ਮਾਪਿਆਂ ਦਾ ਤਸ਼ੱਦਦ: ਚਾਰ ਮਹੀਨੇ ਦੇ ਮਾਸੂਮ ਬੱਚੇ ਨੂੰ ਰੱਖਿਆ ਮਾਈਕ੍ਰੋਵੇਵ 'ਚ, ਹੋਇਆ ਇਹ!

By  Joshi December 6th 2017 12:09 PM -- Updated: December 6th 2017 12:59 PM

Parental torture, Four months old innocent child kept in microwave: ਅਮਰੀਕਾ 'ਚ ਇਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 22 ਸਾਲਾ ਮਾਤਾ ਪਿਤਾ ਨੇ ਚਾਰ ਮਹੀਨੇ 'ਤੇ ਅਜਿਹਾ ਤਸ਼ੱਦਦ ਕੀਤਾ ਹੈ ਕਿ ਸੋਚ ਕੇ ਵੀ ਰੂਹ ਕੰਬ ਜਾਵੇ। ਮਾਪਿਆਂ ਵੱਲੋਂ ਮਾਸੂਮ ਬੱਚੇ ਨੂੰ ਮਾਈਕ੍ਰੋਵੇਵ 'ਚ ਰੱਖ ਕੇ ਸਾੜਨ ਦੀ ਕੋਸ਼ਿਸ਼ ਕੀਤੇ ਜਾਣ ਦੀ ਖਬਰ ਆਈ ਹੈ।

Parental torture, Four months old innocent child kept in microwaveਜਦੋਂ ਪੁਲਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਸੀ। ਪੁਲਿਸ ਵੱਲੋਂ ਦੋਸ਼ੀ ਮਾਂ ਬਾਪ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।  ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਬੱਚੇ ਦੀ ਉਮਰ ਚਾਰ ਮਹੀਨੇ ਤੋਂ ਘੱਟ ਹੈ। ਉਸਨੂੰ ਮਾਈਕ੍ਰੋਵੇਵ 'ਚ ਰੱਖਣ ਕਾਰਨ ਉਸਦੇ ਚਿਹਰੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਉਸਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜ੍ਹ ਗਿਆ ਹੈ। ਸੇਕ ਇੰਨ੍ਹਾਂ ਜ਼ਿਆਦਾ ਸੀ ਕਿ ਉਸਦੇ ਚਿਹਰੇ 'ਤੇ ਛਾਲੇ ਪੈ ਗਏ ਹਨ।

Parental torture, Four months old innocent child kept in microwaveParental torture, Four months old innocent child kept in microwave: ਡਾਕਟਰੀ ਜਾਂਚ 'ਚ ਪਤਾ ਲੱਗਿਆ ਕਿ ਬੱਚੇ ਦੇ ਸਿਰ 'ਚ ਫ੍ਰੈਕਚਰ ਹੋਇਆ ਹੈ ਅਤੇ ਦਿਮਾਗ 'ਚ ਸੱਟ ਲੱਗ ਗਈ ਹੈ। ਹਸਪਤਾਲ 'ਚ ਦਾਖਲ ਕਰਾਉਣ ਸਮੇਂ ਇਹ ਕਿਹਾ ਗਿਆ ਸੀ ਕਿ ਉਸ 'ਤੇ ਕੋਈ ਕੈਮੀਕਲ ਡਿੱਗ ਗਿਆ ਹੈ, ਜਿਸ ਨਾਲ ਉਹ ਝੁਲਸ ਗਿਆ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਨਾਲ ਅਸਲ ਸੱਚ ਸਾਹਮਣੇ ਆਇਆ ਹੈ।

Parental torture, Four months old innocent child kept in microwaveਅਦਾਲਤ ਵੱਲੋਂ ਦੋਸ਼ੀਆਂ ਨੂੰ ਪੰਜ ਲੱਖ ਰੁਪਏ ਦੇ ਮੁਚਲਕੇ 'ਚ ਜ਼ਮਾਨਤ ਦੇ ਦਿੱਤੀ ਹੈ।

ਖਬਰਾਂ ਮੁਤਾਬਕ ਉਸਨੂੰ ਇਸ ਲਈ ਜਲਾ ਦਿੱਤਾ ਗਿਆ ਸੀ ਕਿਉਂਕਿ ਬੱਚਾ ਟੀ ਵੀ ਵੇਖਣ ਵਿੱਚ ਬੱਚਾ ਪਰੇਸ਼ਾਨੀ ਬਣ ਰਿਹਾ ਸੀ ਅਤੇ ਉਸਨੂੰ ਸ਼ਾਂਤ ਕਰਨ ਲਈ ਉਸ ਨੂੰ ਮਾਈਕ੍ਰੋਵੇਵ 'ਚ ਰੱਖ ਕੇ ਮਾਈਕ੍ਰੋਵੇਵ ਚਲਾ ਦਿੱਤਾ ਗਿਆ ਸੀ।

—PTC News

Related Post