ਲਾਹੌਰ ਚ ਤੀਜੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਪਹੁੰਚਾਇਆ ਨੁਕਸਾਨ, ਵੀਡੀਓ ਵਾਇਰਲ

By  Shanker Badra August 17th 2021 04:58 PM

ਲਾਹੌਰ : ਪਾਕਿਸਤਾਨ ਦੇ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੀਜੀ ਵਾਰ ਭੰਨਤੋੜ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੀਐਲਪੀ ਦੇ ਲੋਕਾਂ ਨੇ ਬੁੱਤ ਨੂੰ ਤੋੜ ਦਿੱਤਾ ਹੈ। ਹਮਲਾਵਰ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾਅਰੇ ਲਗਾਏ ਅਤੇ ਫ਼ਿਰ ਬੁੱਤ ਨੂੰ ਤੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੈ। [caption id="attachment_524330" align="aligncenter"] ਲਾਹੌਰ 'ਚ ਤੀਜੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਪਹੁੰਚਾਇਆ ਨੁਕਸਾਨ, ਵੀਡੀਓ ਵਾਇਰਲ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ ਇਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਹ ਮੂਰਤੀ ਨੂੰ ਤੋੜਨ ਵਿਚ ਕਾਮਯਾਬ ਹੋ ਗਿਆ। ਇਹ ਤੀਜੀ ਵਾਰ ਹੈ ਜਦੋਂ ਇਸ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਮੂਰਤੀ ਨੂੰ ਤੋੜਨ ਦੌਰਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। [caption id="attachment_524331" align="aligncenter"] ਲਾਹੌਰ 'ਚ ਤੀਜੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਪਹੁੰਚਾਇਆ ਨੁਕਸਾਨ, ਵੀਡੀਓ ਵਾਇਰਲ[/caption] ਬੁੱਤ 'ਤੇ ਹਮਲੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਟੀਐਲਪੀ ਦੇ ਲੋਕਾਂ ਨੇ ਕੀਤਾ ਹੈ। ਹਾਲਾਂਕਿ, ਉਸਦੀ ਪਛਾਣ ਅਜੇ ਪ੍ਰਗਟ ਨਹੀਂ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੂਰਤੀ ਦੀ ਲੱਤ ਅਤੇ ਹੋਰ ਹਿੱਸਾ ਟੁੱਟ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਕਰਮਚਾਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। [caption id="attachment_524329" align="aligncenter"] ਲਾਹੌਰ 'ਚ ਤੀਜੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਪਹੁੰਚਾਇਆ ਨੁਕਸਾਨ, ਵੀਡੀਓ ਵਾਇਰਲ[/caption] ਦੱਸ ਦੇਈਏ ਕਿ ਲਾਹੌਰ ਕਿਲ੍ਹੇ ਵਿੱਚ ਸਥਾਪਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਸਾਲ 2019 ਵਿੱਚ ਸਥਾਪਤ ਕੀਤੀ ਗਈ ਸੀ। ਕਾਂਸੇ ਦੀ ਬਣੀ ਇਸ 9 ਫੁੱਟ ਦੀ ਮੂਰਤੀ ਵਿਚ ਰਣਜੀਤ ਸਿੰਘ ਘੋੜੇ ਉੱਤੇ ਬੈਠੇ ਹਨ ਅਤੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਇੱਕ ਵਿਅਕਤੀ ਨੇ ਮੂਰਤੀ ਉੱਤੇ ਹਮਲਾ ਕੀਤਾ ਸੀ। -PTCNews

Related Post