ਟ੍ਰੈਫਿਕ ਕਾਂਸਟੇਬਲ ਨੂੰ ਸੜਕ 'ਤੇ ਪਏ ਮਿਲੇ 10 ਲੱਖ ਰੁਪਏ, ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

By  Shanker Badra July 8th 2021 01:25 PM

ਨਵੀਂ ਦਿੱਲੀ : ਜੇਕਰ ਰਾਹ ਜਾਂਦੇ ਤੁਹਾਨੂੰ ਕਿਤੇ 10 ਲੱਖ ਰੁਪਏ ਮਿਲਦੇ ਹਨ ਤਾਂ ਕੀ ਕਰੋਗੇ ? ਦਰਅਸਲ ਅਜਿਹਾ ਹੀ ਕੁੱਝ ਪਾਕਿਸਤਾਨ ਵਿਚ ਟ੍ਰੈਫਿਕ ਨੂੰ ਸੰਭਾਲਣ ਵਾਲੇ ਦੋ ਕਰਮਚਾਰੀਆਂ ਨਾਲ ਹੋਇਆ ਹੈ। ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਲਾਹੌਰ ਦਾ ਹੈ। ਜਿੱਥੇ ਟ੍ਰੈਫਿਕ ਨੂੰ ਸੰਭਾਲ ਰਹੇ ਦੋ ਕਰਮਚਾਰੀਆਂ ਨੂੰ ਸੜਕ 'ਤੇ 10 ਲੱਖ ਰੁਪਏ ਮਿਲੇ ਹਨ। ਇਸ ਤੋਂ ਬਾਅਦ ਜੋ ਉਨ੍ਹਾਂ ਨੇ ਕੀਤਾ, ਅਜਿਹੀ ਮਿਸਾਲ ਸ਼ਾਇਦ ਬਹੁਤ ਹੀ ਘੱਟ ਦੇਖਣ ਨੂੰ ਮਿਲੀ ਹੋਵੇ।

ਟ੍ਰੈਫਿਕ ਕਾਂਸਟੇਬਲ ਨੂੰ ਸੜਕ 'ਤੇ ਪਏ ਮਿਲੇ 10 ਲੱਖ ਰੁਪਏ, ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ ਸੜਕ ਦੇ ਕਿਨਾਰੇ ਵਾਹਨਾਂ ਨੂੰ ਰੋਕ ਕੇ 8 ਮਿੰਟ ਹਾਰਨ ਵਜਾ ਕੇ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਪਾਕਿਸਤਾਨ ਦੀ ARY ਨਿਊਜ਼ ਦੇ ਅਨੁਸਾਰ ਟ੍ਰੈਫਿਕ ਵਾਰਡਨ ਜੁਬੈਰ ਅਤੇ ਐਸ ਸਾਦਿਕ ਨੂੰ ਲਾਹੌਰ ਦੇ ਕਾਦਰੀ ਚੌਕ ਵਿਖੇ ਸੜਕ 'ਤੇ ਪਏ 10 ਲੱਖ ਰੁਪਏ ਮਿਲੇ ਸਨ। ਹਾਲਾਂਕਿ, ਉਸਨੇ ਆਪਣੀ ਡਿਊਟੀ ਅਤੇ ਇਮਾਨਦਾਰੀ ਦੀ ਵਧੀਆ ਮਿਸਾਲ ਕਾਇਮ ਕਰਦਿਆਂ ਉਸਨੇ ਇਹ 10 ਲੱਖ ਰੁਪਏ ਉਸਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੇ ਹਨ।

ਟ੍ਰੈਫਿਕ ਕਾਂਸਟੇਬਲ ਨੂੰ ਸੜਕ 'ਤੇ ਪਏ ਮਿਲੇ 10 ਲੱਖ ਰੁਪਏ, ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਪੈਸੇ ਦੇ ਮਾਲਕ ਸਰਦਾਰ ਮੁਹੰਮਦ ਖਾਨ ਅਨੁਸਾਰ ਉਸ ਦੇ 10 ਲੱਖ ਰੁਪਏ ਮੋਟਰਸਾਈਕਲ 'ਤੇ ਜਾਂਦੇ ਹੋਏ ਡਿੱਗ ਗਏ ਸਨ। ਉਹ ਅਸਲ ਵਿੱਚ ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ, ਇਸ ਦੌਰਾਨ ਰਸਤੇ ਵਿੱਚ ਉਸਦੇ ਪੈਸੇ ਡਿੱਗ ਗਏ ਸਨ। ਵਾਰਡਨ ਜ਼ੁਬੈਰ ਦੇ ਅਨੁਸਾਰ ਜਦੋਂ ਪੈਸੇ ਨਾਲ ਭਰਿਆ ਬੈਗ ਮਿਲਿਆ ਤਾਂ ਉਸ ਸਮੇਂ ਕਾਂਸਟੇਬਲ ਸਾਦਿਕ ਡਿਊਟੀ 'ਤੇ ਸੀ। ਇਸ ਤੋਂ ਬਾਅਦ ਦੋਵਾਂ ਨੇ ਪੈਸਿਆਂ ਨਾਲ ਭਰਿਆ ਹੋਇਆ ਬੈਗ ਰੱਖ ਲਿਆ ਅਤੇ ਅਸਲ ਮਾਲਕ ਦੀ ਉਡੀਕ ਕੀਤੀ।

ਟ੍ਰੈਫਿਕ ਕਾਂਸਟੇਬਲ ਨੂੰ ਸੜਕ 'ਤੇ ਪਏ ਮਿਲੇ 10 ਲੱਖ ਰੁਪਏ, ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

ਪੜ੍ਹੋ ਹੋਰ ਖ਼ਬਰਾਂ : ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਇਸ ਦੌਰਾਨ ਮਾਲਕ ਨੂੰ ਲੱਭਣ ਲਈ ਸੀਸੀਟੀਵੀ ਦੀ ਮਦਦ ਵੀ ਲਈ ਗਈ। ਇਸ ਦੌਰਾਨ ਪੈਸੇ ਦੀ ਭਾਲ ਕਰਦਿਆਂ ਸਰਦਾਰ ਮੁਹੰਮਦ ਵੀ ਉਥੇ ਪਹੁੰਚ ਗਿਆ ਅਤੇ ਪ੍ਰੇਸ਼ਾਨ ਘੁੰਮ ਰਿਹਾ ਸੀ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਉਸਨੇ ਆਪਣਾ ਪੈਸਿਆਂ ਵਾਲਾ ਬੈਗ ਗੁਆ ਲਿਆ ਸੀ ,ਜਿਸਦੀ ਉਹ ਭਾਲ ਕਰ ਰਿਹਾ ਸੀ। ਇਸ ਤੋਂ ਬਾਅਦ ਉਸ ਤੋਂ ਕੁਝ ਹੋਰ ਪੁੱਛਗਿੱਛ ਕੀਤੀ ਗਈ ਅਤੇ ਫਿਰ ਪੈਸੇ ਦਾ ਬੈਗ ਉਸ ਨੂੰ ਵਾਪਸ ਕਰ ਦਿੱਤਾ ਗਿਆ। ਵਾਰਡਨ ਦੇ ਅਨੁਸਾਰ ਜਿਵੇਂ ਹੀ ਸਰਦਾਰ ਮੁਹੰਮਦ ਨੂੰ ਆਪਣਾ ਗੁੰਮਿਆ ਬੈਗ ਮਿਲਿਆ, ਉਸਦੀਆਂ ਅੱਖਾਂ ਵਿੱਚ ਹੰਝੂ ਆ ਗਏ।

-PTCNews

Related Post