ਪੰਜਾਬ 'ਚ ਕੋਰੋਨਾ ਦਾ ਕਹਿਰ, ਬੀਤੇ 2 ਦਿਨਾਂ 'ਚ ਆਏ 159 ਨਵੇਂ ਕੇਸ

By  Pardeep Singh May 6th 2022 02:11 PM

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉਥੇ ਹੀ ਪੰਜਾਬ ਵਿੱਚ ਪਿਛਲੇ 2 ਦਿਨਾਂ ਵਿੱਚ 159 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ 6 ਮਰੀਜ਼ਾਂ ਦੀ ਸਥਿਤੀ ਨਾਜ਼ੁਕ ਦੱਸੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਟਿਆਲਾ ਵਿੱਚ 2 ਦਿਨਾਂ ਵਿੱਚ 112 ਪੌਜ਼ੀਟਿਵ ਮਰੀਜ਼ ਮਿਲੇ ਹਨ। ਉਥੇ ਹੀ ਵੀਰਵਾਰ ਨੂੰ ਪੰਜਾਬ ਵਿੱਚ ਕੁੱਲ 87 ਲੋਕ ਪੌਜ਼ੀਟਿਵ ਪਾਏ ਗਏ। ਸੂਬੇ ਵਿੱਚ ਕੋਰੋਨਾ ਦੀ ਲਾਗ ਦਰ 1.01% ਰਹੀ। ਸੂਬੇ ਵਿੱਚ  1 ਅਪ੍ਰੈਲ ਤੋਂ 5 ਮਈ ਤੱਕ 35 ਦਿਨਾਂ ਵਿੱਚ ਕੋਰੋਨਾ ਦੇ 746 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਰਾਹਤ ਦੀ ਖਬਰ ਹੈ ਕਿ 551 ਮਰੀਜ਼ ਠੀਕ ਹੋ ਗਏ ਹਨ।ਸੂਬੇ ਵਿੱਚ ਸਭ ਤੋਂ ਵੱਧ 173 ਮਰੀਜ਼ ਪਟਿਆਲਾ ਵਿੱਚ ਪਾਏ ਗਏ ਹਨ। ਦੂਜੇ ਨੰਬਰ ‘ਤੇ ਮੋਹਾਲੀ ਹੈ ਜਿੱਥੇ ਕੋਰੋਨਾ ਦੇ 143 ਮਰੀਜ਼ ਪਾਏ ਗਏ ਹਨ। ਲੁਧਿਆਣਾ ਵਿੱਚ100 ਮਰੀਜ਼ ਪਾਏ ਗਏ ਹਨ। ਉਥੇ ਹੀ ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਕੁੱਲ 3545 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਕੱਲ੍ਹ ਦੇ ਮੁਕਾਬਲੇ 8.2 ਫੀਸਦੀ ਜ਼ਿਆਦਾ ਮਾਮਲੇ ਹਨ। ਇੱਕ ਦਿਨ ਪਹਿਲਾਂ ਮਤਲਬ ਵੀਰਵਾਰ ਨੂੰ ਦੇਸ਼ ਭਰ ਵਿੱਚ 3275 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਦੇਸ਼ ਵਿੱਚ ਕੋਵਿਡ ਲਾਗ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵੱਧ ਕੇ 4 ਕਰੋੜ, 30 ਲੱਖ, 94 ਹਜ਼ਾਰ 938 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਵਿਡ ਕਾਰਨ ਕੁੱਲ 27 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 5 ਲੱਖ 24 ਹਜ਼ਾਰ 002 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 3,545 ਨਵੇਂ ਕੇਸ ਆਏ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਭਰ ਵਿੱਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 19 ਹਜ਼ਾਰ ਤੋਂ ਪਾਰ ਹੈ। ਇਸ ਸਮੇਂ ਦੇਸ਼ ਭਰ ਵਿੱਚ 19,688 ਐਕਟਿਵ ਕੇਸ ਦਰਜ ਕੀਤੇ ਗਏ ਹਨ। ਐਕਟਿਵ ਕੇਸ ਕੁੱਲ ਇਨਫੈਕਸ਼ਨ ਦਾ 0.05 ਫ਼ੀਸਦੀ ਬਣ ਗਏ ਹਨ। ਇਸ ਸਮੇਂ ਦੇਸ਼ ਵਿੱਚ ਰਿਕਵਰੀ ਦਰ 98.74 ਫੀਸਦੀ ਦਰਜ ਕੀਤੀ ਗਈ ਹੈ। ਭਾਰਤ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 3,545 ਨਵੇਂ ਕੇਸ ਆਏਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੁੱਲ 3549 ਮਰੀਜ਼ ਠੀਕ ਹੋਏ ਹਨ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4 ਕਰੋੜ, 25 ਲੱਖ, 51 ਹਜ਼ਾਰ, 248 ਲੋਕ ਇਸ ਮਹਾਮਾਰੀ ਨੂੰ ਮਾਤ ਦੇ ਚੁੱਕੇ ਹਨ। ਭਾਰਤ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ 3,545 ਨਵੇਂ ਕੇਸ ਆਏਮੰਤਰਾਲੇ ਅਨੁਸਾਰ ਰਾਸ਼ਟਰੀ ਟੀਕਾਕਰਨ ਮੁਹਿੰਮ ਤਹਿਤ ਦੇਸ਼ ਭਰ ਵਿੱਚ ਹੁਣ ਤੱਕ ਕੁੱਲ 189.81 ਕਰੋੜ ਵੈਕਸੀਨ ਦੀਆਂ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਲੋਕਾਂ ਨੂੰ ਵੈਕਸੀਨ ਦੀਆਂ ਕੁੱਲ 16,59,843 ਖੁਰਾਕਾਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੁੜ ਕੋਰੋਨਾ ਆਪਣੇ ਪੈਰ ਫੈਲਾਉਂਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 87 ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਬੀਤੇ ਦਿਨ ਪੰਜਾਬ ਵਿੱਚ 72 ਕੇਸ ਸਾਹਮਣੇ ਆਏ ਸਨ। ਪਟਿਆਲਾ ਵਿੱਚ ਕੋਰੋਨਾ ਦੇ ਆ ਰਹੇ ਮਾਮਲੇ ਕਾਫੀ ਚਿੰਤਾਜਨਕ ਹਨ। ਇਹ ਵੀ ਪੜ੍ਹੋ:DSGMC ਨੇ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਚੁੱਕਿਆ ਗੁਰਬਾਣੀ ਨਾਲ ਛੇੜਛਾੜ ਦਾ ਮਸਲਾ -PTC News

Related Post