ਪੰਚਕੂਲਾ: ਪਹਿਲਾਂ ਇੰਟਰਵਿਊ ਕਰਨ ਦੇ ਚੱਕਰ 'ਚ ਆਪਸ 'ਚ ਭਿੜੇ 2 ਚੈਨਲਾਂ ਦੇ ਪੱਤਰਕਾਰ, ਪੜ੍ਹੋ ਖ਼ਬਰ

By  Jashan A April 6th 2019 10:03 PM -- Updated: April 6th 2019 10:04 PM

ਪੰਚਕੂਲਾ: ਪਹਿਲਾਂ ਇੰਟਰਵਿਊ ਕਰਨ ਦੇ ਚੱਕਰ 'ਚ ਆਪਸ 'ਚ ਭਿੜੇ 2 ਚੈਨਲਾਂ ਦੇ ਪੱਤਰਕਾਰ, ਪੜ੍ਹੋ ਖ਼ਬਰ,ਪੰਚਕੂਲਾ: ਪੰਚਕੂਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ ਪਹਿਲਾਂ ਇੰਟਰਵਿਊ ਕਰਨ ਦੇ ਚੱਕਰ 'ਚ 2 ਚੈਨਲਾਂ ਦੇ ਪੱਤਰਕਾਰ ਆਪਸ 'ਚ ਝਗੜ ਪਏ।

ਮਿਲੀ ਜਾਣਕਰੀ ਮੁਤਾਬਕ ਪੱਤਰਕਾਰ ਪੰਚਕੂਲਾ ਦੇ ਵਿਧਾਇਕ ਗਿਆਨਚੰਦ ਗੁਪਤਾ ਦੇ ਘਰ ਰਤਨ ਲਾਲ ਕਟਾਰੀਆ ਦਾ ਇੰਟਰਵਿਊ ਕਰਨ ਲਈ ਗਏ ਸਨ, ਜਿਸ ਕਾਰਨ ਪਹਿਲਾਂ ਇੰਟਰਵਿਊ ਕਰਨ ਦੇ ਚੱਕਰ 'ਚ ਦੋਵੇ ਪੱਤਰਕਾਰਾਂ ਦੀ ਬਹਿਸ ਹੋ ਗਈ ਅਤੇ ਬਹਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ।

ਹੋਰ ਪੜ੍ਹੋ:ਗਰਲਫ੍ਰੈਂਡ ਨੂੰ ਕਰਨਾ ਚਾਹੁੰਦਾ ਸੀ Impress, ਕੀਤਾ ਅਜਿਹਾ ਕੰਮ ਕਿ ਚੜ੍ਹਿਆ ਪੁਲਿਸ ਹੱਥੇ!!

ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵੱਲੋਂ ਅੰਬਾਲਾ ਲੋਕ ਸਭਾ ਸੀਟ ਤੋਂ ਰਤਨ ਲਾਲ ਕਟਾਰੀਆ ਨੂੰ ਟਿਕਟ ਦਿੱਤਾ ਗਿਆ ਹੈ। ਜਿਸ ਦਾ ਇੰਟਰਵਿਊ ਕਰਨ ਲਈ 2 ਚੈਨਲਾਂ ਦੇ ਪੱਤਰਕਾਰ ਪੰਚਕੂਲਾ ਪਹੁੰਚੇ ਸਨ। ਇਸ ਮੌਕੇ ਉਥੇ ਮੌਜੂਦ ਭਾਜਪਾ ਦੇ ਵਰਕਰਾਂ ਨੇ ਦੋਹਾਂ ਨੂੰ ਲੜਾਈ ਕਰਨ ਤੋਂ ਰੋਕਿਆ।

-PTC News

Related Post