ਹੁਸ਼ਿਆਰਪੁਰ ਅਤੇ ਨੂਰਪੁਰ ਬੇਦੀ ਦੇ ਇੱਕ ਪਿੰਡ ਵਿਖੇ ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ,ਜਾਂਚ 'ਚ ਜੁਟੀ ਪੁਲਿਸ

By  Shanker Badra August 15th 2021 12:54 PM

ਰੋਪੜ : ਰੂਪਨਗਰ ਜ਼ਿਲ੍ਹੇ ਦੇ ਕਸਬਾ ਨੂਰਪੁਰ ਬੇਦੀ ਦੇ ਪਿੰਡ ਸੰਦੋਆ ਦੇ ਖੇਤਾਂ ਵਿਚ ਅੱਜ ਸਵੇਰੇ ਪਾਕਿਸਤਾਨ ਦਾ ਝੰਡੇ ਲੱਗੇ ਗੁਬਾਰੇ ਦੇਖਣ ਨੂੰ ਮਿਲੇ ਹਨ। ਇਸ ਦੇ ਨਾਲ ਹੀ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਮੋਤੀਆਂ ਵਿਖੇ ਵੀ ਆਜ਼ਾਦੀ ਦਿਹਾੜੇ ਮੌਕੇ ਖੇਤਾਂ ਵਿਚ ਪਾਕਿਸਤਾਨੀ ਗੁਬਾਰੇ ਮਿਲੇ ਹਨ। [caption id="attachment_523509" align="aligncenter" width="260"] ਹੁਸ਼ਿਆਰਪੁਰ ਅਤੇ ਨੂਰਪੁਰ ਬੇਦੀ ਦੇ ਇੱਕ ਪਿੰਡ ਵਿਖੇ ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ,ਜਾਂਚ 'ਚ ਜੁਟੀ ਪੁਲਿਸ[/caption] ਹੁਸ਼ਿਆਰਪੁਰ ਦੇ ਪਿੰਡ ਮੋਤੀਆਂ ਵਿਚ ਅੱਜ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ , ਜਦੋਂ ਖੇਤਾਂ 'ਚ ਦੋ ਦਰਜਨ ਦੇ ਕਰੀਬ ਗੁਬਾਰਿਆਂ ਨਾਲ ਬੰਨ੍ਹਿਆ ਹੋਇਆ ਪਾਕਿਸਤਾਨੀ ਝੰਡਾ ਮਿਲਿਆ। ਇਸ ਝੰਡੇ 'ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ। [caption id="attachment_523508" align="aligncenter" width="300"] ਹੁਸ਼ਿਆਰਪੁਰ ਅਤੇ ਨੂਰਪੁਰ ਬੇਦੀ ਦੇ ਇੱਕ ਪਿੰਡ ਵਿਖੇ ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ,ਜਾਂਚ 'ਚ ਜੁਟੀ ਪੁਲਿਸ[/caption] ਇਸ ਦੇ ਇਲਾਵਾ ਰੋਪੜ ਜ਼ਿਲ੍ਹੇ ਦੇ ਕਸਬਾ ਨੂਰਪੁਰ ਬੇਦੀ ਦੇ ਪਿੰਡ ਸੰਦੋਆ ਦੇ ਖੇਤਾਂ ਵਿਚ ਅੱਜ ਸਵੇਰੇ ਪਾਕਿਸਤਾਨ ਦਾ ਝੰਡੇ ਲੱਗੇ ਗੁਬਾਰੇ ਦੇਖਣ ਨੂੰ ਮਿਲੇ ਹਨ। ਇਹ ਗੁਬਾਰੇ ਅਤੇ ਪਾਕਿਸਤਾਨੀ ਝੰਡਾ ਕੱਲ੍ਹ ਪਾਕਿਸਤਾਨ ਵਲੋਂ ਮਨਾਏ ਗਏ ਆਜ਼ਾਦੀ ਦਿਵਸ ਦੇ ਜਸ਼ਨਾਂ ਕਾਰਨ ਇੱਥੇ ਡਿੱਗੇ ਹਨ ਜਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਸੁੱਟੇ ਗਏ ਹਨ, ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। [caption id="attachment_523511" align="aligncenter" width="300"] ਹੁਸ਼ਿਆਰਪੁਰ ਅਤੇ ਨੂਰਪੁਰ ਬੇਦੀ ਦੇ ਇੱਕ ਪਿੰਡ ਵਿਖੇ ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ ,ਜਾਂਚ 'ਚ ਜੁਟੀ ਪੁਲਿਸ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲੇ ਸਨ। ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ, ਜਿਨ੍ਹਾਂ ਉੱਪਰ 14 ਅਗਸਤ ਮੁਬਾਰਕ ਅਤੇ ਦਿਲ-ਦਿਲ ਪਾਕਿਸਤਾਨ ਲਿੱਖਿਆ ਹੋਇਆ ਸੀ ਪਰ ਫਿਰ ਵੀ ਇਨ੍ਹਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ। -PTCNews

Related Post