ਪਾਕਿਸਤਾਨ ਦੀ ਮੁੜ ਤੋਂ 'ਨਾ-ਪਾਕ' ਹਰਕਤ, BSF ਦੀ ਚੱਕਰੀ ਪੋਸਟ 'ਤੇ ਕੀਤੀ ਫਾਇਰਿੰਗ

By  Jagroop Kaur November 15th 2020 12:46 PM

ਗੁਰਦਾਸਪੁਰ: ਪਾਕਿਸਤਾਨ ਵੱਲੋਂ ਲਗਾਤਾਰ ਸੀਜ-ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ। ਪਹਿਲਾਂ ਦੀਵਾਲੀ ਤੋਂ ਇਕ ਰਾਤ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕੀਤੀ ਤੇ ਦੀਵਾਲੀ ਵਾਲੀ ਰਾਤ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ BSF ਚਕਰੀ ਪੋਸਟ ‘ਤੇ ਪਾਕਿਸਤਾਨ ਵੱਲੋਂ ਰਾਤ 11 ਵਜੇ ਤੋਂ ਬਾਅਦ ਇਹ ਨਾਪਾਕ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦਿਆਂ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ। -PTC News

Related Post