈਸਟੋਰੈਂਟਾਂ, ਸਿਨੇਮਾ ਖੁੱਲ੍ਹਣ ਨੂੰ ਮਿਲੀ ਮਨਜ਼ੂਰੀ[/caption] ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕਈ ਦੇਸ਼ਾਂ ਨੇ ਮੁਕੰਮਲ ਲਾਕਡਾਊਨ ਲਗਾ ਦਿੱਤਾ ਸੀ ਪਰ ਹੁਣ ਹੌਲੀ -ਹੌਲੀ ਕਈ ਦੇਸ਼ਾਂ ਨੇ ਲਾਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ 'ਤੇ ਆਉਂਦੀ ਸ਼ੁਰੂ ਹੋ ਗਈ ਹੈ। ਓਟਾਵਾ 'ਚ ਵੀ ਕੋਰੋਨਾ ਮਹਾਂਮਾਰੀ ਕਾਰਨ ਕੀਤੀ ਗਈ ਸਖ਼ਤੀ 'ਚ ਹੁਣ ਲੋਕਾਂ ਨੂੰ ਵੱਡੀ ਢਿੱਲ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਟੇਜ-3 ਤਹਿਤ ਓਟਾਵਾ ਤੇ ਪੂਰਬੀ ਓਂਟਾਰੀਓ ਦੇ ਲਗਭਗ ਸਾਰੇ ਕਾਰੋਬਾਰਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਜਿਸ ਤਹਿਤ ਓਥੇ ਜਿੰਮ, ਫਿਟਨੈੱਸ ਸਟੂਡੀਓ, ਰੈਸਟੋਰੈਂਟ, ਬਾਰ ਅਤੇ ਸਿਨੇਮਾ ਘਰ ਵੀ ਅੱਜ ਖੁੱਲ੍ਹਣ ਜਾ ਰਹੇ ਹਨ। ਖੇਡ ਦੇ ਮੈਦਾਨ, ਕਮਿਊਨਿਟੀ ਸੈਂਟਰ ਤੇ ਲਾਇਬ੍ਰੇਰੀਆਂ ਵੀ ਦੁਬਾਰਾ ਖੁੱਲ੍ਹ ਸਕਦੀਆਂ ਹਨ। ਇਸ ਦੌਰਾਨ ਸਿਨੇ ਸਟਾਰਜ਼ ਸਿਨੇਮਾਸ ਦਾ ਕਹਿਣਾ ਹੈ ਕਿ 250-ਸੈਂਟਰਮ ਬਲਾਵਡੀ ਅਤੇ ਸੇਂਟ ਲੌਰੇਂਟ ਸੈਂਟਰ ਵਿਖੇ ਉਸ ਦੇ ਸਿਨੇਮਾਘਰ ਸ਼ੁੱਕਰਵਾਰ ਨੂੰ ਖੁੱਲ੍ਹਣਗੇ। ਬਾਈਟਾਊਨ ਸਿਨੇਮਾ ਨੇ 24 ਜੁਲਾਈ ਨੂੰ ਦੁਬਾਰਾ ਖੁੱਲ੍ਹਣ ਦੀ ਉਮੀਦ ਜਤਾਈ ਹੈ। ਇਸ ਵਿਚਕਾਰ ਸਿਨੇਪਲੈਕਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਓਟਵਾ ਅਤੇ ਓਂਟਾਰੀਓ 'ਚ ਉਸ ਦੇ ਸਿਨੇਮਾ ਘਰ ਨਹੀਂ ਖੁੱਲ੍ਹਣਗੇ। ਲੈਂਡਮਾਰਕ ਸਿਨੇਮਾ ਨੇ ਵੀ ਇਹ ਖੁਲਾਸਾ ਨਹੀਂ ਕੀਤਾ ਕਿ ਓਟਾਵਾ ਤੇ ਓਂਟਾਰੀਓ 'ਚ ਉਸ ਦੇ ਸਿਨੇਮਾ ਘਰ ਕਦੋਂ ਖੁੱਲ੍ਹਣਗੇ। -PTCNews

Related Post