ਪੇਸ਼ਾਵਰ ਚ ਸਿੱਖ ਨੌਜਵਾਨ ਦੀ ਮੌਤ ਸਬੰਧੀ ਹੋਇਆ ਵੱਡਾ ਖੁਲਾਸਾ, ਜਾਣੋ ਕੌਣ ਨਿਕਲਿਆ ਕਾਤਲ

By  Jashan A January 10th 2020 12:05 PM -- Updated: January 10th 2020 04:01 PM

ਪੇਸ਼ਾਵਰ ਚ ਸਿੱਖ ਨੌਜਵਾਨ ਦੀ ਮੌਤ ਸਬੰਧੀ ਹੋਇਆ ਵੱਡਾ ਖੁਲਾਸਾ, ਜਾਣੋ ਕੌਣ ਨਿਕਲਿਆ ਕਾਤਲ,ਨਵੀਂ ਦਿੱਲੀ: ਪਾਕਿਸਤਾਨ ਦੇ ਪੇਸ਼ਾਵਰ ਚ ਸਿੱਖ ਨੌਜਵਾਨ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮ੍ਰਿਤੁਕ ਪਰਵਿੰਦਰ ਦੀ ਮੰਗਤੇਰ ਪ੍ਰੇਮ ਕੁਮਾਰੀ ਨੇ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾਇਆ ਹੈ। Sikh Youth Murder ਮਿਲੀ ਜਾਣਕਾਰੀ ਮੁਤਾਬਕ ਮੰਗਤੇਰ ਨੇ ਮਰਦਾਨ ਵਿਖੇ ਬੁਲਾ ਕੇ ਮਰਦਾਨ ਵਿਖੇ ਬੁਲਾ ਕੇ 5 ਲੱਖ ਰੁਪਏ 'ਚ ਕਤਲ ਕਰਵਾਇਆ ਤੇ ਕਤਲ ਮਗਰੋਂ ਲਾਸ਼ ਪੇਸ਼ਾਵਰ 'ਚ ਸੁੱਟ ਦਿੱਤੀ। ਹੋਰ ਪੜ੍ਹੋ:ਅਮਰੀਕਾ 'ਚ ਪਹਿਲੀ ਵਾਰ ਸਿੱਖ ਔਰਤ ਬਣੀ ਮੇਅਰ Sikh Youth Murder ਤੁਹਾਨੂੰ ਦੱਸ ਦੇਈਏ ਕਿ ਪਰਵਿੰਦਰ ਸਿੰਘ ਦਾ ਪ੍ਰੇਮ ਕੁਮਾਰੀ ਨਾਲ ਵਿਆਹ ਹੋਣਾ ਸੀ, ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਉਸ ਨੇ ਪਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਪੁਲਿਸ ਨੇ ਇਸ ਮਾਮਲੇ 'ਚ ਪ੍ਰੇਮ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। -PTC News

Related Post