ਸ੍ਰੀ ਨਨਕਾਣਾ ਸਾਹਿਬ ਮਾਮਲੇ 'ਤੇ ਪਾਕਿਸਤਾਨ ਦਾ ਨਵਾਂ ਪੈਂਤਰਾ, ਪੜ੍ਹੋ ਖਬਰ

By  Jashan A January 4th 2020 07:38 PM -- Updated: January 4th 2020 07:41 PM

ਸ੍ਰੀ ਨਨਕਾਣਾ ਸਾਹਿਬ ਮਾਮਲੇ 'ਤੇ ਪਾਕਿਸਤਾਨ ਦਾ ਨਵਾਂ ਪੈਂਤਰਾ, ਪੜ੍ਹੋ ਖਬਰ,ਸ੍ਰੀ ਨਨਕਾਣਾ ਸਾਹਿਬ: ਬੀਤੇ ਦਿਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨ ਦਾ ਨਵਾਂ ਪੈਂਤਰਾ ਸਾਹਮਣੇ ਆਇਆ ਹੈ। ਦਰਅਸਲ, ਪਾਕਿ ਵੱਲੋਂ ਖਾਲਿਸਤਾਨ ਹਮਾਇਤੀ ਗੋਪਾਲ ਚਾਵਲਾ ਦੇ ਜ਼ਰੀਏ ਡੈਮੇਜ਼ ਕੰਟਰੋਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Pakkਗੋਪਾਲ ਚਾਵਲਾ ਧਰਮ ਗ਼ੁਰੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅੱਜ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ। ਇਸ ਮੌਕੇ ਉਸ ਨੇ ਪੂਰੇ ਮਾਮਲੇ ਨੂੰ ਦੁਕਾਨ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ ਕਰਾਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਨਾ-ਪਾਕ ਹਰਕਤ ਤੋਂ ਬਾਅਦ ਦੁਨੀਆ ਭਰ 'ਚ ਵੱਸਦੇ ਸਿੱਖ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਲਗਾਤਾਰ ਪਾਕਿ ਖਿਲਾਫ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। Pakkਜ਼ਿਕਰਯੋਗ ਹੈ ਕਿ ਬੀਤੇ ਦਿਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਬਾਹਰ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਗੁਰਦੁਆਰੇ ਦੇ ਅੰਦਰ ਪਥਰਾਅ ਵੀ ਕੀਤਾ।ਧਰਨਾਕਾਰੀ ਉਸ ਮੁਸਲਿਮ ਨੌਜਵਾਨ ਦੇ ਪਰਿਵਾਰਕ ਮੈਂਬਰ ਅਤੇ ਸਮਰਥਕ ਸਨ, ਜਿਨ੍ਹਾਂ 'ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕਰਨ ਤੇ ਜਬਰੀ ਨਿਕਾਹ ਕਰਕੇ ਧਰਮ ਤਬਦੀਲ ਕਰਨ ਦਾ ਦੋਸ਼ ਹੈ। https://twitter.com/ANI/status/1213432887711694851?s=20 -PTC News

Related Post