ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ

By  Shanker Badra April 15th 2019 11:15 AM

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ:ਪਾਕਿਸਤਾਨ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 839 ਸਿੱਖ ਸ਼ਰਧਾਲੂਆਂ ਦਾ ਜਥਾ ਭੇਜਿਆ ਗਿਆ ਸੀ।

PakistanGurdwara Panja Sahib Baisakhi celebrate went pilgrim Death ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ

ਇਸ ਦੌਰਾਨ ਓਥੇ 13 ਅਪ੍ਰੈਲ ਨੂੰ ਪੰਜਾ ਸਾਹਿਬ ਵਿਖੇ ਇੱਕ ਸ਼ਰਧਾਲੂ ਨੂੰ ਇਕ ਦਮ ਨਾਲ ਹਾਰਟ ਅਟੈਕ ਆ ਗਿਆ ,ਜਿਸ ਤੋਂ ਬਾਅਦ ਉਸਨੂੰ ਰਾਵਲਪਿੰਡੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ,ਜਿਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ ਹੈ।

PakistanGurdwara Panja Sahib Baisakhi celebrate went pilgrim Death ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਗਏ ਇੱਕ ਸ਼ਰਧਾਲੂ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਮ੍ਰਿਤਕ ਸ਼ਰਧਾਲੂ ਦੀ ਪਛਾਣ ਮ੍ਰਿਤਕ ਹੁਸ਼ਿਆਰ ਸਿੰਘ, ਉਮਰ 71 ਸਾਲ, ਵਾਸੀ ਪਿੰਡ ਹਥਣ ਨਜ਼ਦੀਕ ਮਲੇਰਕੋਟਲਾ ,ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ।ਜਿਸ ਦੀ ਮ੍ਰਿਤਕ ਦੇਹ ਅੱਜ ਭਾਰਤ ਨੂੰ ਸੋਂਪੀ ਜਾਵੇਗੀ।

-PTCNews

Related Post