ਸਿੱਧੂ ਦਾ ਭਾਰਤ ਪਰਤਨ 'ਤੇ ਪਗੜੀ ਸੰਭਾਲ ਜੱਟਾ ਨਾਮਕ ਸੰਸਥਾ ਵੱਲੋਂ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆ 

By  Joshi August 19th 2018 03:45 PM -- Updated: August 19th 2018 04:30 PM

ਸਿੱਧੂ ਦਾ ਭਾਰਤ ਪਰਤਨ 'ਤੇ ਪਗੜੀ ਸੰਭਾਲ ਜੱਟਾ ਨਾਮਕ ਸੰਸਥਾ ਵੱਲੋਂ ਵਿਰੋਧ, ਦਿਖਾਈਆਂ ਕਾਲੀਆਂ ਝੰਡੀਆ

ਕੈਬਨਿਟ ਮੰਤਰੀ ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਜਸ਼ਨ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਗਏ ਸਨ। ਉਹਨਾਂ ਵੱਲੋਂ ਪਾਕਿਸਤਾਨ ਦੇ ਪੀਓਕੇ ਰਾਸ਼ਟਰਤੀ ਨਾਲ ਸੀਟ ਸਾਂਝੀ ਕਰਨਾ ਅਤੇ ਆਰਮੀ ਚੀਫ ਨਾਲ ਗਲੇ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਭਾਰਤ ਵੱਲੋਂ ਉਹਨਾਂ ਦੀ ਇਸ ਗੱਲ ਲਈ ਨਿਖੇਧੀ ਕੀਤੀ ਗਈ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਸਰੱਹਦ 'ਤੇ ਸੰਬੰਧ ਸੁਖਾਲੇ ਨਹੀਂ ਹਨ।

Pagadi sambhal jatta workers protestਇਸ ਦੇ ਚੱਲਦਿਆਂ ਕੰਵਲਪ੍ਰੀਤ ਕਾਕੀ ਦੀ ਅਗਵਾਈ ਹੇਠ ਪਗੜੀ ਸੰਭਾਲ ਜੱਟਾ ਨਾਮਕ ਸੰਸਥਾ ਨੇ ਸਿੱਧੂ ਦੇ ਵਤਨ ਪਰਤਣ 'ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਉਹਨਾਂ ਕਿਹਾ ਕਿ ਸਿੱਧੂ ਨੇ ਅਜਿਹਾ ਕਰ ਸ਼ਹੀਦਾਂ ਦੇ ਪਰਿਵਾਰਾਂ ਦਾ ਦਿਲ ਦੁਖਾਇਆ ਹੈ।

—PTC News

Related Post