ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ

By  Shanker Badra July 13th 2019 10:58 AM

ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ:ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿਚਕਾਰ 14 ਜੁਲਾਈ ਨੂੰ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ ਤੋਂ 24 ਘੰਟੇ ਪਹਿਲਾਂ ਪਾਕਿਸਤਾਨ ਨੇ ਵੱਡੀ ਕਾਰਵਾਈ ਕਰਦਿਆਂ ਖਾਲਿਸਤਾਨ ਸਮਰਥਕ ਆਗੂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਤੋਂ ਤੋਂ ਹਟਾ ਦਿੱਤਾ ਹੈ। ਜਿਸ ਨੂੰ ਲੈ ਕੇ ਭਾਰਤ ਲੰਬੇ ਸਮੇਂ ਤੋਂ ਚਾਵਲਾ ਦਾ ਵਿਰੋਧ ਕਰ ਰਿਹਾ ਸੀ।

Pakistan removes Pro-Khalistan leader Gopal Singh Chawla from the panel ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ

ਭਾਰਤ ਦੋਸ਼ ਲਗਾ ਰਿਹਾ ਸੀ ਕਿ ਚਾਵਲਾ ਨਾ ਸਿਰਫ ਪਾਕਿਸਤਾਨ ਵਿਚ ਖਾਲਿਸਤਾਨ ਦੇ ਸਮਰਥਨ ਵਿਚ ਮੁਹਿੰਮ ਚਲਾ ਰਿਹਾ ਹੈ , ਸਗੋਂ 'ਸਿੱਖ ਫ਼ਾਰ ਜਸਟਿਸ ' ਵਰਗੇ ਭਾਰਤ ਵਿਰੋਧੀ ਸੰਗਠਨਾਂ ਨੂੰ ਵੀ ਸ਼ਹਿ ਦੇ ਰਿਹਾ ਹੈ।ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ 13 ਮੈਂਬਰੀ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੁੜ ਗਠਨ ਕੀਤਾ ਹੈ, ਜਿਸ ਵਿਚ ਨਿਯਮਾਂ ਅਨੁਸਾਰ ਤਿੰਨ ਸਰਕਾਰੀ ਮੈਂਬਰ ਵੀ ਹਨ।

Pakistan removes Pro-Khalistan leader Gopal Singh Chawla from the panel ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ

ਕਰਤਾਰਪੁਰ ਗਲਿਆਰਾ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ 14 ਜੁਲਾਈ ਨੂੰ ਅੰਮ੍ਰਿਤਸਰ ਦੇ ਵਾਹਘਾ ਬਾਰਡਰ 'ਤੇ ਉੱਚ ਪੱਧਰੀ ਮੀਟਿੰਗ ਹੋਣੀ ਹੈ। ਭਾਰਤ ਨੇ ਇਕ ਮੀਟਿੰਗ ਇਸੇ ਕਰਕੇ ਰੱਦ ਕਰ ਦਿੱਤੀ ਸੀ ਕਿਓਂਕਿ ਭਾਰਤ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ ਨੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਨੂੰ ਕਮੇਟੀ ਵਿਚ ਰੱਖਿਆ ਹੋਇਆ ਸੀ।

 Pakistan removes Pro-Khalistan leader Gopal Singh Chawla from the panel ਪਾਕਿਸਤਾਨ ਨੇ ਮੀਟਿੰਗ ਤੋਂ 24 ਘੰਟੇ ਪਹਿਲਾਂ ਕੀਤੀ ਵੱਡੀ ਕਾਰਵਾਈ , ਖਾਲਿਸਤਾਨ ਸਮਰਥਕ ਚਾਵਲਾ ਨੂੰ ਅਹੁਦੇ ਤੋਂ ਹਟਾਇਆ

ਜ਼ਿਕਰਯੋਗ ਹੈ ਕਿ ਇਹ ਚਾਵਲਾ ਹੀ ਸੀ , ਜਿਸਨੇ ਆਪਣੇ ਟਵਿੱਟਰ 'ਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਫੋਟੋ ਨੂੰ ਮੁਸਲਿਮ ਧਰਮ ਦੇ ਬਾਣੇ ਵਿਚ ਦਿਖਾਇਆ ਸੀ।ਚਾਵਲਾ ਨੇ ਹੀ ਖਾਲਿਸਤਾਨ ਦੇ ਪੱਖ ਵਿਚ ਮੁਹਿੰਮ ਚਲਾ ਰੱਖੀ ਸੀ।

-PTCNews

Related Post