ਭਾਰਤੀ ਹੱਦ 'ਚ ਪਾਕਿਸਤਾਨੀ ਡਰੋਨ ਦਾਖਲ, ਫੌਜ ਨੇ ਦਾਗੇ ਗੋਲੇ

By  Jashan A April 4th 2019 07:06 AM -- Updated: April 4th 2019 02:41 PM

ਭਾਰਤੀ ਹੱਦ 'ਚ ਪਾਕਿਸਤਾਨੀ ਡਰੋਨ ਦਾਖਲ, ਫੌਜ ਨੇ ਦਾਗੇ ਗੋਲੇ,ਖੇਮਕਰਨ: ਖੇਮਕਰਨ ਸੈਕਟਰ 'ਚ ਬੀਤੀ ਦਿਨੀ ਪਾਕਿਸਤਾਨ ਦੇ ਐਫ 16 ਫਾਈਟਰ ਜਹਾਜਾਂ ਦੇ ਭਾਰਤੀ ਖੇਤਰ 'ਚ ਦਾਖ਼ਲ ਹੋਣ ਤੋਂ ਫੌਜ ਵਲੋਂ ਕੀਤੀ ਕਾਰਵਾਈ ਦੌਰਾਨ ਭਾਵੇ ਉਹ ਪਾਕਿਸਤਾਨ ਵਾਪਿਸ ਚਲੇ ਗਏ ਪਰ ਅੱਜ ਫਿਰ ਪਾਕਿਸਤਾਨ ਵਲੋਂ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਸੰਬੰਧੀ ਭੇਜੇ ਜਾਣਕਾਰੀ ਲੈਣ ਲਈ ਕਰੀਬ 9 ਵੱਜ ਕੇ 5 'ਤੇ ਖੇਮਕਰਨ ਦੇ ਨਜ਼ਦੀਕੀ ਪਿੰਡ ਰੱਤੋਕੇ 'ਚ ਭੇਜੇ ਗਏ ਡਰੋਨ ਨੂੰ ਡੇਗਣ ਲਈ ਭਾਰਤੀ ਫੌਜ ਵਲੋਂ ਚਾਰ ਗੋਲੇ ਉਸ ਉਪਰ ਦਾਗੇ ਗਏ।

khemkaran ਭਾਰਤੀ ਹੱਦ 'ਚ ਪਾਕਿਸਤਾਨੀ ਡਰੋਨ ਦਾਖਲ, ਫੌਜ ਨੇ ਦਾਗੇ ਗੋਲੇ

ਇਹ ਕਾਰਵਾਈ ਬੀਐੱਸਐਫ ਅਤੇ ਭਾਰਤੀ ਫੌਜ ਵਲੋਂ ਸਾਂਝੇ ਤੌਰ ਤੇ ਕੀਤੀ ਗਈ ਭਾਰਤੀ ਫੌਜ ਵਲੋਂ ਦਾਗੇ ਗੋਲਿਆ ਦੇ ਧਮਾਕੇ ਕਾਰਨ ਲੋਕਾਂ ਵਿਚ ਸਹਿਮ ਵਾਲਾ ਮਾਹੌਲ ਹੈ।

ਹੋਰ ਪੜ੍ਹੋ:ਜਾਣੋ ਕੀ ਕਹਿਣਾ ਹੈ ਪਾਕਿਸਤਾਨ ਬਾਰੇ ਸ਼ਾਹਿਦ ਅਫਰੀਦੀ ਦਾ, ਪੜੋ ਪੂਰੀ ਖਬਰ

ਰਾਤ ਦਾ ਸਮਾ ਹੋਣ ਕਰਕੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਕਿ ਭਾਰਤੀ ਫੌਜ ਵਲੋਂ ਡਰੋਨ ਨੂੰ ਮਾਰ ਗਿਰਾਇਆ ਗਿਆ ਹੈ ਜਾ ਕਿ ਉਹ ਸੁਰੱਖਿਅਤ ਵਾਪਿਸ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ।

khemkaran ਭਾਰਤੀ ਹੱਦ 'ਚ ਪਾਕਿਸਤਾਨੀ ਡਰੋਨ ਦਾਖਲ, ਫੌਜ ਨੇ ਦਾਗੇ ਗੋਲੇ

ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਪਰ ਇਸ ਸਾਰੀ ਕਾਰਵਾਈ ਤੋਂ ਬਾਅਦ ਖੇਮਕਰਨ ਸਮੇਤ ਸਾਰੇ ਹੀ ਸਰਹੱਦੀ ਪਿੰਡ ਵਿਚ ਸਹਿਮ ਵਾਲੀ ਸਥਿਤੀ ਬਣੀ ਹੋਈ ਹੈ।

-PTC News

Related Post