ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਹੋਵੇਗਾ ਸ਼ੁਰੂ ,ਸ਼ਨੀਵਾਰ-ਐਤਵਾਰ ਨੂੰ ਵੀ ਚੱਲੇਗਾ ਸਦਨ

By  Shanker Badra September 2nd 2020 05:00 PM

ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਹੋਵੇਗਾ ਸ਼ੁਰੂ ,ਸ਼ਨੀਵਾਰ-ਐਤਵਾਰ ਨੂੰ ਵੀ ਚੱਲੇਗਾ ਸਦਨ:ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਕਾਰਨ ਪਹਿਲੀ ਵਾਰ ਸੰਸਦ ਦੇ ਮਾਨਸੂਨ ਸੈਸ਼ਨ ਲਈ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। 14 ਸਤੰਬਰ ਤੋਂ 1 ਅਕਤੂਬਰ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਅਤੇ ਸਮੇਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ। [caption id="attachment_427931" align="aligncenter" width="300"] ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਹੋਵੇਗਾ ਸ਼ੁਰੂ ,ਸ਼ਨੀਵਾਰ-ਐਤਵਾਰ ਨੂੰ ਵੀ ਚੱਲੇਗਾ ਸਦਨ[/caption] ਮਾਨਸੂਨ ਸੈਸ਼ਨ 14 ਸਤੰਬਰ ਤੋਂ ਇਕ ਅਕਤੂਬਰ ਤੱਕ ਬਿਨਾਂ ਕਿਸੇ ਛੁੱਟੀ ਦੇ ਚੱਲੇਗਾ।  ਇਸ ਦੇ ਤਹਿਤ ਪਹਿਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਸਭਾ ਦੀ ਬੈਠਕ ਹੋਵੇਗੀ। ਅਗਲੇ ਦਿਨ ਯਾਨੀ 15 ਸਤੰਬਰ ਤੋਂ ਇਕ ਅਕਤੂਬਰ ਤੱਕ ਕਾਰਵਾਈ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗੀ। ਲੋਕ ਸਭਾ ਤੋਂ ਮਿਲੀ ਜਾਣਕਾਰੀ ਅਨੁਸਾਰ 17ਵੀਂ ਲੋਕ ਸਭਾ ਦੇ ਇਸ ਚੌਥੇ ਸੈਸ਼ਨ 'ਚ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਛੁੱਟੀ ਨਹੀਂ ਹੋਵੇਗੀ। ਇਸ ਮੌਨਸੂਨ ਸੈਸ਼ਨ ਵਿੱਚ ਕੋਈ ਪ੍ਰਸ਼ਨਕਾਲ ਅਤੇ ਗੈਰ-ਸਰਕਾਰੀ ਮੈਂਬਰਾਂ ਦਾ ਕੰਮਕਾਜ ਵੀ ਇਸ ਵਾਰ ਨਹੀਂ ਹੋਵੇਗਾ।  ਸੈਸ਼ਨ ਦੌਰਾਨ 14 ਸਤੰਬਰ ਤੋਂ 1 ਅਕਤੂਬਰ ਤੱਕ ਕੁੱਲ 18 ਬੈਠਕਾਂ ਹੋਣਗੀਆਂ। -PTCNews

Related Post