ਪਾਕਿਸਤਾਨ ਤੋਂ ਪੰਜਾਬ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਨੂੰਹ ਨੂੰ ਵਿਆਹ ਤੋਂ 16 ਸਾਲ ਬਾਅਦ ਮਿਲਿਆ ਵੋਟ ਪਾਉਣ ਦਾ ਅਧਿਕਾਰ

By  Shanker Badra March 18th 2019 04:47 PM -- Updated: March 18th 2019 04:59 PM

ਪਾਕਿਸਤਾਨ ਤੋਂ ਪੰਜਾਬ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਨੂੰਹ ਨੂੰ ਵਿਆਹ ਤੋਂ 16 ਸਾਲ ਬਾਅਦ ਮਿਲਿਆ ਵੋਟ ਪਾਉਣ ਦਾ ਅਧਿਕਾਰ:ਨਵੀਂ ਦਿੱਲੀ : ਪਾਕਿਸਤਾਨ ਦੀ ਤਾਹਿਰਾ ਮਕਬੂਲ ਨੇ 7 ਦਸੰਬਰ 2003 ਵਿਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਦੇ ਜਰਨਲਿਸਟ ਮਕਬੂਲ ਅਹਿਮਦ ਨਾਲ ਵਿਆਹ ਕਰਵਾਇਆ ਸੀ।ਤਾਹਿਰਾ ਮਕਬੂਲ ਨੂੰ ਭਾਰਤੀ ਨਾਗਰਿਕਤਾ ਹਾਸਿਲ ਕਰਨ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ ਸੀ।ਉਸ ਨੇ ਭਾਰਤੀ ਵੋਟਰ ਬਣਨ ਲਈ ਲੱਗਭਗ 13 ਸਾਲ ਤੱਕ ਇੰਤਜ਼ਾਰ ਕੀਤਾ ਸੀ।ਉਸ ਨੂੰ 27 ਫ਼ਰਵਰੀ 2017 ਨੂੰ ਭਾਰਤੀ ਪਾਸਪੋਰਟ ਮਿਲਿਆ ਅਤੇ ਅਪ੍ਰੈਲ 2016 ਵਿਚ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ।

Pakistani woman married in India first time vote Lok Sabha elections ਪਾਕਿਸਤਾਨ ਤੋਂ ਪੰਜਾਬ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਨੂੰਹ ਨੂੰ ਵਿਆਹ ਤੋਂ 16 ਸਾਲ ਬਾਅਦ ਮਿਲਿਆ ਵੋਟ ਪਾਉਣ ਦਾ ਅਧਿਕਾਰ

ਪਾਕਿਸਤਾਨ ਦੀ ਤਾਹਿਰਾ ਮਕਬੂਲ ਨੂੰ ਵਿਆਹ ਮਗਰੋਂ ਭਾਰਤ ਦਾ ਵੀਜ਼ਾ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਸਰਕਾਰ ਵਲੋਂ ਜਾਰੀ ਕੀਤਾ ਗਿਆ ਸੀ।ਤਾਹਿਰਾ ਮਕਬੂਲ ਨੇ ਦੱਸਿਆ ਕਿ ਉਸਨੇ ਕੁਝ ਰਾਜਨੀਤਿਕ ਮੁਸ਼ਕਿਲਾਂ ਕਾਰਨ ਕਦੇ ਵੀ ਪਾਕਿਸਤਾਨ 'ਚ ਵੋਟ ਨਹੀਂ ਪਾਈ ਸੀ।

Pakistani woman married in India first time vote Lok Sabha elections ਪਾਕਿਸਤਾਨ ਤੋਂ ਪੰਜਾਬ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਨੂੰਹ ਨੂੰ ਵਿਆਹ ਤੋਂ 16 ਸਾਲ ਬਾਅਦ ਮਿਲਿਆ ਵੋਟ ਪਾਉਣ ਦਾ ਅਧਿਕਾਰ

ਉਸਨੂੰ 2016 'ਚ ਜਦੋਂ ਭਾਰਤੀ ਨਾਗਰਿਕਤਾ ਪ੍ਰਾਪਤ ਹੋਈ ਤਾਂ ਉਸਨੂੰ ਭਾਰਤ 'ਚ ਵੋਟ ਪਾਉਣ ਦਾ ਹੱਕ ਹਾਸਿਲ ਹੋ ਗਿਆ ਸੀ।ਜਿਸ ਤੋਂ ਬਾਅਦ ਉਸਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਪਣੇ ਵੋਟ ਦੇ ਹੱਕ ਨੂੰ ਇਸਤੇਮਾਲ ਕੀਤਾ ਸੀ ਪਰ ਲੋਕ ਸਭਾ ਲਈ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰੇਗੀ।

Pakistani woman married in India first time vote Lok Sabha elections ਪਾਕਿਸਤਾਨ ਤੋਂ ਪੰਜਾਬ 'ਚ ਵਿਆਹ ਕਰਵਾਉਣ ਵਾਲੀ ਭਾਰਤੀ ਨੂੰਹ ਨੂੰ ਵਿਆਹ ਤੋਂ 16 ਸਾਲ ਬਾਅਦ ਮਿਲਿਆ ਵੋਟ ਪਾਉਣ ਦਾ ਅਧਿਕਾਰ

ਹੁਣ ਜਦੋਂ 19 ਮਈ 2019 ਨੂੰ ਪੰਜਾਬ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤਾਂ ਤਾਹਿਰਾ ਮਕਬੂਲ ਪਹਿਲੀ ਵਾਰ ਲੋਕ ਸਭਾ ਚੋਣਾਂ 'ਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗੀ।ਜਿਸ ਦੇ ਲਈ ਉਹ ਆਪਣੀ ਵੋਟ ਪਾਉਣ ਲਈ ਕਾਫ਼ੀ ਉਤਸ਼ਾਹ ਵਿੱਚ ਹੈ।ਉਨ੍ਹਾਂ ਨੇ ਦੱਸਿਆ ਕਿ ਮੇਰੇ ਪਤੀ ਮਕਬੂਲ ਅਹਿਮਦ ਜਦੋਂ ਵੋਟ ਪਾਉਣ ਜਾਂਦੇ ਸਨ ਤਾਂ ਮੇਰਾ ਵੀ ਬੜਾ ਦਿਲ ਕਰਦਾ ਸੀ ਕਿ ਮੈਂ ਵੀ ਉਨ੍ਹਾਂ ਨਾਲ ਵੋਟ ਪਾਉਣ ਜਾਂਵਾ, ਪਰ ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਇਹ ਸੰਭਵ ਨਹੀਂ ਸੀ।ਹੁਣ ਪਤੀ ਪਤਨੀ ਦੋਵੇਂ ਇਕੱਠੇ ਵੋਟ ਪਾਉਣਗੇ।

-PTCNews

Related Post