ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਮਹਿਲਾ ਵਿੰਗ ਹੋਇਆ ਸਰਗਰਮ ,ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਨੇ ਵਰਕਰਾਂ ਨਾਲ ਕੀਤੀ ਮੀਟਿੰਗ

By  Shanker Badra August 10th 2018 11:36 AM -- Updated: August 10th 2018 12:05 PM

ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦਾ ਮਹਿਲਾ ਵਿੰਗ ਹੋਇਆ ਸਰਗਰਮ ,ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਨੇ ਵਰਕਰਾਂ ਨਾਲ ਕੀਤੀ ਮੀਟਿੰਗ:ਪੰਜਾਬ 'ਚ ਅਗਲੇ ਮਹੀਨੇ ਸੰਭਾਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਮਹਿਲਾ ਵਿੰਗ ਨੇ ਤਿਆਰੀ ਕਰ ਲਈ ਹੈ।ਸਾਬਕਾ ਮੰਤਰੀ ਤੇ ਨਵਾਂਸ਼ਹਿਰ ਦੇ ਕੋਆਡੀਨੇਟਰ ਮਹਿੰਦਰ ਕੌਰ ਜੋਸ਼ ਵੱਲੋਂ ਮਹਿਲਾ ਵਿੰਗ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।ਇਸ ਮੀਟਿੰਗ ਦੌਰਾਨ ਜਿਥੇ ਬੀਬਾ ਮਹਿੰਦਰ ਕੌਰ ਜੋਸ਼ ਨੇ ਵਰਕਰਾਂ ਨੂੰ ਪੰਚਾਇਤੀ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ,ਉਥੇ ਹੀ ਸੱਤਾ ਧਿਰ ਕਾਂਗਰਸ ਅਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ 'ਤੇ ਤਿਖੇ ਸ਼ਬਦੀ ਹਮਲੇ ਕੀਤੇ ਹਨ। ਉਨਾਂ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਨ ਸਿਰਫ ਗੱਲਾਂ ਹੀ ਕੀਤੀਆਂ ਅਤੇ ਲੋਕਾ ਨੂੰ ਝੂਠੇ ਸੁਪਨੇ ਦਿਖਾਏ।ਇਸ ਦੇ ਨਾਲ ਹੀ ਇਲਜਾਮ ਲਗਾਇਆ ਕਿ ਕੈਪਟਨ ਸਰਕਾਰ ਸਿਆਸੀ ਬਦਲਾਖੋਰੀ ਵਿਚ ਲੱਗੀ ਹੋਈ ਹੈ।ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਿਸੇ ਨਾ ਕਿਸੇ ਬਹਾਨੇ ਰੋਕ ਦਿਤਾ ਗਿਆ,ਜਿਸ ਦਾ ਖਮਿਆਜਾ ਪੰਜਾਬ ਦੀ ਜਨਤਾ ਭੁਗਤ ਰਹੀ ਹੈ। ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲੈਂਦਿਆ ਉਨਾਂ ਕਿਹਾ ਕਿਹਾ ਕਿ ਆਮ ਨੇਤਾਵਾਂ ਦੀ ਮਹਿਲਾਵਾਂ ਪ੍ਰਤੀ ਸੋਚ ਹਮੇਸ਼ਾ ਮਾੜੀ ਰਹੀ ਹੈ।ਆਪ ਆਗੂਆਂ ਨੇ ਹਰ ਪੱਧਰ ਤੇ ਮਹਿਲਾਵਾਂ ਦਾ ਸੋਸ਼ਣ ਕੀਤਾ ਹੈ,ਜਿਸ ਨੂੰ ਖੁਦ ਆਪ ਨੇਤਾਵਾਂ ਨੇ ਹੀ ਤਸਦੀਕ ਵੀ ਕਰ ਦਿਤਾ ਹੈ।ਉਨਾਂ ਨੇ ਕਿਹਾ ਪੰਜਾਬ ਦੀ ਜਨਤਾ ਪੰਚਾਇਤੀ ਚੋਣਾਂ ਵਿਚ ਸੱਤਾਧਿਰ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਸਬਕ ਸਿਖਾਏਗੀ। ਪੰਜਾਬ ਵਿਚ ਪੰਚਾਇਤੀ ਚੋਣਾਂ ਕਿਸੇ ਵੀ ਸਰਕਾਰ ਲਈ ਅਹਿਮ ਭੂਮਿਕਾ ਅਦਾ ਕਰਦੀਆਂ ਹਨ।ਪੰਚਾਇਤੀ ਚੋਣਾਂ ਸਰਕਾਰ ਬਣਾਉਣ ਲਈ ਪਹਿਲਾ ਰਸਤਾ ਹੈ,ਜਿਸ ਨੂੰ ਸਰ ਕਰਨ ਦੇ ਨਾਲ ਹੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੁੰਦਾ ਹੈ।ਅਕਾਲੀ ਦਲ ਦੇ ਮਹਿਲਾ ਵਿੰਗ ਵਲੋਂ ਹੁਣ ਤੋਂ ਹੀ ਕੀਤੀਆਂ ਜਾ ਰਹੀਆਂ ਤਿਆਰੀਆਂ ਸਾਫ ਦੱਸ ਰਹੀਆਂ ਹਨ ਕਿ ਅਕਾਲੀ ਦਲ ਪੰਚਾਇਤੀ ਚੋਣਾਂ ਦੌਰਾਨ ਪੂਰੀ ਸਰਗਰਮੀ ਨਾਲ ਉਤਨ ਦੀ ਤਿਆਰੀ ਵਿਚ ਹੈ। -PTCNews

Related Post