PM ਮੋਦੀ ਦਾ ਰਾਜ ਸਭਾ 'ਚ ਸੰਬੋਧਨ, 250ਵੇਂ ਸੈਸ਼ਨ 'ਚ ਸ਼ਾਮਿਲ ਹੋਣਾ ਮੇਰੀ ਖੁਸ਼ਕਿਸਮਤੀ

By  Jashan A November 18th 2019 02:55 PM

PM ਮੋਦੀ ਦਾ ਰਾਜ ਸਭਾ 'ਚ ਸੰਬੋਧਨ, 250ਵੇਂ ਸੈਸ਼ਨ 'ਚ ਸ਼ਾਮਿਲ ਹੋਣਾ ਮੇਰੀ ਖੁਸ਼ਕਿਸਮਤੀ,ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਸ਼ੁਰੂ ਹੋ ਚੁੱਕਾ ਹੈ। ਸੈਸ਼ਨ ਦੀ ਸ਼ੁਰੂਆਤ ਵਿੱਚ ਦੋਵੇਂ ਸਦਨਾਂ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ 27 ਨਵੇਂ ਬਿੱਲ ਪੇਸ਼ ਕੀਤੇ ਜਾਣਗੇ।

https://twitter.com/ANI/status/1196355058222297089?s=20

ਇਸ ਦੌਰਾਨ ਨਾਗਰਿਕਤਾ ਬਿੱਲ ਪੇਸ਼ ਕਰਨ ਦੀ ਸਰਕਾਰ ਦੀ ਯੋਜਨਾ, ਜੰਮੂ-ਕਸ਼ਮੀਰ ਦੀ ਸਥਿਤੀ, ਆਰਥਿਕ ਮੰਦੀ ਅਤੇ ਬੇਰੁਜ਼ਗਾਰੀ ਦੇ ਇਸ ਸੈਸ਼ਨ ਦੌਰਾਨ ਹਾਕਮ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਹੋਣ ਦੀ ਸੰਭਾਵਨਾ ਹੈ।

ਹੋਰ ਪੜ੍ਹੋ: ਨਸ਼ੇ ਖਤਮ ਕਰਨ ਦਾ ਹੋਕਾ ਦੇਣ ਵਾਲੀ ਕਾਂਗਰਸ ਦੇ ਨਸ਼ਾ-ਵਿਰੋਧੀ ਸੈੱਲ ਦਾ ਮੁਖੀ ਨਸ਼ਿਆਂ ਸਮੇਤ ਕਾਬੂ

https://twitter.com/ANI/status/1196355739284992000?s=20

ਉਥੇ ਹੀ ਰਾਜ ਸਭਾ ਦੇ 250ਵੇਂ ਸੈਸ਼ਨ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਜ ਸਭਾ ਮੈਬਰਾਂ ਨੂੰ ਸੰਬੋਧਿਤ ਕਰ ਰਹੇ ਹਨ।ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਕਿਹਾ ਕਿ ਇਸ ਸੈਸ਼ਨ 'ਚ ਸ਼ਾਮਿਲ ਹੋਣਾ ਮੇਰੀ ਖੁਸ਼ਕਿਸਮਤੀ ਹੈ।

ਪੀਐਮ ਮੋਦੀ ਨੇ ਕਿਹਾ ਕਿ ਇਸ ਸਦਨ ਦੇ ਦੋ ਪਹਿਲੂ ਵਿਸ਼ੇਸ਼ ਹਨ, ਸਥਿਰਤਾ ਅਤੇ ਵਿਭਿੰਨਤਾ। ਸਥਿਰਤਾ ਮਹੱਤਵਪੂਰਨ ਹੈ ਕਿਉਂਕਿ ਲੋਕ ਸਭਾ ਭੰਗ ਹੋ ਜਾਂਦੀ ਹੈ ਪਰ ਰਾਜ ਸਭਾ ਕਦੇ ਭੰਗ ਨਹੀਂ ਹੁੰਦੀ।

https://twitter.com/ANI/status/1196356529844191235?s=20

ਅੱਗੇ ਉਹਨਾਂ ਇਹ ਵੀ ਕਿਹਾ ਕਿ ਰਾਜ ਸਭਾ ਨੇ ਕਈ ਇਤਿਹਾਸਕ ਪਲ ਦੇਖੇ ਹਨ ਅਤੇ ਇਤਿਹਾਸ ਵੀ ਬਣਾਇਆ ਹੈ। ਇਨ੍ਹਾਂ ਹੀ ਨਹੀਂ ਜ਼ਰੂਰਤ ਪੈਣ 'ਤੇ ਇਤਿਹਾਸ ਮੋੜਨ 'ਚ ਵੀ ਸਫ਼ਲਤਾ ਪਾਈ ਹੈ।

-PTC News

Related Post