ਫੋਨ ਚੋਰੀ ਕਰਨ ਦੀ ਕੋਸ਼ਿਸ਼ 'ਚ ਨਾਕਾਮਯਾਬ ਹੋਣ 'ਤੇ ਸ਼ਰੇਆਮ ਮਾਰਿਆ ਵਿਅਕਤੀ ਦੇ ਚਾਕੂ (ਵੀਡੀਓ)

By  Joshi February 5th 2018 10:02 PM

Oxford Street stabbing: Man knifed on London's busiest shopping street: ਯੂਕੇ 'ਚ ਸ਼ਰੇਆਮ ਇੱਕ ਵਿਅਕਤੀ  ਨੂੰ ਲੰਡਨ ਦੀ ਸਭ ਤੋਂ ਵੱਧ ਬਿਜ਼ੀ ਸ਼ਾਪਿੰਗ ਸਟਰੀਟ 'ਤੇ ਚਾਕੂ ਨਾਲ ਉਸ ਸਮੇਂ ਵਾਰ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਦੋਸ਼ੀ ਪੀੜਤ ਦਾ ਫੋਨ ਚੋਰੀ ਕਰਨਾ ਚਾਹੁੰਦਾ ਸੀ, ਅਤੇ ਇਸ ਕੋਸ਼ਿਸ਼ 'ਚ ਨਾਕਾਮਯਾਬੀ ਮਿਲਣ 'ਤੇ ਉਸ ਵੱਲੋਂ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਇਹ ਘਟਨਾ ਐਤਵਾਰ ਰਾਤ ਨੂੰ ਸਵੇਰੇ 9:23 ਵਜੇ ਆਕਸਫੋਰਡ ਸਟਰੀਟ ਦੇ ਲੋਕਾਂਂ ਦੇ ਸਾਹਮਣੇ ਵਾਪਰੀ।

ਇੱਕ ਵਿਅਕਤੀ ਵੱਲੋਂ ਪਾਈ ਗਈ ਵੀਡੀਓ 'ਤੇ ਉਸਨੇ ਲਿਖਿਆ "ਇੱਕ ਵਿਅਕਤੀ ਨੇ ਫੋਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਚਾਕੂ ਨਾਲ ਮਾਰ ਦਿੱਤਾ।"

ਫਿਲਹਾਲ ਜ਼ਖਮੀ ਨੌਜਵਾਨ ਨੂੰ ਸੈਂਟਰਲ ਲੰਡਨ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

—PTC News

Related Post