ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

By Shanker Badra - July 07, 2021 10:07 am

ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਨਾਲ ਸੰਬੰਧਤ (Gangster kulbir naruana Murder ) ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ (Kulveer Narwana )ਅਤੇ ਉਸ ਦੇ ਸਾਥੀ ਚਮਕੌਰ ਝੁੰਬਾ ਦੀ ਅੱਜ ਉਸ ਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਘਰ ਆਏ ਵਿਅਕਤੀ ਵੱਲੋਂ ਕਰੀਬ ਇੱਕ ਦਰਜਨ ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ।

ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ, 98 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਕੁਲਵੀਰ ਨਰੂਆਣਾ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੈ। ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ। ਥਾਣਾ ਸਦਰ ਬਠਿੰਡਾ ਪੁਲਸ ਨੇ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਦੱਸਿਆ ਜਾ ਰਿਹਾ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਬਠਿੰਡਾ ਦੀ ਰਿੰਗ ਰੋਡ 'ਤੇ ਨਰੂਆਣਾ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਕੁਲਵੀਰ ਨਰੂਆਣਾ ਵਾਲ ਵਾਲ ਬਚ ਗਿਆ ਸੀ। ਕੁਲਵੀਰ ਨਰੂਆਣਾ ਖ਼ਿਲਾਫ ਵੱਡੀ ਗਿਣਤੀ ਪੁਲੀਸ ਕੇਸ ਦਰਜ ਹਨ ,ਜਿਨ੍ਹਾਂ ,ਚ ਕਤਲ ਇਰਾਦਾ ਕਤਲ ਅਤੇ ਲੁੱਟਾਂ ਖੋਹਾਂ ਵੀ ਸ਼ਾਮਲ ਹੈ।

ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਚਮਕੌਰ ਝੁੰਬਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਵੱਲੋਂ ਤੇਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਦੱਸਣਯੋਗ ਹੈ ਕਿ ਗੈਂਗਸਟਰ ਤੋਂ ਸਮਾਜਸੇਵੀ ਬਣੇ ਕੁਲਬੀਰ ਨਰੂਆਣਾ ਦੇ ਨਿੱਜੀ ਗੰਨਮੈਨ ਮਨਪ੍ਰੀਤ ਸਿੰਘ ਮੰਨਾ ਨੇ ਦਰਜਨ ਗੋਲੀਆਂ ਮਾਰ ਕੇ ਕੀਤਾ ਕਤਲ ਕਰ ਦਿੱਤਾ, ਉੱਥੇ ਹੀ ਕਾਤਲ ਨੂੰ ਫੜਨ ਵਾਲੇ ਨਰੂਆਣਾ ਦੇ ਸਾਥੀ ਤੇ ਗੱਡੀ ਚੜ੍ਹਾ ਕੇ ਉਸ ਦਾ ਵੀ ਮਰਡਰ ਕਰ ਦਿੱਤਾ ਗਿਆ ਹੈ। ਨਰੂਆਣਾ ਦੇ ਕੁਝ ਹੋਰ ਸਾਥੀਆਂ ਦੇ ਜਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਜੇਲ ਤੋਂ ਜ਼ਮਾਨਤ ਤੇ ਆ ਕੇ ਸਮਾਜ ਸੇਵੀ ਕੰਮਾਂ 'ਚ ਲੱਗਾ ਹੋਇਆ ਸੀ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਜੋ ਕਿ ਰਾਜਨੀਤਿਕ ਖੇਤਰ 'ਚ ਪੈਰ ਰੱਖ ਰਿਹਾ ਹੈ ਨੂੰ ਵੀ ਕਿਸਾਨ ਅੰਦੋਲਨ 'ਚ ਸਹਿਯੋਗ ਦਿੱਤਾ ਸੀ। ਪਿਛਲੇ ਕੁਝ ਪਹਿਲਾਂ ਕੁਲਵੀਰ ਨਰੂਆਣਾ 'ਤੇ ਹਮਲਾ ਹੋਇਆ ਗੱਡੀ ਬੁਲਟ ਪਰੂਫ ਹੋਣ ਕਾਰਨ ਉਹ ਵਾਲ-ਵਾਲ ਬੱਚ ਗਏ ਸਨ।
-PTCNews

adv-img
adv-img