ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿ ਆਇਆ ਹੱਥਾਂ ਪੈਰਾਂ 'ਚ, ਕਈ ਹਵਾਈ ਅੱਡੇ ਕੀਤੇ ਬੰਦ

By  Jashan A February 27th 2019 01:51 PM

ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿ ਆਇਆ ਹੱਥਾਂ ਪੈਰਾਂ 'ਚ, ਕਈ ਹਵਾਈ ਅੱਡੇ ਕੀਤੇ ਬੰਦ,ਨਵੀਂ ਦਿੱਲੀ: ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਹੱਥਾਂ ਪੈਰਾਂ 'ਚ ਆ ਗਿਆ ਹੈ। ਜਿਸ ਕਾਰਨ ਪਾਕਿਸਤਾਨ 'ਚ ਐਮਰਜੈਂਸੀ ਜਿਹੇ ਹਾਲਾਤ ਬਣੇ ਹੋਏ ਹਨ। ਅੱਜ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਮਰਜੈਂਸੀ ਬੈਠਕ ਬੁਲਾਈ।

ਬੈਠਕ 'ਚ ਨੈਸ਼ਨਲ ਕਮਾਂਡ ਅਥਾਰਟੀ ਅਤੇ ਸੰਸਦ ਦੇ ਦੋਹਾਂ ਸਦਨਾਂ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ।

 

ਨਿਊਜ਼ ਏਜੰਸੀ ਏ ਐਨ ਆਈ ਮੁਤਾਬਕ ਵਿਚ ਲਾਹੌਰ, ਮੁਲਤਾਨ, ਸਿਆਲਕੋਟ ਤੇ ਇਸਲਾਮਾਬਾਦ ਦੀ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਪਾਕਿਟਾਂ ਵੱਲੋਂ ਘਰੇਲੂ ਤੌਰ 'ਤੇ ਵੀ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਭਾਰਤ ਦੀ ਕਾਰਵਾਈ ਨਾਲ ਗੁਆਂਢੀ ਮੁਲਕ 'ਚ ਕਾਫੀ ਹਲਚਲ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਦੋਹਾਂ ਦੇਸ਼ਾਂ 'ਚ ਵਿਗੜੇ ਹਾਲਾਤ ਨੂੰ ਦੇਖਦਿਆਂ ਭਾਰਤ-ਪਾਕਿਸਤਾਨ ਦੇ ਹਵਾਈ ਖੇਤਰਾਂ ਵਿਚੋਂ ਲੰਘਣ ਵਾਲੀਆਂ ਕਈ ਕੌਮਾਂਤਰੀ ਉਡਾਣਾਂ ਦੇ ਰੂਟ ਬਦਲੇ ਗਏ ਹਨ।

-PTC News

Related Post